ਹਿਮਾਚਲ 'ਚ 19 ਆਈ.ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾ, ਕਈ ਜ਼ਿਲ੍ਹਿਆਂ ਦੇ ਐੱਸ.ਪੀ. ਵੀ ਬਦਲੇ

08/24/2020 3:20:50 AM

ਸ਼ਿਮਲਾ - ਹਿਮਾਚਲ ਸਰਕਾਰ ਨੇ ਢਾਈ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਪ੍ਰਦੇਸ਼ ਪੁਲਸ ਵਿਭਾਗ 'ਚ ਵੱਡਾ ਫੇਰਬਦਲ ਕਰ ਦਿੱਤਾ ਹੈ। ਸ਼ਨੀਵਾਰ ਨੂੰ ਸਰਕਾਰ ਨੇ 19 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ। ਜਦੋਂ ਕਿ ਤਿੰਨ ਨਵੇਂ ਆਈ.ਪੀ.ਐੱਸ. ਅਧਿਕਾਰੀਆਂ ਨੂੰ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਤਾਇਨਾਤ ਕੀਤੇ ਹਨ। ਕਈ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਦਾ ਵੀ ਤਬਾਦਲਾ ਕੀਤਾ ਗਿਆ ਹੈ। ਤਬਾਦਲੇ ਦੇ ਆਦੇਸ਼ ਮੁਤਾਬਕ ਏ.ਡੀ.ਜੀ. (ਸੀ.ਆਈ.ਡੀ.) ਤੋਂ ਅਸ਼ੋਕ ਤਿਵਾੜੀ ਨੂੰ ਏ.ਡੀ.ਜੀ. ਕਾਨੂੰਨ ਵਿਵਸਥਾ ਦੇ ਨਾਲ-ਨਾਲ ਏ.ਡੀ.ਜੀ. ਹਥਿਆਰਬੰਦ ਪੁਲਸ ਅਤੇ ਸਿਖਲਾਈ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਉਥੇ ਹੀ, ਏ.ਡੀ.ਜੀ. ਕਾਨੂੰਨ ਅਤੇ ਵਿਵਸਥਾ ਰਹੇ ਐੱਨ. ਵੇਣੁਗੋਪਾਲ ਨੂੰ ਏ.ਡੀ.ਸੀ. ਸੀ.ਆਈ.ਡੀ. ਲਗਾਇਆ ਗਿਆ ਹੈ। ਸਟੱਡੀ ਲੀਵ ਤੋਂ ਪਰਤੇ ਦਿਨੇਸ਼ ਕੁਮਾਰ ਯਾਦਵ ਨੂੰ ਆਈ.ਜੀ.ਕਾਨੂੰਨ ਅਤੇ ਵਿਵਸਥਾ, ਛੁੱਟੀ ਤੋਂ ਪਰਤੀ ਸੁਮੇਧਾ ਦਿਵੇਦੀ ਨੂੰ ਡੀ.ਆਈ.ਜੀ. ਉੱਤਰ ਰੇਂਜ ਧਰਮਸ਼ਾਲਾ, ਡੀ.ਆਈ.ਜੀ. ਉੱਤਰ ਰੇਂਜ ਧਰਮਸ਼ਾਲਾ ਰਹੇ ਸੰਤੋਸ਼ ਪਟਿਆਲ ਨੂੰ ਡੀ.ਆਈ.ਜੀ. ਸਾਇਬਰ ਕ੍ਰਾਈਮ ਦੇ ਨਾਲ-ਨਾਲ ਡੀ.ਆਈ.ਜੀ. ਆਰਥਿਕ ਦੋਸ਼ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਉਥੇ ਹੀ,ਐੱਸ.ਪੀ. ਵਿਜੀਲੈਂਸ ਧਰਮਸ਼ਾਲਾ ਰਹੇ ਅਰੁਣ ਕੁਮਾਰ ਨੂੰ ਐੱਸ.ਪੀ. ਚੰਬਾ, ਐੱਸ.ਪੀ. ਮੰਡੀ ਗੁਰੂਦੇਵ ਸ਼ਰਮਾ ਨੂੰ ਐੱਸ.ਪੀ. ਕ੍ਰਾਈਮ , ਰਾਜਪਾਲ ਦੇ ਏ.ਡੀ.ਸੀ. ਰਹੇ ਮੋਹਿਤ ਚਾਵਲਾ ਨੂੰ ਐੱਸ.ਪੀ. ਸ਼ਿਮਲਾ, ਏ.ਆਈ.ਜੀ. ਹੈਡਕੁਆਟਰ ਰਾਹੁਲ ਨਾਥ ਨੂੰ ਐੱਸ.ਪੀ. ਵਿਜੀਲੈਂਸ ਮੰਡੀ, ਐੱਸ.ਪੀ. ਕ੍ਰਾਈਮ ਰਮਨ ਕੁਮਾਰ ਮੀਣਾ ਨੂੰ ਏ.ਡੀ.ਸੀ. ਰਾਜਪਾਲ ਲਗਾਇਆ ਗਿਆ ਹੈ।

ਉਥੇ ਹੀ, ਐੱਸ.ਪੀ. ਸ਼ਿਮਲਾ ਸ਼ਿਵ ਜਮਵਾਲ ਨੂੰ ਐੱਸ.ਪੀ. ਵਿਜੀਲੈਂਸ ਦਾ ਇੰਚਾਰਜ ਬਣਾਇਆ ਗਿਆ ਹੈ। ਜਦੋਂ ਕਿ ਐੱਸ.ਪੀ. ਵਿਜੀਲੈਂਸ ਸ਼ਿਮਲਾ ਸ਼ਾਲਿਨੀ ਅਗਨੀਹੋਤਰੀ ਨੂੰ ਐੱਸ.ਪੀ. ਮੰਡੀ, ਐੱਸ.ਪੀ. ਹਮੀਰਪੁਰ ਅਰਜਿਤ ਸਿੰਘ ਠਾਕੁਰ ਨੂੰ ਐੱਸ.ਪੀ. ਉਨਾ, ਕਮਾਂਡੈਂਟ ਇੱਕ ਆਈ.ਆਰ.ਬੀ.ਐੱਨ. ਬਨਗੜ ਰਹੀ ਸਾਕਸ਼ੀ ਵਰਮਾ ਨੂੰ ਕਮਾਂਡੈਂਟ ਚਾਰ ਆਈ.ਆਰ.ਬੀ.ਐੱਨ. ਜੰਗਲ ਬੇਰੀ, ਐੱਸ.ਪੀ. ਚੰਬਾ ਰਹੀ ਡਾ. ਮੋਨਿਕਾ ਭੁੱਟੋ ਗੁਰੂ ਨੂੰ ਆਈ.ਜੀ. ਪੁਲਸ ਹੈਡਕੁਆਰਟਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਐੱਸ.ਡੀ.ਪੀ.ਓ. ਨਾਲਾਗੜ੍ਹ ਰਹੇ ਮਾਨਵ ਵਰਮਾ  ਨੂੰ ਐੱਸ.ਪੀ. ਲਾਹੌਲ-ਸਪੀਤੀ, ਐੱਸ.ਪੀ. ਕਾਂਗੜਾ ਰਹੀ ਆਕ੍ਰਿਤੀ ਨੂੰ ਕਮਾਂਡੇਂਟ ਫਰਸਟ ਆਈ.ਆਰ.ਬੀ.ਐੱਨ. ਬਾਂਗੜ ਅਤੇ ਐੱਸ.ਪੀ. ਲਾਹੌਲ-ਸਪੀਤੀ ਰਾਜੇਸ਼ ਕੁਮਾਰ ਧਰਮਾਣੀ ਨੂੰ ਐੱਸ.ਪੀ. ਵਿਜੀਲੈਂਸ ਧਰਮਸ਼ਾਲਾ ਲਗਾਇਆ ਗਿਆ ਹੈ। ਉਥੇ ਹੀ ਸਿਖਲਾਈ ਪੂਰਾ ਕਰਨ 'ਤੇ 2017 ਬੈਚ ਦੇ ਅਸ਼ੋਕ ਰਤਨ ਨੂੰ ਐੱਸ.ਡੀ.ਪੀ.ਓ. ਨੂਰਪੁਰ, 2018 ਬੈਚ ਦੀ ਸ੍ਰਿਸ਼ਟੀ ਪੰਡਿਤ ਨੂੰ ਐੱਸ.ਡੀ.ਪੀ.ਓ. ਅਤੇ ਵਿਵੇਕ ਨੂੰ ਐੱਸ.ਡੀ.ਪੀ.ਓ. ਨਾਲਾਗੜ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਉਥੇ ਹੀ ਸਰਕਾਰ ਨੇ ਫੋਰਥ ਆਈ.ਆਰ.ਬੀ.ਐੱਨ. ਜੰਗਲ ਬੇਰੀ ਦੇ ਕਮਾਂਡੇਂਟ ਰਹੇ ਐੱਚ.ਪੀ.ਐੱਸ. ਅਧਿਕਾਰੀ ਵਿਰੇਂਦਰ ਠਾਕੁਰ ਨੂੰ ਕਮਾਂਡੇਂਟ ਹੋਮਗਾਰਡ ਕੁੱਲੂ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤਾ।


Inder Prajapati

Content Editor

Related News