IPS ਅਧਿਕਾਰੀ ਕੁਲਦੀਪ ਦਿਵੇਦੀ CBI ਦੇ ਡੀ.ਆਈ.ਜੀ. ਨਿਯੁਕਤ

Tuesday, Sep 19, 2023 - 06:24 PM (IST)

IPS ਅਧਿਕਾਰੀ ਕੁਲਦੀਪ ਦਿਵੇਦੀ CBI ਦੇ ਡੀ.ਆਈ.ਜੀ. ਨਿਯੁਕਤ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ ਸੀਨੀਅਰ ਅਧਿਕਾਰੀ ਕੁਲਦੀਪ ਦਿਵੇਦੀ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਿਚ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅਮਲਾ ਮੰਤਰਾਲਾ ਦੇ ਇਕ ਆਦੇਸ਼ ਵਿਚ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ

ਉਹ ਮੌਜੂਦਾ ਸਮੇਂ ਇੰਡੋ-ਤਿੱਬਤੀਅਨ ਬਾਰਡਰ ਪੁਲਸ (ਆਈ.ਟੀ.ਬੀ.ਪੀ.) ਦੇ ਡਿਪਟੀ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਹਨ। ਹੁਕਮਾਂ ਅਨੁਸਾਰ ਅਮਲਾ ਮੰਤਰਾਲਾ ਨੇ 17 ਜਨਵਰੀ 2026 ਤੱਕ ਆਈ.ਟੀ.ਬੀ.ਪੀ. ਦੇ ਡੀ.ਆਈ.ਜੀ. ਦਿਵੇਦੀ ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ਤੋਂ ਹਟਾ ਕੇ ਸੀ.ਬੀ.ਆਈ. ਉਨ੍ਹਾਂ ਦਾ ਤਬਾਦਲਾ ਡਿਪਟੀ ਇੰਸਪੈਕਟਰ ਜਨਰਲ ਦੇ ਅਹੁਦੇ ’ਤੇ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News