IOCL ''ਚ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ
Sunday, Feb 16, 2025 - 04:37 PM (IST)

ਨਵੀਂ ਦਿੱਲੀ- ਸਰਕਾਰੀ ਨੌਕਰੀ ਦਾ ਨਵਾਂ ਅਪਡੇਟ ਆ ਗਿਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਅਪ੍ਰੈਂਟਿਸ ਦੀ ਇਕ ਹੋਰ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਦਾ ਅਧਿਕਾਰਤ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। 10 ਫਰਵਰੀ ਤੋਂ ਇੰਡੀਅਨ ਆਇਲ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਫਾਰਮ ਭਰਨਾ ਸ਼ੁਰੂ ਹੋ ਗਿਆ ਹੈ। ਇਹ ਅਪ੍ਰੈਂਟਿਸ ਅਸਾਮੀ ਮਕੈਨੀਕਲ, ਇਲੈਕਟ੍ਰੀਕਲ, ਅਕਾਊਂਟਸ, ਡਾਟਾ ਐਂਟਰੀ ਆਪਰੇਟਰ, ਅਸਿਸਟੈਂਟ ਹਿਊਮਨ ਰਿਸੋਰਸ ਅਤੇ ਹੋਰ ਟਰੇਡਾਂ ਲਈ ਹੈ। ਜਿਸ ਲਈ ਫਾਰਮ ਭਰਨ ਲਈ ਲਿੰਕ ਆਖਰੀ ਤਾਰੀਖ਼ 03 ਮਾਰਚ 2025 ਤਕ ਐਕਟਿਵ ਰਹੇਗਾ।
ਭਰਤੀ ਡਿਟੇਲ
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਇਹ ਖਾਲੀ ਅਸਾਮੀਆਂ ਪੂਰਬੀ ਖੇਤਰ ਪਾਈਪਲਾਈਨਾਂ, ਉੱਤਰੀ ਖੇਤਰ ਪਾਈਪਲਾਈਨਾਂ, ਦੱਖਣੀ ਖੇਤਰ ਪਾਈਪਲਾਈਨਾਂ ਅਤੇ ਦੱਖਣ ਪੂਰਬੀ ਖੇਤਰ ਪਾਈਪਲਾਈਨ ਡਿਵੀਜ਼ਨ ਅਧੀਨ 15 ਤੋਂ ਵੱਧ ਸੂਬਿਆਂ ਵਿਚ ਕੁੱਲ 457 ਅਹੁਦਿਆਂ 'ਤੇ ਨਿਕਲੀ ਹੈ।
ਯੋਗਤਾ
ਇੰਡੀਅਨ ਆਇਲ ਦੀ ਇਸ ਭਰਤੀ ਲਈ ਅਪਲਾਈ ਕਰਨ ਦੀ ਯੋਗਤਾ ਪੋਸਟ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੈ। ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ, ਸੰਸਥਾ ਜਾਂ ਯੂਨੀਵਰਸਿਟੀ ਤੋਂ ਸਬੰਧਤ ਵਿਸ਼ੇ ਵਿਚ 12ਵੀਂ ਪਾਸ/ਬੈਚਲਰ ਡਿਗਰੀ/ITI ਡਿਪਲੋਮਾ ਹੋਣਾ ਚਾਹੀਦਾ ਹੈ।
ਉਮਰ ਹੱਦ
ਅਪ੍ਰੈਂਟਿਸ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 24 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 28 ਫਰਵਰੀ 2025 ਨੂੰ ਕੀਤੀ ਜਾਵੇਗੀ।
ਵਜ਼ੀਫ਼ਾ
ਅਪ੍ਰੈਂਟਿਸਸ਼ਿਪ ਲਈ ਚੁਣੇ ਗਏ ਉਮੀਦਵਾਰਾਂ ਨੂੰ ਨਿਯਮਾਂ ਮੁਤਾਬਕ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ।
ਅਪ੍ਰੈਂਟਿਸਸ਼ਿਪ ਦੀ ਮਿਆਦ
12 ਮਹੀਨੇ (ਇਕ ਸਾਲ)
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਬਿਨਾਂ ਪ੍ਰੀਖਿਆ ਦੇ ਸਿੱਧੇ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।