ਘਰ ''ਚ ਦਾਖ਼ਲ ਹੋ ਕੇ ਹਮਲਾਵਰਾਂ ਨੇ ਨਾਬਾਲਗ ਬੇਟੀ ਨੂੰ ਕੀਤਾ ਅਗਵਾ, ਵਿਰੋਧ ਕਰਨ ''ਤੇ ਪਿਤਾ ਨੂੰ ਮਾਰੀ ਗੋਲੀ

Sunday, Apr 08, 2018 - 04:34 PM (IST)

ਘਰ ''ਚ ਦਾਖ਼ਲ ਹੋ ਕੇ  ਹਮਲਾਵਰਾਂ ਨੇ ਨਾਬਾਲਗ ਬੇਟੀ ਨੂੰ ਕੀਤਾ ਅਗਵਾ, ਵਿਰੋਧ ਕਰਨ ''ਤੇ ਪਿਤਾ ਨੂੰ ਮਾਰੀ ਗੋਲੀ

ਬਿਹਾਰ— ਹਾਜ਼ੀਪੁਰ 'ਚ ਇਕ ਨਾਬਾਲਗ ਨੂੰ ਅਗਵਾ ਕਰਨ ਅਤੇ ਵਿਰੋਧ ਕਰਨ 'ਤੇ ਪਰਿਵਾਰਕ ਮੈਂਬਰ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨਗਰ ਥਾਣਾ ਦੇ ਹਥਸਰਗੰਜ ਇਲਾਕੇ ਦੀ ਹੈ। ਘਟਨਾ ਦੇ ਬਾਅਦ ਗੋਲੀ ਲੱਗਣ ਨਾਲ ਜ਼ਖਮੀ ਹੋਏ ਸੰਤੋਸ਼ ਕੁਮਾਰ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪਰਿਵਾਰਕ ਮੈਬਰਾਂ ਮੁਤਾਬਕ ਦੇਰ ਰਾਤੀ 20 ਤੋਂ 25 ਦੀ ਸੰਖਿਆ 'ਚ ਆਏ ਹਮਲਾਵਰਾਂ ਨੇ ਨਾਬਾਲਗ ਲੜਕੀ ਨੂੰ ਘਰ ਤੋਂ ਅਗਵਾ ਕਰ ਲਿਆ ਅਤੇ ਵਿਰੋਧ ਕਰਨ 'ਤੇ ਉਸ ਦੇ ਪਿਤਾ ਸੰਤੋਸ਼ ਨੂੰ ਗੋਲੀ ਮਾਰ ਦਿੱਤੀ। ਦੋਸ਼ੀਆਂ ਨੇ ਦੇਰ ਰਾਤੀ ਸੰਤੋਸ਼ ਮਹਿਤੋ ਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਲੜਕੀ ਨੂੰ ਅਗਵਾ ਕਰਨ ਦੇ ਬਾਅਦ ਗੋਲੀਆਂ ਚਲਾਉਂਦੇ ਅਤੇ ਬੰਬ ਵਿਸਫੋਟ ਕਰਦੇ ਹੋਏ ਭੱਜ ਗਏ। ਪੁਲਸ ਨੂੰ ਦਿੱਤੇ ਬਿਆਨ 'ਚ ਲੜਕੀ ਦੇ ਪਿਤਾ ਨੇ ਹਮਲਾਵਰਾਂ 'ਚ 2-3 ਲੋਕਾਂ ਨੂੰ ਪਛਾਣਨ ਦੀ ਗੱਲ ਕੀਤੀ ਹੈ। ਪਰਿਵਾਰਕ ਮੈਬਰਾਂ ਮੁਤਾਬਕ ਅਪਰਾਧੀ ਘਰ ਦੀ ਛੱਤ ਤੋਂ ਹੋ ਕੇ ਅੰਦਰ ਦਾਖ਼ਲ ਹੋਏ। ਘਟਨਾ ਦੇ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।


Related News