ਘੁਸਪੈਠ ਦੀ ਸਾਜ਼ਿਸ਼ ਨਾਕਾਮ, ਫੌਜ ਦੀ ਤਾਬੜਤੋੜ ਗੋਲੀਬਾਰੀ ਕਾਰਨ ਭੱਜੇ ਘੁਸਪੈਠੀਏ

Thursday, Jul 18, 2024 - 09:47 PM (IST)

ਘੁਸਪੈਠ ਦੀ ਸਾਜ਼ਿਸ਼ ਨਾਕਾਮ, ਫੌਜ ਦੀ ਤਾਬੜਤੋੜ ਗੋਲੀਬਾਰੀ ਕਾਰਨ ਭੱਜੇ ਘੁਸਪੈਠੀਏ

ਸੁੰਦਰਬਨੀ, (ਰਜਿੰਦਰਾ)- ਰਾਜੌਰੀ ਜ਼ਿਲੇ ਦੇ ਸੁੰਦਰਬਨੀ ਸੈਕਟਰ ਦੇ ਸਰਹੱਦੀ ਖੇਤਰ ਨਾਲ ਲੱਗਦੀਆਂ ਅਗਲੀਆਂ ਚੌਕੀਆਂ ਤੋਂ ਬੀਤੇ ਰਾਤ ਪਾਕਿਸਤਾਨੀ ਘੁਸਪੈਠੀਆਂ ਵਲੋਂ ਇਕ ਵਾਰ ਫਿਰ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਜਿਥੇ ਸ਼ੱਕੀ ਗਤੀਵਿਧੀ ਨੂੰ ਦੇਖਦੇ ਹੀ ਫੌਜ ਅਤੇ ਬੀ. ਐੱਸ. ਐੱਫ. ਜਵਾਨਾਂ ਨੇ ਤਾਬੜਤੋੜ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਘੁਸਪੈਠੀਏ ਫਿਰ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਖੇਤਰ ਵੱਲ ਭੱਜ ਗਏ।

ਜਾਣਕਾਰੀ ਮੁਤਾਬਕ ਸ਼ੱਕੀ ਗਤੀਵਿਧੀ ਦਾ ਸ਼ੱਕ ਹੁੰਦਿਆਂ ਹੀ ਬੀ. ਐੱਸ. ਐੱਫ. ਜਵਾਨਾਂ ਵਲੋਂ 60 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਸੁੰਦਰਬਨੀ ਸੈਕਟਰ ਦੇ ਸਰਹੱਦੀ ਖੇਤਰ ’ਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਅਤੇ ਸਰਹੱਦ ’ਤੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ।

ਇਸ ਦੌਰਾਨ ਐੱਲ. ਓ. ਸੀ. ’ਤੇ 2 ਪਾਕਿਸਤਾਨੀ ਅੱਤਵਾਦੀਆਂ ਦਾ ਸਫਾਇਆ ਕੀਤੇ ਜਾਣ ਦੀ ਸੂਚਨਾ ਹੈ ਜੋ ਸੁੰਦਰਬਨੀ ਸੈਕਟਰ ’ਚ ਐੱਲ. ਓ. ਸੀ. ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੀਆਂ ਲਾਸ਼ਾਂ ਐਲ.ਓ.ਸੀ. ਕੇ ਨੂੰ ਪਾਕਿਸਤਾਨ ਵਾਲੇ ਪਾਸੇ ਕੰਡਿਆਲੀ ਤਾਰ ਦੇ ਕੋਲ ਪਿਆ ਦੇਖਿਆ ਗਿਆ ਸੀ, ਜਿਸ ਦੀ ਪ੍ਰਸ਼ਾਸਨ ਵੱਲੋਂ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।


author

Rakesh

Content Editor

Related News