ਅੱਤਵਾਦ ਫੈਲਾਉਣ ਲਈ ਇਸਤੇਮਾਲ ਹੋਇਆ ਇੰਟਰਨੈੱਟ, ਸੋਸ਼ਲ ਮੀਡੀਆ : ਰਿਪੋਰਟਰ

01/13/2020 2:35:36 AM

ਨਵੀਂ ਦਿੱਲੀ - ਜੰਮੂ-ਕਸ਼ਮੀਰ ਨੂੰ ਅਸਥਿਰ ਕਰਨ ਲਈ ਪਾਕਿਸਤਾਨ, ਉਸ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਅਤੇ ਵੱਖਵਾਦੀ ਸੰਗਠਨਾਂ ਨੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਅੱਤਵਾਦ ਨੂੰ ਹੱਲਾਸ਼ੇਰੀ ਦੇਣ, ਘਾਟੀ ’ਚ ਭਾਰਤ ਵਿਰੋਧੀ ਭਾਵਨਾਵਾਂ ਭੜਕਾਉਣ ਅਤੇ ਅੰਤਰਾਸ਼ਟਰੀ ਪੱਧਰ ’ਤੇ ਫੇਕ ਨਿਊਜ਼ ਮੁਹਿੰਮ ਚਲਾਉਣ ਲਈ ਹਥਿਆਰ ਦੇ ਰੂਪ ’ਚ ਵਰਤੋਂ ਕੀਤੀ ਹੈ। ਇਹ ਖੁਲਾਸਾ ਨੈਸ਼ਨਲ ਯੂਨੀਅਨ ਆਫ ਜਰਨਲਿਸਟ ਇੰਡੀਆ (ਐੱਨ. ਯੂ. ਜੇ .ਆਈ.) ਵੱਲੋਂ ਸ਼ਨੀਵਾਰ ਨੂੰ ਇੱਥੇ ਪ੍ਰਗਤੀ ਮੈਦਾਨ ’ਚ ਇਨ੍ਹੀਂ ਦਿਨੀਂ ਚੱਲ ਰਹੇ ਵਿਸ਼ਵ ਪੁਸਤਕ ਮੇਲੇ ’ਚ ਜਾਰੀ ਕੀਤੀ ਗਈ ਇਕ ਰਿਪੋਰਟ ‘ਕਸ਼ਮੀਰ ਕਾ ਸੱਚ’ ’ਚ ਕੀਤਾ ਗਿਆ ਹੈ। ਇਸ ਰਿਪੋਰਟ ’ਚ ਜੰਮੂ-ਕਸ਼ਮੀਰ ਨੂੰ 2 ਭਾਗਾਂ ’ਚ ਵੰਡਣ ਅਤੇ ਆਰਟੀਕਲ 370 ਦੀਆਂ ਵਿਵਸਥਾਵਾਂ ਅਤੇ 35-ਏ ਨੂੰ ਖਤਮ ਕਰਨ ਤੋਂ ਬਾਅਦ ਤਕਰੀਬਨ 6 ਮਹੀਨਿਆਂ ਦੌਰਾਨ ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਇਤਿਹਾਸਕ ਬਦਲਾਅ ਦੇ ਪਲਾਂ ਨੂੰ, ਇਸ ਦੌਰਾਨ ਵਾਪਰੀਆਂ ਘਟਨਾਵਾਂ, ਸਿਆਸੀ ਅਤੇ ਸਮਾਜਿਕ ਤਾਣੇਬਾਣੇ ਨਾਲ ਸਬੰਧਤ ਵੱਖ-ਵੱਖ ਪਹਿਲੂਆਂ, ਕਸ਼ਮੀਰ ’ਚ ਇੰਟਰਨੈੱਟ ’ਚ ਪਾਬੰਦੀ ਤੋਂ ਲੈ ਕੇ ਸੁਰੱਖਿਆ ਅਤੇ ਅੱਤਵਾਦ ਦੇ ਵਧਣ ਫੁਲਣ ਵਰਗੇ ਮੁੱਦਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।

ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵੱਖਵਾਦੀਆਂ ਅਤੇ ਸਥਾਨਕ ਸਿਆਸੀ ਪਾਰਟੀਆਂ ਦੇ ਤਿੱਖੇ ਵਿਰੋਧ ਅਤੇ ਮੀਡੀਆ ਦੀ ਰਿਪੋਰਟ ’ਚ ਇਕ ਖਾਸ ਤਰ੍ਹਾਂ ਦੀ ਤਸਵੀਰ ਉਭਾਰੇ ਜਾਣ ਦਰਮਿਆਨ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਐੱਨ.ਯੂ.ਜੇ.ਆਈ. ਦੀ ਅਗਵਾਈ ’ਚ ਵੱਖ-ਵੱਖ ਮੀਡੀਆ ਸੰਸਥਾਵਾਂ ਦੇ ਪੱਤਰਕਾਰਾਂ ਦੇ 3 ਵਫਦਾਂ ਨੇ ਸਤੰਬਰ 2019 ’ਚ ਜੰਮੂ, ਲੱਦਾਖ ਅਤੇ ਕਸ਼ਮੀਰ ਘਾਟੀ ਦਾ ਦੌਰਾ ਕੀਤਾ ਸੀ। ਐੱਨ.ਯੂ.ਜੇ.ਆਈ. ਦੇ ਕੌਮੀ ਜਨਰਲ ਸਕੱਤਰ ਮਨੋਜ ਵਰਮਾ ਦਿੱਲੀ ਜਰਨਲਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਚਿਨ ਬੁਧੋਲੀਆ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਲੈ ਕੇ ਭਾਰਤ ਦੇ ਅੰਦਰ ਅੰਤਰਰਾਸ਼ਟਰੀ ਪੱਧਰ ’ਤੇ ਵੱਖ-ਵੱਖ ਚਰਚਾਵਾਂ ਹੁੰਦੀਆਂ ਰਹੀਆਂ ਹਨ। ਚਰਚਾ ਹੋਣਾ ਚੰਗੀ ਗੱਲ ਹੈ ਪਰ ਚਰਚਾਵਾਂ ਨੂੰ ਇਕ ਖਾਸ ਰੁਖ ਦੇਣ ਵਾਲੇ ਲੋਕ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਭੂਗੋਲ ਬਾਰੇ ਜਾਣਦੇ ਵੀ ਨਹੀਂ, ਜਦੋਂ ਉਹ ਕੋਈ ਚਰਚਾ ਕਰਦੇ ਹਨ ਤਾਂ ਉਨ੍ਹਾਂ ਦੇ ਇਰਾਦਿਆਂ ਅਤੇ ਸਹੀ ਤੱਥਾਂ ਨੂੰ ਦੁਨੀਆ ਸਾਹਮਣੇ ਰੱਖਣ ਦੀ ਜ਼ਿੰਮੇਦਾਰੀ ਮੀਡੀਆ ਦੀ ਹੋ ਜਾਂਦੀ ਹੈ, ਇਸ ਲਈ ਨੈਸ਼ਨਲ ਯੂਨੀਅਨ ਆਫ ਜਰਨਲਿਸਟ ਇੰਡੀਆ ਦੇ ਪੱਤਰਕਾਰ ਸਾਥੀਆਂ ਨੇ ਇਸ ਪੁਸਤਕ ਜ਼ਰੀਏ ਕਸ਼ਮੀਰ ਦੇ ਸੱਚ ਨੂੰ ਦੁਨੀਆ ਸਾਹਮਣੇ ਰੱਖਣ ਦੀ ਪਹਿਲ ਕੀਤੀ ਹੈ।


Khushdeep Jassi

Content Editor

Related News