ਇਸ ਵਾਰ ਮੈਸੂਰ ’ਚ ਹੋਵੇਗਾ ਕੌਮਾਂਤਰੀ ਯੋਗਾ ਦਿਵਸ, PM ਮੋਦੀ ਵੀ ਹੋਣਗੇ ਸ਼ਾਮਲ

05/23/2022 4:41:08 PM

ਨਵੀਂ ਦਿੱਲੀ– ਇਸ ਸਾਲ ਕੌਮਾਂਤਰੀ ਯੋਗਾ ਦਿਵਸ ਦਾ ਮੁੱਖ ਆਯੋਜਨ ਦੱਖਣੀ ਭਾਰਤ ਦੇ ਇਤਿਹਾਸਕ ਨਗਰ ਮੈਸੂਰ ’ਚ ਹੋਵੇਗਾ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਦੋ ਸਾਲ ਬਾਅਦ ਯੋਗਾ ਦਿਵਸ ’ਤੇ ਪ੍ਰੋਗਰਾਮ ਆਯੋਜਿਤ ਹੋਣ ਜਾ ਰਿਹਾ ਹੈ। ਇਸ ਸਾਲ ਕੌਮਾਂਤਰੀ ਯੋਗਾ ਦਿਵਸ ਦੇ ਆਯੋਜਨ ਨਾਲ 25 ਕਰੋੜ ਤੋਂ ਵਧੇਰੇ ਲੋਕਾਂ ਨੂੰ ਜੋੜਨ ਦਾ ਟੀਚਾ ਰੱਖਿਆ ਗਿਆ ਹੈ। 

ਆਯੂਸ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਇਸ ਬਾਬਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਦਾ ਮੁੱਖ ਆਯੋਜਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਮੈਸੂਰ ’ਚ ਹੋਵੇਗਾ। ਆਯੋਜਨ ’ਚ ਹਿੱਸਾ ਲੈਣ ਲਈ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਸੋਨੋਵਾਲ ਨੇ ਦੱਸਿਆ ਕਿ ਇਸ ਸਾਲ ਕੌਮਾਂਤਰੀ ਯੋਗਾ ਦਿਵਸ ਦਾ ਗਲੋਬਲ ਆਯੋਜਨ ਚੜ੍ਹਦੇ ਹੋਏ ਸੂਰਜ ਦੇ ਜਾਪਾਨ ਨਾਲ ਸ਼ੁਰੂ ਹੋਣਗੇ ਅਤੇ ਨਿਊਜ਼ੀਲੈਂਡ ’ਚ ਸੰਪੰਨ ਹੋਣਗੇ। ਇਨ੍ਹਾਂ ਦਾ ਆਯੋਜਨ ਸਬੰਧਤ ਦੇਸ਼ ਦੇ ਭਾਰਤੀ ਰਾਜਦੂਤ ਘਰ ਕਰਨਗੇ। 

ਸੋਨੋਵਾਲ ਨੇ ਦੱਸਿਆ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਇਹ ਪ੍ਰੋਗਰਾਮ ਦੇਸ਼ ਭਰ ’ਚ 75 ਸਥਾਨਾਂ ’ਤੇ ਮਨਾਇਆ ਜਾਵੇਗਾ। ਯੋਗਾ ਦਿਵਸ ਦੇ 25 ਦਿਨ ਪਹਿਲਾਂ 27 ਮਈ ਨੂੰ ਹੈਦਰਾਬਾਦ ’ਚ ਪ੍ਰੋਗਰਾਮ ਦੀ ਸੀਰੀਜ਼ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਪ੍ਰੋਗਰਾਮ ’ਚ 10,000 ਲੋਕ ਹਿੱਸਾ ਲੈਣਗੇ।


Tanu

Content Editor

Related News