ਵਾਇਨਾਡ ਹਾਦਸੇ ਦੇ ਪੀੜਤਾਂ ਨੂੰ ਲੈ ਕੇ ਵਿੱਤ ਮੰਤਰਾਲਾ ਨੇ ਬੀਮਾ ਕੰਪਨੀਆਂ ਨੂੰ ਦਿੱਤਾ ਇਹ ਨਿਰਦੇਸ਼

Saturday, Aug 03, 2024 - 05:29 PM (IST)

ਨਵੀਂ ਦਿੱਲੀ- ਵਿੱਤ ਮੰਤਰਾਲਾ ਨੇ ਸ਼ਨੀਵਾਰ ਨੂੰ ਭਾਰਤੀ ਜੀਵਨ ਬੀਮਾ ਨਿਗਮ (LIC) ਸਮੇਤ ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ਨੂੰ ਵਾਇਨਾਡ ਅਤੇ ਕੇਰਲ ਦੇ ਹੋਰ ਜ਼ਿਲ੍ਹਿਆਂ 'ਚ ਜ਼ਮੀਨ ਖਿਸਕਣ ਦੇ ਸ਼ਿਕਾਰ ਹੋਏ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਾਅਵਾ ਰਾਸ਼ੀ ਜਲਦੀ ਵੰਡਣ ਨੂੰ ਕਿਹਾ। ਵਿੱਤ ਮੰਤਰਾਲਾ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਬੀਮਾ ਕੰਪਨੀਆਂ ਨੇ ਵਾਇਨਾਡ, ਪਲੱਕੜ, ਕੋਝੀਕੋਡ, ਮਲੱਪੁਰਮ ਅਤੇ ਤ੍ਰਿਸ਼ੂਲ ਜ਼ਿਲ੍ਹਿਆਂ ਵਿਚ ਮਦਦ ਲਈ ਸੰਪਰਕ ਵੇਰਵਾ ਦੇਣ ਲਈ ਵੱਖ ਚੈਨਲਾਂ ਜਿਵੇਂ ਕਿ ਸਥਾਨਕ ਸਮਾਚਾਰ ਚੈਨਲ, ਸੋਸ਼ਲ ਮੀਡੀਆ, ਕੰਪਨੀ ਦੀ ਵੈੱਬਸਾਈਟ, SMS ਆਦਿ ਜ਼ਰੀਏ ਆਪਣੇ ਪਾਲਿਸੀ ਧਾਰਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ- ਉਮੀਦ ਭਰੀ ਤਸਵੀਰ; ਕੇਰਲ ਦੇ ਜੰਗਲਾਂ ਤੋਂ ਸੁਖਦ ਖ਼ਬਰ, 5 ਦਿਨ ਬਾਅਦ ਬਚਾਏ ਗਏ ਮਾਸੂਮ

 

ਇਨ੍ਹਾਂ ਜ਼ਿਲ੍ਹਿਆਂ ਵਿਚ ਵੱਡੀ ਗਿਣਤੀ 'ਚ ਦਾਅਵੇ ਦਾਇਰ ਕੀਤੇ ਜਾ ਰਹੇ ਹਨ। ਕੇਰਲ 'ਚ ਜ਼ਮੀਨ ਖਿਸਕਣ ਦੀ ਮੰਦਭਾਗੀ ਘਟਨਾ ਅਤੇ ਮੋਹਲੇਧਾਰ ਮੀਂਹ ਦੇ ਮੱਦੇਨਜ਼ਰ ਸਰਕਾਰ ਨੇ ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ, ਜਿਸ 'ਚ LIC,ਨੈਸ਼ਨਲ ਇੰਸ਼ੋਰੈਂਸ ਕਾਰਪੋਰੇਸ਼ਨ, ਨਿਊ ਇੰਡੀਆ ਇੰਸ਼ੋਰੈਂਸ, ਓਰੀਐਂਟਲ ਇੰਸ਼ੋਰੈਂਸ ਅਤੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਆਫ਼ਤ ਪੀੜਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਆਦੇਸ਼ ਦਿੱਤੇ ਗਏ ਹਨ ਤਾਂ ਜੋ ਬੀਮਾ ਦਾਅਵਿਆਂ ਦਾ ਨਿਪਟਾਰਾ ਕੀਤਾ ਜਾ ਸਕੇ ਅਤੇ ਜਲਦੀ ਭੁਗਤਾਨ ਕੀਤਾ ਜਾ ਸਕੇ।

ਇਹ ਵੀ ਪੜ੍ਹੋ-  Wayanad Landslide: 300 ਤੋਂ ਜ਼ਿਆਦਾ ਮੌਤਾਂ, 200 ਅਜੇ ਵੀ ਲਾਪਤਾ, ਤਲਾਸ਼ੀ ਲਈ ਉਤਾਰੇ ਗਏ 'ਰਡਾਰ ਯੰਤਰ'

ਇਸ ਵਿਚ ਕਿਹਾ ਗਿਆ ਹੈ ਕਿ LIC ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ ਪਾਲਿਸੀ ਧਾਰਕਾਂ ਨੂੰ ਦਾਅਵੇ ਦੀ ਰਕਮ ਤੇਜ਼ੀ ਨਾਲ ਵੰਡਣ ਲਈ ਕਿਹਾ ਗਿਆ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਜਨਰਲ ਇੰਸ਼ੋਰੈਂਸ ਕਾਉਂਸਿਲ ਇਹ ਯਕੀਨੀ ਬਣਾਉਣ ਲਈ ਬੀਮਾ ਕੰਪਨੀਆਂ ਨਾਲ ਤਾਲਮੇਲ ਕਰੇਗੀ ਕਿ ਦਾਅਵਿਆਂ ਦਾ ਜਲਦੀ ਨਿਪਟਾਰਾ ਅਤੇ ਭੁਗਤਾਨ ਕੀਤਾ ਜਾਵੇ। ਸੋਸ਼ਲ ਮੀਡੀਆ ਪੋਸਟ ਮੁਤਾਬਕ ਕੇਂਦਰ ਸਰਕਾਰ ਅਤੇ ਵਿੱਤ ਮੰਤਰਾਲਾ ਇਸ ਆਫ਼ਤ ਦੇ ਪੀੜਤਾਂ ਦੀ ਸਹਾਇਤਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਅਤੇ ਮੁਸ਼ਕਲ ਦੇ ਲੋੜੀਂਦੀ ਸਹਾਇਤਾ ਮਿਲੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News