ਦੇਵੀਲਾਲ ਦੇ ਬੁੱਤ ਦੇ ਮੋਢਿਆਂ 'ਤੇ ਚੜ੍ਹ ਕੇ ਨੌਜਵਾਨ ਨੇ ਨੱਚਦੇ ਹੋਏ ਬਣਾਈ ਰੀਲ

Saturday, Mar 15, 2025 - 12:39 PM (IST)

ਦੇਵੀਲਾਲ ਦੇ ਬੁੱਤ ਦੇ ਮੋਢਿਆਂ 'ਤੇ ਚੜ੍ਹ ਕੇ ਨੌਜਵਾਨ ਨੇ ਨੱਚਦੇ ਹੋਏ ਬਣਾਈ ਰੀਲ

ਭਵਾਨੀ- ਸਾਬਕਾ ਉੱਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਚੌਟਾਲਾ ਦਾ ਅਪਮਾਨ ਕੀਤਾ ਗਿਆ ਹੈ। ਦਰਅਸਲ ਦੇਵੀਲਾਲ ਦੇ ਬੁੱਤ ਦੇ ਮੋਢਿਆਂ 'ਤੇ ਚੜ੍ਹ ਕੇ ਨੌਜਵਾਨ ਵਲੋਂ ਰੀਲ ਬਣਾਈ ਗਈ। ਸੋਸ਼ਲ ਮੀਡੀਆ 'ਤੇ ਇਹ ਰੀਲ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਰੀਲ ਵਿਚ ਨੌਜਵਾਨ ਬੁੱਤ ਦੇ ਮੋਢਿਆਂ 'ਤੇ ਚੜ੍ਹ ਕੇ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਕ ਨੌਜਵਾਨ ਉਸ ਦੀ ਵੀਡੀਓ ਬਣਾ ਰਿਹਾ ਹੈ। ਦੱਸ ਦੇਈਏ ਕਿ ਚੌਧਰੀ ਦੇਵੀਲਾਲ ਦੇ ਅਪਮਾਨ ਦਾ ਮਾਮਲਾ ਭਿਵਾਨੀ ਦੇ ਪਿੰਡ ਧਨਾਨਾ 'ਚ ਸਾਹਮਣੇ ਆਇਆ ਹੈ। ਇੱਥੇ 2023 ਵਿਚ ਚੌਧਰੀ ਦੇਵੀਲਾਲ ਦਾ ਬੁੱਤ ਸਥਾਪਤ ਗਿਆ।

ਇਹ ਵੀ ਪੜ੍ਹੋ- ਹੋਲੀ ਦੀ ਰਾਤ ਵਾਪਰੀ ਵੱਡੀ ਵਾਰਦਾਤ, ਭਾਜਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ

ਦੇਵੀਲਾਲ ਚੌਟਾਲਾ ਦਾ ਅਜਿਹੇ ਅਪਮਾਨ ਨੂੰ ਲੈ ਕੇ ਚੌਟਾਲਾ ਪਰਿਵਾਰ 'ਚ ਨਾਰਾਜ਼ਗੀ ਹੈ। ਜਨਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਜਨਰਲ ਸਕੱਤਰ ਅਤੇ ਦੇਵੀਲਾਲ ਦੇ ਪੜਪੋਤੇ ਦਿਗਵਿਜੇ ਸਿੰਘ ਚੌਟਾਲਾ ਨੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਪੁਰਸ਼ਾਂ ਦਾ ਅਪਮਾਨ ਘੋਰ ਨਿੰਦਾਯੋਗ ਹੈ। ਦਿਗਵਿਜੇ ਨੇ ਪੁਲਸ ਨੂੰ ਇਸ ਬਾਬਤ ਲਿਖਤੀ ਸ਼ਿਕਾਇਤ ਦੇ ਕੇ ਇਸ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਵੀਲਾਲ ਦਾ ਅਜਿਹਾ ਅਪਮਾਨ ਸਾਡੇ ਲਈ ਸ਼ਰਮਨਾਕ ਹੈ।

ਇਹ ਵੀ ਪੜ੍ਹੋ- ਸਰਕਾਰ ਵਲੋਂ ਹੋਲੀ ਦਾ ਤੋਹਫ਼ਾ, ਮੁਫ਼ਤ ਮਿਲੇਗਾ ਗੈਸ ਸਿਲੰਡਰ

ਦਿਗਵਿਜੇ ਨੇ ਅੱਗੇ ਕਿਹਾ ਕਿ ਜੇਕਰ ਨੌਜਵਾਨ ਹੀ ਮਹਾਪੁਰਸ਼ਾਂ ਦਾ ਅਪਮਾਨ ਕਰਨਗੇ ਤਾਂ ਕਿਵੇਂ ਸੁਨਹਿਰੀ ਭਵਿੱਖ ਹੋਵੇਗਾ। ਇਹ ਬਰਦਾਸ਼ਤ ਕਰਨ ਲਾਇਕ ਨਹੀਂ ਹੈ। ਦੇਵੀਲਾਲ ਨੂੰ ਚਾਹੁਣ ਵਾਲੇ ਗਰੀਬ, ਕਿਸਾਨ, ਮਜ਼ਦੂਰ ਵਰਗ ਦੇ ਲੋਕ ਇਸ ਹਰਕਤ ਤੋਂ ਬਹੁਤ ਜ਼ਿਆਦਾ ਨਾਰਾਜ਼ ਹਨ। ਸਾਰੇ ਲੋਕ ਆਲੋਚਨਾ ਕਰੋ, ਇਸ ਦੇ ਵਿਰੋਧ ਵਿਚ ਆਵਾਜ਼ ਚੁੱਕੋ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News