ਦਰੋਗਾ ਪ੍ਰੀਖਿਆ ਲੀਕ : CBI ਜਾਂਚ ਦੀ ਮੰਗ ਕਰ ਰਹੇ ਉਮੀਦਵਾਰਾਂ ਨੂੰ ਪੁਲਸ ਨੇ ਦੌੜਾ-ਦੌੜਾ ਕੇ ਕੁੱਟਿਆ

02/04/2020 5:20:59 PM

ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ 'ਚ ਦਰੋਗਾ ਬਹਾਲੀ ਪ੍ਰੀਖਿਆ ਲੀਕ ਮਾਮਲੇ 'ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਪੁਲਸ ਨੇ ਲਾਠੀਚਾਰਜ ਕੀਤਾ। ਦਰਅਸਲ ਦਰੋਗਾ ਭਰਤੀ ਪ੍ਰੀਖਿਆ ਦੇ ਉਮੀਦਵਾਰਾਂ ਨੇ ਪੇਪਰ ਲੀਕ ਹੋਣ ਦਾ ਦੋਸ਼ ਲਗਾਉਂਦੇ ਹੇ ਜੰਮ ਕੇ ਹੰਗਾਮਾ ਕੀਤਾ। ਉੱਥੇ ਹੀ ਜ਼ਿਲਾ ਪ੍ਰਸ਼ਾਸਨ ਨੇ ਪੇਪਰ ਲੀਕ ਹੋਣ ਦੀ ਗੱਲ ਨੂੰ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਮੰਗਲਵਾਰ ਨੂੰ ਉਮੀਦਵਾਰਾਂ ਨੇ ਸੀ.ਬੀ.ਆਈ. ਜਾਂਚ ਕਰਨ ਅਤੇ ਪ੍ਰੀਖਿਆ ਰੱਦ ਕਰਨ ਦੀ ਮੰਗ ਕਰਦੇ ਹੋਏ ਮਾਰਚ ਕੱਢਿਆ। ਪ੍ਰਦਰਸ਼ ਕਰ ਰਹੇ ਵਿਦਿਆਰਥੀਆਂ 'ਤੇ ਪੁਲਸ ਨੇ ਲਾਠੀਚਾਰਜ ਕਰ ਦਿੱਤਾ।

ਪ੍ਰਦਰਸ਼ਨਕਾਰੀਆਂ ਨੂੰ ਦੌੜਾ-ਦੌੜ ਕੇ ਕੁੱਟਿਆ
ਪੁਲਸ ਨੇ ਪਟਨਾ 'ਚ ਸਾਇੰਸ ਕਾਲਜ ਕੋਲ ਪ੍ਰਦਰਸ਼ਨਕਾਰੀਆਂ ਨੂੰ ਦੌੜਾ-ਦੌੜ ਕੇ ਕੁੱਟਿਆ ਅਤੇ ਹੰਝੂ ਗੈਸ ਦੇ ਗੋਲੇ ਵੀ ਦਾਗ਼ੇ। ਮੀਡੀਆ ਰਿਪੋਰਟ ਅਨੁਸਾਰ, ਪ੍ਰੀਖਿਆ ਉਮੀਦਵਾਰਾਂ ਨੇ ਕਾਰਗਿਲ ਚੌਕ 'ਤੇ ਜੰਮ ਕੇ ਹੰਗਾਮਾ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਦਰੋਗਾ ਬਹਾਲੀ ਵਾਲੀ ਪ੍ਰੀਖਿਆ ਨੂੰ ਕੈਂਸਲ ਕੀਤਾ ਜਾਵੇ। ਪ੍ਰਸ਼ਾਸਨ ਨੇ ਪ੍ਰਦਰਸ਼ਨ ਬੰਦ ਕਰਨ ਦਾ ਆਦੇਸ਼ ਦਿੱਤਾ ਹੈ।

ਬਿਹਾਰ 'ਚ ਹਰ ਪ੍ਰੀਖਿਆ ਤੋਂ ਪਹਿਲਾਂ ਪੇਪਰ ਆਊਟ ਹੋ ਜਾਂਦਾ ਹੈ
ਪ੍ਰਦਰਸ਼ਨ ਦੌਰਾਨ ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਬਿਹਾਰ 'ਚ ਹਰ ਪ੍ਰੀਖਿਆ ਤੋਂ ਪਹਿਲਾਂ ਪੇਪਰ ਆਊਟ ਹੋ ਜਾਂਦਾ ਹੈ। ਉੱਥੇ ਹੀ ਬਿਹਾਰ ਪੁਲਸ ਅਧੀਨ ਸੇਵਾ ਕਮਿਸ਼ਨ ਨੇ ਜਾਂਚ ਰਿਪੋਰਟ ਦੇ ਆਧਾਰ 'ਤੇ ਪੇਪਰ ਲੀਕ ਹੋਣ ਦੀ ਗੱਲ ਨੂੰ ਬੇਬੁਨਿਆਦ ਕਰਾਰ ਦਿੱਤਾ। ਕਮਿਸ਼ਨ ਅਨੁਸਾਰ ਕੁਝ ਉਮੀਦਵਾਰ ਪ੍ਰਸ਼ਨ ਪੱਤਰ ਅਤੇ ਕਾਪੀ ਨਾਲ ਦੌੜ ਗਏ ਸਨ।


DIsha

Content Editor

Related News