ਮੋਟਾਪਾ ਘੱਟ ਕਰਨ ’ਚ ਮਦਦ ਕਰੇਗਾ ਇੰਜੈਕਸ਼ਨ

Tuesday, Aug 13, 2019 - 09:08 PM (IST)

ਮੋਟਾਪਾ ਘੱਟ ਕਰਨ ’ਚ ਮਦਦ ਕਰੇਗਾ ਇੰਜੈਕਸ਼ਨ

ਨਵੀਂ ਦਿੱਲੀ (ਏਜੰਸੀ)-ਤੁਸੀਂ ਆਪਣੇ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਵਿਗਿਆਨੀਆਂ ਨੇ ਇਕ ਅਜਿਹੀ ਸੂਈ ਵਿਕਸਤ ਕੀਤੀ ਹੈ, ਜਿਸ ਦੀ ਮਦਦ ਨਾਲ ਮੋਟਾਪੇ ਤੋਂ ਪੀੜਤ ਲੋਕ ਆਸਾਨੀ ਨਾਲ ਆਪਣਾ ਭਾਰ ਘੱਟ ਕਰ ਸਕਣਗੇ। ਇੰਪੀਰੀਅਲ ਕਾਲਜ ਆਫ ਲੰਡਨ ਦੇ ਖੋਜਕਾਰਾਂ ਨੇ ਆਪਣੀ ਖੋਜ ’ਚ ਇਹ ਦਾਅਵਾ ਕੀਤਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਇੰਜੈਕਸ਼ਨ ’ਚ ਅਜਿਹੇ ਹਾਰਮੋਨ ਦਾ ਮਿਸ਼ਰਣ ਹੈ ਜੋ ਚਰਬੀ ਨੂੰ ਗਲਾਉਣ ਦਾ ਕੰਮ ਕਰਦੀ ਹੈ। ਇਹ ਇੰਜੈਕਸ਼ਨ ਮੋਟਾਪਾ ਘਟਾਉਣ ਵਾਲੀ ਗੈਸਟ੍ਰਿਕ ਬਾਈਪਾਸ ਸਰਜਰੀ ਵਰਗਾ ਲਾਭ ਦਿੰਦੀ ਹੈ।

ਖੋਜਕਾਰਾਂ ਨੇ ਇਸ ਇੰਜੈਕਸ਼ਨ ਦਾ ਪ੍ਰੀਖਣ 15 ਮੋਟੇ ਲੋਕਾਂ ’ਤੇ ਕੀਤਾ। ਇਸ ਦੇ ਬਾਅਦ ਇਸ ਦੀ ਤੁਲਨਾ ਇਕ-ਦੂਸਰੇ ਗਰੁੱਪ ਨਾਲ ਕੀਤੀ ਗਈ, ਜੋ ਘੱਟ ਕੈਲੋਰੀ ਵਾਲੀ ਡਾਈਟ ’ਤੇ ਸਨ ਅਤੇ ਜਿਨ੍ਹਾਂ ਸਰਜਰੀ ਕਰਵਾਈ ਸੀ। ਸਾਰੇ ਉਮੀਦਵਾਰਾਂ ਨੂੰ ਖੁਰਾਕ ਸਬੰਧੀ ਨਿਰਦੇਸ਼ ਦਿੱਤੇ ਗਏ ਸਨ। ਖੋਜ ’ਚ ਪਾਇਆ ਗਿਆ ਕਿ ਇਹ ਇੰਜੈਕਸ਼ਨ ਘੱਟ ਕੈਲੋਰੀ ਵਾਲੀ ਡਾਈਟ ਅਤੇ ਸਰਜਰੀ ਜਿੰਨਾ ਹੀ ਪ੍ਰਭਾਵਸ਼ਾਲੀ ਸੀ। ਘੱਟ ਕੈਲੋਰੀ ਵਾਲੀ ਡਾਈਟ ਲੈਣ ਵਾਲਿਆਂ ’ਚ 10.3 ਕਿਲੋ, ਸਰਜਰੀ ਕਰਵਾਉਣ ਵਾਲਿਆਂ ਨੇ 8.3 ਕਿਲੋ ਘੱਟ ਹੋਇਆ, ਇੰਜੈਕਸ਼ਨ ਲੈਣ ਵਾਲਿਆਂ ਦਾ ਭਾਰ 4.4 ਕਿਲੋ ਘੱਟ ਹੋਇਆ।

ਬਿਨਾਂ ਆਪ੍ਰੇਸ਼ਨ ਦੇ ਮਿਲ ਸਕਦੈ ਫਾਇਦਾ : ਇੰਪੀਰੀਅਲ ਕਾਲਜ ਆਫ ਲੰਡਨ ਦੇ ਖੋਜਕਾਰਾਂ ਮੁਤਾਬਕ ਇਸ ਖੋਜ ਤੋਂ ਪਤਾ ਲੱਗਦਾ ਹੈ ਕਿ ਗੈਸਟ੍ਰਿਕ ਬਾਈਪਾਸ ਸਰਜਰੀ ਦਾ ਕੁਝ ਫਾਇਦਾ ਇਸ ਇੰਜੈਕਸ਼ਨ ਰਾਹੀਂ ਬਿਨਾਂ ਆਪ੍ਰੇਸ਼ਨ ਦੇ ਹੀ ਮਿਲ ਸਕਦਾ ਹੈ। ਖੋਜ ’ਚ ਸ਼ਾਮਲ ਸਾਰੇ ਉਮੀਦਵਾਰਾਂ ਨੂੰ ਸ਼ੂਗਰ ਦੀ ਸ਼ਿਕਾਇਤ ਸੀ। ਚਾਰ ਹਫਤਿਆਂ ਤੱਕ ਇਹ ਇੰਜੈਕਸ਼ਨ ਲੈਣ ਤੋਂ ਬਾਅਦ ਉਨ੍ਹਾਂ ਦੇ ਬਲੱਡ ਸ਼ੂਗਰ ਦੇ ਪੱਧਰ ’ਚ ਵੀ ਗਿਰਾਵਟ ਦਰਜ ਕੀਤੀ ਗਈ। ਖੋਜਕਾਰਾਂ ਨੇ ਇਸ ਇੰਜੈਕਸ਼ਨ ਨੂੰ ਮੋਟਾਪੇ ਦਾ ਸਭ ਤੋਂ ਰੋਮਾਂਟਿਕ ਇਲਾਜ ਦੱਸਿਆ।

ਮੋਟਾਪੇ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ
ਮੋਟਾਪਾ ਅਤੇ ਟਾਈਪ-2 ਡਾਇਬਟੀਜ਼ ਕਾਰਣ ਕਈ ਗੰਭੀਰ ਬੀਮਾਰੀਆਂ ਜਿਵੇਂ ਕੈਂਸਰ, ਸਟਰੋਕ ਅਤੇ ਦਿਲ ਦੀ ਬੀਮਾਰੀ ਹੋ ਸਕਦੀ ਹੈ। ਮੁੱਖ ਖੋਜਕਾਰ ਪ੍ਰੋਫੈਸਰ ਟ੍ਰਿਕਾ ਟਾਨ ਨੇ ਕਿਹਾ ਕਿ ਲੋੜ ਅਜਿਹੀਆਂ ਦਵਾਈਆਂ ਦੀ ਖੋਜ ਕਰਨ ਦੀ ਹੈ, ਜੋ ਪੀੜਤਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ।

ਬਿਨਾਂ ਕਿਸੇ ਸਾਈਡ ਇਫੈਕਟ ਦੇ ਘੱਟ ਹੋਵੇਗਾ ਭਾਰ
ਪਿਛਲੀਆਂ ਖੋਜਾਂ ਮੁਤਾਬਕ ਗੈਸਟ੍ਰਿਕ ਬਾਈਪਾਸ ਸਰਜਰੀ ਤੋਂ ਬਾਅਦ ਉੱਚ ਪੱਧਰ ’ਤੇ ਤਿੰਨ ਵਿਸ਼ੇਸ਼ ਹਾਰਮੋਨ ਰਿਲੀਜ਼ ਹੁੰਦੇ ਹਨ। ਇਹ ਹਾਰਮੋਨ ਭੁੱਖ ਨੂੰ ਘੱਟ ਕਰਦੇ ਹਨ, ਭਾਰ ਘਟਾਉਂਦੇ ਹਨ ਅਤੇ ਸ਼ੂਗਰ ਨੂੰ ਇਸਤੇਮਾਲ ਕਰਨ ਦੀ ਸਰੀਰ ਦੀ ਸਮਰੱਥਾ ਨੂੰ ਵੀ ਵਧਾਉਂਦੇ ਹਨ।


author

Sunny Mehra

Content Editor

Related News