ਵੰਡ ਦੇ ‘ਅਣਮਨੁੱਖੀ’ ਅਧਿਆਏ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ: ਅਮਿਤ ਸ਼ਾਹ
Sunday, Aug 14, 2022 - 03:23 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਵੰਡ ਦਾ ਸੰਤਾਪ ਝੱਲਿਆ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ਦੇ ਇਸ ‘ਅਣਮਨੁੱਖੀ’ ਅਧਿਆਏ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸ਼ਾਹ ਨੇ ਕਿਹਾ ਕਿ 'ਵਿਭਾਜਨ ਵਿਭਿਸ਼ਿਕਾ ਸਮਰਿਤੀ ਦਿਵਸ' ਨੌਜਵਾਨ ਪੀੜ੍ਹੀ ਨੂੰ ਦੇਸ਼ਵਾਸੀਆਂ ਦੇ ਦਰਦ ਦੀ ਯਾਦ ਦਿਵਾਉਂਦਾ ਹੈ ਅਤੇ ਨਾਗਰਿਕਾਂ ਨੂੰ ਸਦਾ ਲਈ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਪ੍ਰੇਰਿਤ ਕਰੇਗਾ।
ਸ਼ਾਹ ਨੇ ਟਵੀਟ ਕੀਤਾ, ''1947 'ਚ ਦੇਸ਼ ਦੀ ਵੰਡ ਭਾਰਤੀ ਇਤਿਹਾਸ ਦਾ ਉਹ ਅਣਮਨੁੱਖੀ ਅਧਿਆਏ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਵੰਡ ਦੀ ਹਿੰਸਾ ਅਤੇ ਨਫ਼ਰਤ ਨੇ ਲੱਖਾਂ ਜਾਨਾਂ ਲੈ ਲਈਆਂ ਅਤੇ ਅਣਗਿਣਤ ਲੋਕਾਂ ਨੂੰ ਬੇਘਰ ਹੋਣਾ ਪਿਆ। ਅੱਜ 'ਵਿਭਾਜਨ ਵਿਭੀਸ਼ਿਕਾ ਸਮਰਿਤੀ ਦਿਵਸ' 'ਤੇ ਮੈਂ ਦੇਸ਼ ਵੰਡ ਦਾ ਸੰਤਾਪ ਝੱਲਣ ਵਾਲੇ ਲੱਖਾਂ ਲੋਕਾਂ ਨੂੰ ਨਮਨ ਕਰਦਾ ਹਾਂ।’’
ਉਨ੍ਹਾਂ ਲਿਖਿਆ, "ਵਿਭਾਜਨ ਵਿਭਿਸ਼ਿਕਾ ਯਾਦਗਾਰੀ ਦਿਵਸ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵੰਡ ਦੌਰਾਨ ਲੋਕਾਂ ਦੁਆਰਾ ਝੱਲੇ ਗਏ ਤਸ਼ੱਦਦ ਅਤੇ ਦਰਦ ਦੀ ਯਾਦ ਦਿਵਾਉਂਦਾ ਹੈ ਅਤੇ ਦੇਸ਼ ਵਾਸੀਆਂ ਨੂੰ ਦੇਸ਼ ਵਿਚ ਹਮੇਸ਼ਾ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਪ੍ਰੇਰਿਤ ਕਰੇਗਾ।" ਸਾਲ 1947 ਵਿਚ ਭਾਰਤ ਦੀ ਵੰਡ ਸਮੇਂ ਹੋਏ ਫਿਰਕੂ ਦੰਗਿਆਂ ਵਿਚ ਲੱਖਾਂ ਲੋਕ ਬੇਘਰ ਹੋਏ ਅਤੇ ਵੱਡੀ ਗਿਣਤੀ ’ਚ ਲੋਕ ਮਾਰੇ ਗਏ। ਭਾਰਤ ਸੋਮਵਾਰ ਨੂੰ ਆਪਣਾ ਆਜ਼ਾਦੀ ਦਿਹਾੜਾ ਦਿਵਸ ਮਨਾਏਗਾ।