ਮੋਦੀ ਸਰਕਾਰ ਨੇ ਫ਼ਸਲਾਂ ਦੇ ਵਧਾਏ ਰੇਟ, ਚਢੂਨੀ ਬੋਲੇ- ‘ਇਸ ਤੋਂ ਵੱਧ ਤੇਜ਼ੀ ਨਾਲ ਮਹਿੰਗਾਈ ਵਧ ਰਹੀ ਹੈ’

Thursday, Sep 09, 2021 - 06:07 PM (IST)

ਨਵੀਂ ਦਿੱਲੀ/ਕਰਨਾਲ— ਕੇਂਦਰ ਸਰਕਾਰ ਵਲੋਂ ਹਾੜ੍ਹੀ ਸੀਜ਼ਨ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਚ ਵਾਧਾ ਕਰਨ ਦੇ ਫ਼ੈਸਲੇ ’ਤੇ ਕਿਸਾਨ ਜਥੇਬੰਦੀਆਂ ਨੇ ਖੁਸ਼ੀ ਜਤਾਈ। ਹਾਲਾਂਕਿ ਕਈ ਕਿਸਾਨ ਆਗੂ ਇਸ ’ਤੇ ਅਸੰਤੁਸ਼ਟ ਨਜ਼ਰ ਆ ਰਹੇ ਹਨ। ਹਰਿਆਣਾ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਦਾ ਬਿਆਨ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ: ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਨੇ ਕਣਕ ਦੇ ਸਮਰਥਨ ਮੁੱਲ 'ਚ ਕੀਤਾ ਵਾਧਾ

PunjabKesari

ਚਢੂਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਨੇ ਮਸਰ ਅਤੇ ਸਰੋ੍ਹਂ ਨੂੰ ਛੱਡ ਕੇ ਬਾਕੀ ਫ਼ਸਲਾਂ ਦਾ ਰੇਟ 2 ਫ਼ੀਸਦੀ ਵਧਾਇਆ ਹੈ, ਜਦਕਿ ਮਹਿੰਗਾਈ ਹਰ ਸਾਲ 7-8 ਫ਼ੀਸਦੀ ਵਧ ਰਹੀ ਹੈ। ਇਸ ਦਾ ਮਤਬਲ ਹੈ ਕਿ ਸਾਨੂੰ 5 ਫ਼ੀਸਦੀ ਦਾ ਨੁਕਸਾਨ ਲਗਾਤਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ 7 ਸਾਲ ’ਚ ਸਾਡੀ ਕਮਾਈ ਅੱਧੀ ਹੋ ਜਾਂਦੀ ਹੈ। ਯਾਨੀ ਕਿ ਕਿਸਾਨ ਨੁਕਸਾਨ ਵਿਚ ਹੀ ਹੈ। ਪਿਛਲੇ ਸਾਲ ਸਰੋ੍ਹਂ ਐੱਮ. ਐੱਸ. ਪੀ. ਤੋਂ ਮਹਿੰਗੀ ਵਿਕੀ ਹੈ। ਚਢੂਨੀ ਨੇ ਕਿਹਾ ਕਿ ਸਰਕਾਰ ਨੂੰ ਸਾਰੀਆਂ ਫ਼ਸਲਾਂ ਦੀ ਐੱਮ. ਐੱਸ. ਪੀ. ’ਚ ਵਾਧਾ ਕਰਨਾ ਚਾਹੀਦਾ ਹੈ, ਤਾਂ ਕਿ ਕਿਸਾਨਾਂ ਨੂੰ ਫਾਇਦਾ ਹੋਵੇ। 

ਇਹ ਵੀ ਪੜ੍ਹੋ: ਕਰਨਾਲ ਸਕੱਤਰੇਤ ਦੇ ਬਾਹਰ ਡਟੇ ਕਿਸਾਨ, ਚਢੂਨੀ ਬੋਲੇ- ‘ਮੰਗਾਂ ਪੂਰੀਆਂ ਹੋਣ ਤੱਕ ਇੱਥੋਂ ਕਿਤੇ ਨਹੀਂ ਜਾਂਦੇ’

ਦੱਸ ਦੇਈਏ ਕਿ ਸਰਕਾਰ ਨੇ ਬੁੱਧਵਾਰ ਨੂੰ ਚਾਲੂ ਫ਼ਸਲ ਸਾਲ 2021-22 ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 40 ਰੁਪਏ ਵਧਾ ਕੇ 2,015 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਪਿਛਲੀ ਵਾਰ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1,975 ਰੁਪਏ ਪ੍ਰਤੀ ਕੁਇੰਟਲ ਸੀ। ਇਸ ਤੋਂ ਇਲਾਵਾ ਸਰੋ੍ਹਂ ਦਾ ਘੱਟੋ-ਘੱਟ ਸਮਰਥਨ ਮੁੱਲ 400 ਰੁਪਏ ਵਧਾ ਕੇ 5,050 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਸਰਕਾਰ ਸਾਉਣੀ ਅਤੇ ਹਾੜ੍ਹੀ ਦੋਹਾਂ ਮੌਸਮਾਂ ਵਿਚ ਬੀਜੀਆਂ ਜਾਣ ਵਾਲੀਆਂ 23 ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਤੈਅ ਕਰਦੀ ਹੈ। ਸਾਉਣੀ ਫ਼ਸਲਾਂ ਦੀ ਕਟਾਈ ਦੇ ਤੁਰੰਤ ਪਿਛੋਂ ਅਕਤੂਬਰ ਤੋਂ ਹਾੜ੍ਹੀ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਕਣਕ ਅਤੇ ਸਰ੍ਹੋਂ ਹਾੜ੍ਹੀ ਦੀਆਂ ਮੁੱਖ ਫ਼ਸਲਾਂ ਹਨ।

ਇਹ ਵੀ ਪੜ੍ਹੋ: ਮਿੰਨੀ ਸਕੱਤਰੇਤ ਘਿਰਾਓ: ਬੱਸਾਂ ’ਚ ਸਵਾਰ ਹੋ ਕੇ ਟਿਕਰੀ ਬਾਰਡਰ ਤੋਂ ਕਿਸਾਨਾਂ ਨੇ ਕਰਨਾਲ ਨੂੰ ਪਾਏ ਚਾਲੇ, ਵੇਖੋ ਵੀਡੀਓ


Tanu

Content Editor

Related News