450 ਰੁਪਏ ''ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
Monday, Nov 18, 2024 - 10:40 AM (IST)
ਨੈਸ਼ਨਲ ਡੈਸਕ- ਵਧਦੀ ਮਹਿੰਗਾਈ ਅਤੇ ਰਸੋਈ ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦਾ ਬਜਟ ਵਿਗਾੜ ਦਿੱਤਾ ਹੈ। ਅਜਿਹੇ 'ਚ ਸਰਕਾਰ ਵਲੋਂ ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਸਸਤੀਆਂ ਦਰਾਂ 'ਤੇ ਐੱਲ.ਪੀ.ਜੀ. ਗੈਸ ਸਿਲੰਡਰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 10 ਬੱਚਿਆਂ ਦੇ ਪਿਓ 20 ਸਾਲ ਛੋਟੀ ਕੁੜੀ ਨਾਲ ਵਿਆਹ ਕਰ ਮੰਗੀ ਸੁਰੱਖਿਆ, ਹਾਈ ਕੋਰਟ ਨੇ ਠੋਕਿਆ ਜੁਰਮਾਨਾ
ਆਨਲਾਈਨ ਅਤੇ ਆਫਲਾਈਨ ਇੰਝ ਕਰੋ ਅਪਲਾਈ
ਇਸ ਯੋਜਨਾ ਨੂੰ ਆਨਲਾਈਨ ਅਤੇ ਆਫਲਾਈਨ ਦੋਵੇਂ ਮਾਧਿਅਮ ਨਾਲ ਅਪਲਾਈ ਕਰ ਸਕਦੇ ਹਾਂ। ਜੇਕਰ ਤੁਸੀਂ ਆਨਲਾਈਨ ਅਪਲਾਈ ਕਰਨਾ ਚਾਹੋ ਤਾਂ ਉਸ ਲਈ ਤੁਹਾਨੂੰ ਇੰਡੇਨ, ਭਾਰਤ ਗੈਸ ਜਾਂ ਐੱਚ.ਪੀ. ਗੈਸ ਦੀ ਵੈੱਬਸਾਈਟ 'ਤੇ ਨਵੇਂ ਕਨੈਕਸ਼ਨ ਦੇ ਵਿਕਲਪ 'ਤੇ ਕਲਿੱਕ ਕਰ ਕੇ ਫਾਰਮ ਨੂੰ ਭਰ ਕੇ ਫਾਈਨਲ ਸਬਮਿਟ ਦੇ ਬਟਨ 'ਤੇ ਕਲਿੱਕ ਕਰਨਾ ਹੋਵੇਗਾ। ਜੇਕਰ ਤੁਸੀਂ ਆਫਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਆਪਣੇ ਨਜ਼ਦੀਕੀ ਗੈਸ ਏਜੰਸੀ 'ਤੇ ਜਾਣਾ ਹੋਵੇਗਾ, ਇੱਥੇ ਤੁਹਾਨੂੰ ਆਪਣੇ ਅਰਜ਼ੀ ਫਾਰਮ ਨੂੰ ਜ਼ਰੂਰੀ ਦਸਤਾਵੇਜ਼ਾਂ ਨਾਲ ਜਮ੍ਹਾ ਕਰਵਾਉਣਾ ਹੋਵੇਗਾ।
ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
ਇਨ੍ਹਾਂ ਚੀਜ਼ਾਂ ਦੀ ਪਵੇਗੀ ਲੋੜ
ਤੁਹਾਡੇ ਕੋਲ ਪਛਾਣ ਦੇ ਪ੍ਰਮਾਣ ਵਜੋਂ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਜਾਂ ਵੋਟਰ ਆਈਡੀ 'ਚੋਂ ਕੋਈ ਇਕ ਹੋਣਾ ਜ਼ਰੂਰੀ ਹੈ। ਪਤੇ ਦੇ ਪ੍ਰਮਾਣ ਲਈ ਰਾਸ਼ਨ ਕਾਰਡ, ਬਿਜਲੀ ਬਿੱਲ, ਟੈਲੀਫੋਨ ਬਿੱਲ ਜਾਂ ਬੈਂਕ ਪਾਸਬੁੱਕ ਹੋਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਬਿਨੈਕਾਰ ਕੋਲ 2 ਤੋਂ 3 ਪਾਸਪੋਰਟ ਆਕਾਰ ਦੀਆਂ ਫੋਟੋਆਂ ਹੋਣੀਆਂ ਚਾਹੀਦੀਆਂ ਹਨ। ਦੱਸਣਯੋਗ ਹੈ ਕਿ ਇਸ ਯੋਜਨਾ ਦੇ ਅਧੀਨ ਗਰੀਬ ਅਤੇ ਯੋਗ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਐੱਲਪੀਜੀ ਸਿਲੰਡਰ ਦਿੱਤਾ ਜਾਂਦਾ ਹੈ। ਜਿਨ੍ਹਾਂ ਲੋਕਾਂ ਕੋਲ ਰਾਸ਼ਨ ਕਾਰਡ ਹੈ, ਉਨ੍ਹਾਂ ਨੂੰ ਸਿਰਫ਼ 450 ਰੁਪਏ 'ਚ ਐੱਲ.ਪੀ.ਜੀ. ਸਿਲੰਡਰ ਦਿੱਤੇ ਜਾਣਗੇ। ਜੋ ਲੋਕ ਮੁੱਖ ਰੂਪ ਨਾਲ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਹਨ ਅਤੇ ਜੋ ਆਰਥਿਕ ਰੂਪ ਨਾਲ ਕਮਜ਼ੋਰ ਹਨ, ਉਨ੍ਹਾਂ ਲਈ ਇਸ ਯੋਜਨਾ ਨੂੰ ਚਲਾਇਆ ਗਿਆ ਹੈ। ਇਕ ਸਾਲ 'ਚ 12 ਸਸਤੇ ਸਿਲੰਡਰ ਦਾ ਲਾਭ ਚੁੱਕਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8