ਕੋਰੋਨਾ: ਪਟੜੀ ''ਤੇ ਪਰਤ ਰਿਹੈ ਇੰਦੌਰ, 100 ਫੀਸਦੀ ਕਾਮਿਆਂ ਨਾਲ ਖੁੱਲ੍ਹਣਗੇ ਸਰਕਾਰੀ ਦਫ਼ਤਰ

06/28/2020 12:52:23 PM

ਇੰਦੌਰ (ਭਾਸ਼ਾ)— ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਜ਼ਿਲਿਆਂ ਵਿਚ ਸ਼ਾਮਲ ਇੰਦੌਰ ਨੇ ਛੋਟ ਦਾ ਦਾਇਰਾ ਵਧਾਉਂਦੇ ਹੋਏ 100 ਫੀਸਦੀ ਕਾਮਿਆਂ ਨਾਲ ਸਰਕਾਰੀ ਦਫ਼ਤਰ ਖੋਲ੍ਹਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਨਤੀਜਨ ਇਨ੍ਹਾਂ ਦਫ਼ਤਰਾਂ ਵਿਚ ਪਿਛਲੇ 3 ਮਹੀਨੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਕੰਮਕਾਜ ਸੋਮਵਾਰ ਨੂੰ ਪਟੜੀ 'ਤੇ ਪਰਤਣਾ ਸ਼ੁਰੂ ਹੋਵੇਗਾ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਐਤਵਾਰ ਭਾਵ ਅੱਜ ਦੱਸਿਆ ਕਿ ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਜ਼ਿਲੇ ਵਿਚ ਕੇਂਦਰ ਅਤੇ ਸੂਬਾ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ, ਅਰਧ ਸਰਕਾਰੀ ਦਫ਼ਤਰ ਅਤੇ ਨਿਗਮਾਂ ਦੇ ਦਫ਼ਤਰਾਂ ਨੂੰ ਮਾਰਚ ਦੇ ਆਖਰੀ ਹਫਤੇ ਬੰਦ ਕਰ ਦਿੱਤਾ ਗਿਆ ਸੀ।

ਮਹੀਨੇ ਭਰ ਪਹਿਲਾਂ ਇਨ੍ਹਾਂ ਦਫ਼ਤਰਾਂ ਨੂੰ 50 ਫੀਸਦੀ ਕਾਮਿਆਂ ਨਾਲ ਮੁੜ ਖੋਲ੍ਹਣ ਦੇ ਸੰਬੰਧ ਵਿਚ ਨਿਰਦੇਸ਼ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਮਹਾਮਾਰੀ ਦੇ ਹਾਲਾਤ ਕੰਟਰੋਲ 'ਚ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਆਪਣੇ ਨਿਰਦੇਸ਼ਾਂ ਵਿਚ ਬਦਲਾਅ ਕੀਤਾ ਹੈ, ਜਿਸ ਨਾਲ ਇਹ ਦਫ਼ਤਰ ਹੁਣ ਕਾਮਿਆਂ ਦੀ 100 ਫੀਸਦੀ ਹਾਜ਼ਰੀ ਨਾਲ ਸੰਚਾਲਤ ਹੋ ਸਕਣਗੇ। 

ਇਹ ਵੀ ਪੜ੍ਹੋ:  ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਇਕ ਦਿਨ 'ਚ 19 ਹਜ਼ਾਰ ਤੋਂ ਵਧੇਰੇ ਲੋਕ ਪੀੜਤ

ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਕਾਰੀ ਕਾਮਿਆਂ ਨੂੰ ਦਫ਼ਤਰਾਂ ਵਿਚ ਕੋਰੋਨਾ ਤੋਂ ਬਚਾਅ ਲਈ ਜਾਰੀ ਤਮਾਮ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਯਕੀਨੀ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਦਰਮਿਆਨ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਪ੍ਰਵੀਣ ਜੜੀਆ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਜ਼ਿਲੇ ਵਿਚ ਇਸ ਮਹਾਮਾਰੀ ਦੇ 40 ਨਵੇਂ ਮਾਮਲੇ ਮਿਲੇ ਹਨ। ਇਸ ਦੇ ਨਾਲ ਹੀ ਜ਼ਿਲੇ ਵਿਚ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 4615 ਹੋ ਗਈ ਹੈ। ਜ਼ਿਲੇ ਵਿਚ ਇਸ ਮਹਾਮਾਰੀ ਦੀ ਲਪੇਟ 'ਚ ਆਉਣ ਤੋਂ ਬਾਅਦ ਦਮ ਤੋੜਨ ਵਾਲਿਆਂ ਦੀ ਗਿਣਤੀ ਵੱਧ ਕੇ 222 'ਤੇ ਪਹੁੰਚ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ਵਿਚ 3415 ਲੋਕ ਇਲਾਜ ਤੋਂ ਬਾਅਦ ਇਸ ਮਹਾਮਾਰੀ ਤੋਂ ਰੋਗ ਮੁਕਤ ਹੋ ਚੁੱਕੇ ਹਨ।

ਇਹ ਵੀ ਪੜ੍ਹੋ:  ਸਾਡੀ ਜ਼ਮੀਨ 'ਤੇ ਅੱਖ ਚੁੱਕ ਕੇ ਦੇਖਣ ਵਾਲਿਆਂ ਨੂੰ ਭਾਰਤ ਜਵਾਬ ਦੇਣਾ ਜਾਣਦਾ ਹੈ : PM ਮੋਦੀ


Tanu

Content Editor

Related News