ਭਾਰਤ-ਚੀਨ ਸੋਚਣ ਕਿ ਵਿਚੋਲਗੀ ਚਾਹੀਦੀ ਹੈ ਕਿ ਨਹੀਂ - UN
Friday, May 29, 2020 - 01:49 AM (IST)
ਸੰਯੁਕਤ ਰਾਸ਼ਟਰ - ਭਾਰਤ ਅਤੇ ਚੀਨ ਵਿਚਾਲੇ ਜ਼ੋਰ ਫੜ ਰਿਹਾ ਸਰਹੱਦੀ ਵਿਵਾਦ ਨੂੰ ਖਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ ਵਿਚਾਲੇ ਸੰਯੁਕਤ ਰਾਸ਼ਟਰ ਦੇ ਇਕ ਬੁਲਾਰੇ ਨੇ ਕਿਹਾ ਕਿ ਇਹ ਵਿਚਾਰ ਕਰਨਾ ਜਨਰਲ ਸਕੱਤਰ ਦਾ ਕੰਮ ਨਹੀਂ ਹੈ ਕਿ ਇਸ ਸਥਿਤੀ ਵਿਚ ਕਿਸ ਨੂੰ ਵਿਚੋਲਗੀ ਕਰਨੀ ਚਾਹੀਦੀ ਹੈ ਪਰ ਉਨ੍ਹਾਂ ਨੇ ਸਾਰੇ ਪੱਖਾਂ ਤੋਂ ਤਣਾਅ ਪੈਦਾ ਕਰਨ ਸਕਣ ਵਾਲੇ ਕਦਮਾਂ ਤੋਂ ਬਚਣ ਦੀ ਅਪੀਲ ਕੀਤੀ ਹੈ।
ਸੰਯੁਕਤ ਰਾਸ਼ਟਰ ਐਂਟੋਨੀਓ ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਆਖਿਆ ਕਿ ਇਹ ਫੈਸਲਾ ਲੈਣਾ ਸਾਡਾ ਨਹੀਂ, ਬਲਕਿ ਮਾਮਲੇ ਵਿਚ ਸ਼ਾਮਲ ਪੱਖਾਂ ਦਾ ਕੰਮ ਹੈ ਉਹ ਕਿਸ ਨੂੰ ਵਿਚੋਲਗੀ ਲਈ ਚੁਣਨਾ ਚਾਹੁੰਦੇ ਹਨ ਜਾਂ ਆਪ ਹੀ ਗੱਲਬਾਤ ਦੇ ਜ਼ਰੀਏ ਮਾਮਲੇ ਹੱਲ ਕਰਨਾ ਚਾਹੁੰਦੇ ਹਨ। ਅਸੀਂ ਹਾਲਾਤ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਅਸੀਂ ਸਾਰੇ ਸਬੰਧਿਤ ਪੱਖਾਂ ਤੋਂ ਅਪੀਲ ਕਰਾਂਗੇ ਕਿ ਉਹ ਹਾਲਾਤ ਨੂੰ ਹੋਰ ਤਣਾਅਪੂਰਣ ਬਣਾਉਣ ਵਾਲੇ ਕਦਮ ਚੁੱਕਣ ਤੋਂ ਬਚਣ।