ਅੱਜ ਦੇ ਦਿਨ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਦਿੱਤੀ ਗਈ ਸੀ ਫਾਂਸੀ
Sunday, Jan 06, 2019 - 04:56 PM (IST)
ਨਵੀਂ ਦਿੱਲੀ— ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ 'ਚ ਸ਼ਾਮਲ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ ਇਸੇ ਦਿਨ ਫਾਂਸੀ ਦਿੱਤੀ ਗਈ ਸੀ। ਸਤਵੰਤ ਸਿੰਘ ਅਤੇ ਬੇਅੰਤ ਸਿੰਘ ਇੰਦਰਾ ਗਾਂਧੀ ਦੇ ਸੁਰੱਖਿਆ ਕਰਮਚਾਰੀ ਸਨ, ਜਿਨ੍ਹਾਂ ਨੇ 31 ਅਕਤੂਬਰ 1984 ਨੂੰ ਸਰਕਾਰੀ ਘਰ 'ਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਇਸ ਯੋਜਨਾ 'ਚ ਕੇਹਰ ਸਿੰਘ ਵੀ ਸ਼ਾਮਲ ਸੀ। ਬੇਅੰਤ ਸਿੰਘ ਨੂੰ ਉਸੇ ਸਮੇਂ ਹੋਰ ਸੁਰੱਖਿਆ ਕਰਮਚਾਰੀਆਂ ਨੇ ਮਾਰ ਦਿੱਤਾ ਸੀ। ਇਸ ਤਾਰੀਕ ਨਾਲ ਜੁੜੀਆਂ ਕੁਝ ਹੋਰ ਮਹੱਤਵਪੂਰਨ ਘਟਨਾਵਾਂ ਇਸ ਤਰ੍ਹਾਂ ਹਨ:-
1664- ਛੱਤਰਪਤੀ ਸ਼ਿਵਾਜੀ ਮਹਾਰਾਜ ਨੇ ਸੂਰਤ 'ਤੇ ਹਮਲਾ ਕੀਤਾ।
1885- ਆਧੁਨਿਕ ਭਾਰਤ ਦੇ ਦਿੱਗਜ ਹਿੰਦੀ ਲੇਖ ਭਾਰਤੇਂਦੂ ਹਰੀਸ਼ਚੰਦਰ ਦਾ ਦਿਹਾਂਤ।
1928- ਭਾਰਤੀ ਨਾਟਕਕਾਰ ਅਤੇ ਰੰਗਮੰਚਕਰਮਚਾਰੀ ਵਿਜੇ ਤੇਂਦੁਲਕਰ ਦਾ ਜਨਮ।
1959- ਭਾਰਤੀ ਹਰਫਨਮੌਲਾ ਕ੍ਰਿਕੇਟਰ ਕਪਿਲ ਦੇਵ ਦਾ ਜਨਮ ਇਸੇ ਦਿਨ ਹੋਇਆ ਸੀ। ਉਨ੍ਹਾਂ ਦੀ ਕਪਾਨੀ 'ਚ 1983 'ਚ ਭਾਰਤੀ ਟੀਮ ਨੇ ਵਿਸ਼ਵ ਕੱਪ ਜਿੱਤਿਆ।
1966- ਆਸਕਰ ਜੇਤੂ ਭਾਰਤੀ ਸੰਗੀਤਕਾਰ ਏ.ਆਰ. ਰਹਿਮਾਨ ਦਾ ਜਨਮ।
1977- ਸੰਗੀਤ ਕੰਪਨੀ ਈ.ਐੱਮ.ਆਈ. ਨੇ ਰਾਕ ਬੈਂਡ 'ਸੈਕਸ ਪਸਟਿਲਜ਼ ਦੇ ਜਨਤਕ ਤੌਰ 'ਤੇ ਖਰਾਬ ਵਤੀਰੇ ਕਾਰਨ ਉਨ੍ਹਾਂ ਨਾਲ ਕਰਾਰ ਰੱਦ ਕੀਤਾ।
1989- ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀਆਂ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ ਫਾਂਸੀ ਦਿੱਤੀ ਗਈ।
