ਇੰਡੀਗੋ ਏਅਰਲਾਈਨ ਸਟਾਫ ਨੇ ਬਜੁਰਗ ਜੋੜੇ ਨਾਲ ਕੀਤੀ ਬਦਸਲੂਕੀ, ਬਾਅਦ 'ਚ ਮੰਗੀ ਮਾਫੀ

Wednesday, Nov 08, 2017 - 03:19 PM (IST)

ਨਵੀਂ ਦਿੱਲੀ— ਰਾਜਧਾਨੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਇਕ ਬਜੁਰਗ ਯਾਤਰੀ ਨੂੰ ਮਾਰਕੁੱਟ ਅਤੇ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਬੱਸ 'ਚ ਚੜਨ ਨੂੰ ਲੈ ਕੇ ਹੋਏ ਵਿਵਾਦ 'ਚ ਏਅਰਪੋਰਟ ਦੀ ਏਅਰਸਾਈਟ 'ਤੇ ਇਕ ਬਜੁਰਗ ਪੈਸੇਂਜ਼ਰ ਅਤੇ ਇੰਡੀਗੋ ਏਅਰਲਾਈਨ ਦੇ ਗ੍ਰਾਂਉਡਸਟਾਫ 'ਚ ਖੂਬ ਕੁੱਟਮਾਰ ਹੋਈ। ਸੂਤਰਾਂ ਅਨੁਸਾਰ, ਘਟਨਾ ਤੋਂ ਬਾਅਦ ਇੰਡੀਗੋ ਨੇ ਮਾਫੀ ਮੰਗੀ ਹੈ।

PunjabKesari


ਇਹ ਸਾਡਾ ਕਲਚਰ ਦਾ ਹਿੱਸਾ ਨਹੀਂ
ਇੰਡੀਗੋ ਦੇ ਪ੍ਰੈਜ਼ੀਡੇਂਟ ਅਤੇ ਡਾਇਰੈਕਟਰ ਆਦਿਤਿਆ ਘੋਸ਼ ਨੇ ਕਿਹਾ, ''ਮੈਂ ਮੰਨਦਾ ਹਾਂ ਕਿ ਸਾਡੇ ਪੈਸੇਂਜ਼ਰ ਨੂੰ ਦਿੱਲੀ ਏਅਰਪੋਰਟ 'ਤੇ ਸਾਡੇ ਸਟਾਫ ਵੱਲੋਂ ਗੱਲਬਾਤ ਦੌਰਾਨ ਖਰਾਬ ਵਰਤਾਓ ਦਾ ਸਾਹਮਣਾ ਕਰਨਾ ਪਿਆ, ਜੋ ਕਿ ਇਹ ਸਾਡੇ ਕਲਚਰ ਦਾ ਹਿੱਸਾ ਨਹੀਂ ਹੈ। ਇਸ ਲਈ ਮੈਂ ਨਿੱਜੀ ਤੌਰ 'ਤੇ ਮਾਫੀ ਮੰਗਦਾ ਹਾਂ।''

PunjabKesari


Related News