ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ‘ਇੰਡੀਗੋ’ ਦੀ ਸ਼ਾਨਦਾਰ ਪੇਸ਼ਕਸ਼, ਦੇ ਰਹੀ 10 ਫੀਸਦੀ ਦੀ ਛੋਟ

02/02/2022 4:15:36 PM

ਬਿਜ਼ਨੈੱਸ ਡੈਸਕ– ਬਜਟ ਏਅਰਲਾਈਨ ਕੰਪਨੀ ਇੰਡੀਗੋ ਕੋਰੋਨਾ ਵੈਕਸੀਨ ਲਗਵਾ ਚੁੱਕੇ ਗਾਹਕਾਂ ਨੂੰ ਇਕ ਸਪੈਸ਼ਲ ਡਿਸਕਾਊਂਟ ਦੇ ਰਹੀ ਹੈ। ਗਾਹਕਾਂ ਨੂੰ ਇਹ ਡਿਸਕਾਊਂਟ ਫਲਾਈਟ ਟਿਕਟ ਦੇ ਬੇਸ ਫੇਅਰ ’ਤੇ ਮਿਲੇਗਾ। ਏਅਰਲਾਈਨ ਕੰਪਨੀ ਨੇ ‘ਵੈਕਸੀ ਫੇਅਰ’ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਤਹਿਤ ਜੇਕਰ ਕਿਸੇ ਨੇ ਆਪਣਾ ਟੀਕਾਕਰਨ ਕਰਵਾ ਲਿਆ ਹੈ ਤਾਂ ਉਸਨੂੰ ਹਰ ਰੂਟ ’ਤੇ ਕਿਰਾਏ ’ਚ 10 ਫੀਸਦੀ ਤਕ ਦੀ ਛੋਟ ਮਿਲੇਗੀ। 

ਜਾਣੋ ਕੰਪਨੀ ਨੇ ਕੀ ਕਿਹਾ
ਇੰਡੀਗੋ ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ‘Vaxi Fare’ ਦਾ ਲਾਭ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਮਿਲੇਗਾ ਜੋ ਘੱਟੋ-ਘੱਟ ਵੈਕਸੀਨ ਦੀ ਪਹਿਲੀ ਖੁਰਾਕ ਲੈ ਚੁੱਕੇ ਹਨ। ਯਾਤਰੀਆਂ ਨੂੰ ਚੈੱਕ-ਇਨ ਕਰਨ ਦੌਰਾਨ ਕੋਵਿਡ-19 ਦੇ ਟੀਕਾਕਰਨ ਦਾ ਸਰਟੀਫਿਕੇਟ ਵਿਕਾਉਣਾ ਪਵੇਗਾ। ਯਾਤਰੀ ਆਰੋਗਿਆ ਸੇਤੂ ਐਪ ਦੀ ਮਦਦ ਨਾਲ ਵੀ ਆਪਣੇ ਵੈਕਸੀਨੇਸ਼ਨ ਦੇ ਸਟੇਟਸ ਨੂੰ ਵਿਖਾ ਸਕਦੇ ਹਨ। ਆਫਰ ਤਾਂ ਹੀ ਯੋਗ ਹੋਵੇਗਾ ਜਦੋਂ ਯਾਤਰੀ ਇੰਡੀਗੋ ਦੀ ਵੈੱਬਸਾਈਟ ’ਤੇ ਟਿੱਕਟ ਬੁੱਕ ਕਰੇਗਾ।

ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼

PunjabKesari

ਇਹ ਵੀ ਪੜ੍ਹੋ– ਇਸ ਕੰਪਨੀ ਨੇ ਲਾਂਚ ਕੀਤਾ 32 ਇੰਚ ਦਾ ਸਸਤਾ Smart TV, ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ

ਇੰਝ ਚੁੱਕੋ ਫਾਇਦਾ

- ਵੈਕਸੀ ਕਿਰਾਇਆ ਚੁਣੋ- ਆਪਣੇ ਅਰਾਈਵਲ ਅਤੇ ਡਿਪਾਰਚਰ ਡੈਸਟੀਨੇਸ਼ਨ ’ਚ ਸਿਲੈਕਟ ਕਰਦੇ ਸਮੇਂ ਵੈਕਸੀ ਕਿਰਾਇਆ ਦਾ ਆਪਸ਼ਨ ਚੁਣੋ।

- ਸਿਲੈਕਟ ਕਰੋ- ਪਹਿਲੀ ਜਾਂ ਦੂਜੀ ਖੁਰਾਕ ਸਿਲੈਕਟ ਕਰੋ ਜੋ ਤੁਸੀਂ ਲਗਵਾ ਚੁੱਕੋ ਹੋ।

- ਪਸੰਦੀਦਾ ਉਡਾਣ ਚੁਣੋ- ਆਉਣ-ਜਾਣ ਲਈ ਉਡਾਣ ਦਾ ਆਪਸ਼ਨ ਚੁਣੋ ਅਤੇ ਜਾਰੀ ਰੱਖੋ।

- ਲਾਭਪਾਤਰੀ ਆਪਣਾ ਆਈ.ਡੀ. ਵੇਰਵਾ ਦਰਜ ਕਰੇ।

- ਬੁਕਿੰਗ ਕੰਪਲੀਟ- ਵੈਕਸੀ ਫੇਅਰ ਸਫਲਤਾਪੂਰਨ ਲਾਗੂ ਕਰ ਦਿੱਤਾ ਗਿਆ ਹੈ ਅਤੇ ਤੁਹਾਡੀ ਬੁਕਿੰਗ ਪੂਰੀ ਹੋ ਚੁੱਕੀ ਹੈ।

- ਵੈਕਸੀਨ ਸਰਟੀਫਿਕੇਟ ਜ਼ਰੂਰ ਕੈਰੀ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ– ਲੱਖਾਂ ਲੋਕਾਂ ਨੂੰ ਮਿਲੇਗਾ ਆਪਣਾ ਘਰ, ਪੀ.ਐੱਮ. ਆਵਾਸ ਯੋਜਨਾ ਅਧੀਨ ਬਣਨਗੇ 80 ਲੱਖ ਸਸਤੇ ਘਰ

PunjabKesari

ਇਹ ਹਨ ਸ਼ਰਤਾਂ
ਯਾਤਰੀਆਂ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਾਰੀ ਆਪਣਾ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨਾਲ ਲੈ ਕੇ ਜਾਣਾ ਜ਼ਰੂਰੀ ਹੈ ਜਾਂ ਫਿਰ ਏਅਰਪੋਰਟ ਦੇ ਚੈੱਕ-ਇਨ ਕਾਊਂਟਰ/ਬੋਰਡਿੰਗ ਗੇਟ ’ਤੇ ਆਰੋਗਿਆ ਸੇਤੂ ਮੋਬਾਇਲ ਐਪ ’ਤੇ ਵੈਕਸੀਨੇਸ਼ਨ ਦਾ ਸਬੂਤ ਵਿਖਾਉਣਾ ਪਵੇਗਾ। ਅਜਿਹਾ ਨਾ ਕਰਨ ’ਤੇ ਬੋਰਡਿੰਗ ਵਲੋਂ ਇਨਕਾਰ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਬੁਕਿੰਗ ਦੀ ਤਾਰੀਖ਼ ਤੋਂ 15 ਦਿਨਾਂ ਤੋਂ ਜ਼ਿਆਦਾ ਦੀ ਟ੍ਰੈਵਲ ਤਾਰੀਖ਼ ਲਈ ਇਹ ਛੋਟ ਲਾਗੂ ਹੈ।

ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ


Rakesh

Content Editor

Related News