ਸੁਤੰਤਰਤਾ ਦਿਵਸ ਮੌਕੇ Indigo ਨੇ ਦਿੱਤਾ ਵੱਡਾ ਤੋਹਫਾ, 77 ਮਹਿਲਾ ਪਾਇਲਟਾਂ ਨੂੰ ਕੰਪਨੀ 'ਚ ਕੀਤਾ ਸ਼ਮਲ

Wednesday, Aug 14, 2024 - 11:03 PM (IST)

ਸੁਤੰਤਰਤਾ ਦਿਵਸ ਮੌਕੇ Indigo ਨੇ ਦਿੱਤਾ ਵੱਡਾ ਤੋਹਫਾ, 77 ਮਹਿਲਾ ਪਾਇਲਟਾਂ ਨੂੰ ਕੰਪਨੀ 'ਚ ਕੀਤਾ ਸ਼ਮਲ

ਨਵੀਂ ਦਿੱਲੀ- ਏਅਰਲਾਈਨ ਕੰਪਨੀ ਇੰਡੀਗੋ ਨੇ ਦੇਸ਼ ਦੀ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਮਨਾਉਣ ਲਈ ਆਪਣੇ ਏਅਰਬਸ ਅਤੇ ਏ.ਟੀ.ਆਰ. ਜਹਾਜ਼ਾਂ ਲਈ ਬੁੱਧਵਾਰ ਨੂੰ 77 ਮਹਿਲਾ ਪਾਇਲਟਾਂ ਨੂੰ ਸ਼ਾਮਲ ਕੀਤਾ। ਇਸ ਦੇ ਨਾਲ ਹੀ, ਏਅਰਲਾਈਨ ਕੰਪਨੀ 'ਚ 800 ਤੋਂ ਜ਼ਿਆਦਾ ਮਹਿਲਾ ਪਾਇਲਟ ਹੋ ਗਈਆਂ ਹਨ। ਏਅਰਲਾਈਨ ਨੇ ਬਿਆਨ 'ਚ ਕਿਹਾ ਕਿ ਦੇਸ਼ ਦੀ ਸੁਤੰਤਰਤਾ ਦੇ 77 ਸਾਲ ਪੂਰੇ ਹੋਣ ਦੇ ਉਪਲਕਸ਼ 'ਚ ਏਅਰਬਸ ਬੇੜੇ 'ਚ 72 ਮਹਿਲਾ ਪਾਇਲਟਾਂ ਅਤੇ ਏ.ਟੀ.ਆਰ. ਬੇੜੇ 'ਚ 5 ਮਹਿਲਾ ਪਾਇਲਟਾਂ ਨੂੰ ਸ਼ਾਮਲ ਕੀਤਾ ਜਾਣਾ ਇਕ ਮੀਲ ਦਾ ਪੱਥਰ ਹੈ।

ਏਅਰਲਾਈਨ ਨੇ ਕਿਹਾ ਕਿ ਕੰਪਨੀ 'ਚ ਲਗਭਗ 14 ਫੀਸਦੀ ਮਹਿਲਾ ਪਾਇਲਟ ਹਨ, ਜਦੋਂਕਿ ਗਲੋਬਲ ਔਸਤ 7 ਤੋਂ 9 ਫੀਸਦੀ ਮਿਹਲਾ ਪਾਇਲਟ ਦਾ ਹੈ। ਇੰਡੀਗੋ 'ਚ ਉਡਾਣ ਪਰਿਚਾਲਨ ਦੀ ਸੀਨੀਅਰ ਉਪ ਪ੍ਰਧਾਨ ਕੈਪਟਨ ਆਸ਼ਿਮਾ ਮਿਤਰਾ ਨੇ ਕਿਹਾ ਕਿ ਏਅਰਲਾਈਨ ਨੇ ਹਮੇਸ਼ਾ ਅਜਿਹੇ ਕਰਜਸਥਲ ਨੂੰ ਉਤਸ਼ਾਹ ਦਿੱਤਾ ਹੈ ਜੋ ਵਿਭਿੰਨਤਾ ਅਤੇ ਸਮਾਵੇਸ਼ 'ਤੇ ਆਧਾਰਿਤ ਹੋਵੇ। ਇੰਡੀਗੋ ਨੇ 'ਜੀਵਨ ਚੱਕਰ' ਪਹਿਲ ਸ਼ੁਰੂ ਕੀਤੀ ਹੈ।

ਇਸ ਤਹਿਤ 5 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਵਾਲੀਆਂ ਮਹਿਲਾ ਪਾਇਲਟ ਘੱਟ ਉਡਾਣ ਦਾ ਠੇਕਾ ਚੁਣਨ ਦੀ ਸਹੂਲਤ ਲੈ ਸਕਦੀਆਂ ਹਨ। ਏਅਰਲਾਈਨ ਵਿਚ 1 ਮਾਰਚ, 2024 ਤਕ 36,860 ਸਥਾਈ ਕਰਮਚਾਰੀ ਸਨ, ਜਿਨ੍ਹਾਂ ਵਿਚ 5,038 ਪਾਇਲਟ ਅਤੇ 9,363 ਫਲਾਈਟ ਅਟੈਂਡੇਂਟ ਸ਼ਾਮਲ ਸਨ।


author

Rakesh

Content Editor

Related News