ਨਾਗਪੁਰ ਤੋਂ ਦਿੱਲੀ ਆ ਰਹੀ ਇੰਡੀਗੋ ਫਲਾਈਟ 'ਚ ਤਕਨੀਕੀ ਖਰਾਬੀ, ਨਿਤਿਨ ਗਡਕਰੀ ਵੀ ਸਨ ਸਵਾਰ

Tuesday, Aug 13, 2019 - 11:01 AM (IST)

ਨਾਗਪੁਰ ਤੋਂ ਦਿੱਲੀ ਆ ਰਹੀ ਇੰਡੀਗੋ ਫਲਾਈਟ 'ਚ ਤਕਨੀਕੀ ਖਰਾਬੀ, ਨਿਤਿਨ ਗਡਕਰੀ ਵੀ ਸਨ ਸਵਾਰ

ਨਾਗਪੁਰ— ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਤੋਂ ਦਿੱਲੀ ਆ ਰਹੀ ਇੰਡੀਗੋ ਫਲਾਈਟ 'ਚ ਤਕਨੀਕੀ ਖਰਾਬੀ ਆ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਫਲਾਈਟ 'ਚ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੀ ਸਵਾਰ ਸਨ। ਦਰਅਸਲ ਇੰਡੀਗੋ ਦੀ ਫਲਾਈਟ 6ਈ 636 ਅੱਜ ਸਵੇਰੇ ਨਾਗਪੁਰ ਤੋਂ ਦਿੱਲੀ ਆ ਰਹੀ ਸੀ ਪਰ ਅਚਾਨਕ ਫਲਾਈਟ 'ਚ ਤਕਨੀਕੀ ਖਰਾਬੀ ਆ ਗਈ। ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਰਨਵੇਅ 'ਤੇ ਟੇਕ ਆਫ ਕਰਨ ਦਾ ਫੈਸਲਾ ਲਿਆ ਗਿਆ। ਸਾਰੇ ਯਾਤਰੀ ਸੁਰੱਖਿਅਤ ਹਨ। ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

PunjabKesari
ਇੱਥੇ ਦੱਸ ਦੇਈਏ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਿੱਲੀ ਵਿਚ ਕੇਂਦਰੀ 'ਚ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਵਾਲੇ ਸਨ, ਜੋ ਕਿ ਦੁਪਹਿਰ 11 ਵਜੇ ਹੋਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਕਲਿਆਣ ਮਾਰਗ ਸਥਿਤ ਆਵਾਸ 'ਤੇ ਕੈਬਨਿਟ ਦੀ ਅਹਿਮ ਬੈਠਕ ਬੁਲਾਈ ਹੈ ਪਰ ਫਲਾਈਟ ਵਿਚ ਖਰਾਬੀ ਦੀ ਵਜ੍ਹਾ ਕਰ ਕੇ ਨਿਤਿਨ ਗਡਕਰੀ ਦਾ ਬੈਠਕ ਵਿਚ ਸ਼ਾਮਲ ਹੋਣਾ ਮੁਸ਼ਕਲ ਹੈ।


author

Tanu

Content Editor

Related News