ਈਬੀ-5 ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕਰਨ ਭਾਰਤੀ : ਯੂ.ਐੱਸ.ਆਈ.ਐੱਫ.

Wednesday, Nov 08, 2017 - 11:54 PM (IST)

ਈਬੀ-5 ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕਰਨ ਭਾਰਤੀ : ਯੂ.ਐੱਸ.ਆਈ.ਐੱਫ.

ਨਵੀਂ ਦਿੱਲੀ— ਯੂ. ਐੱਸ. ਇਮੀਗ੍ਰੇਸ਼ਨ ਫੰਡ (ਯੂ. ਐੱਸ. ਆਈ. ਐੱਫ.) ਨੇ ਸੁਝਾਅ ਦਿੱਤਾ ਹੈ ਕਿ ਅਮਰੀਕਾ 'ਚ ਐੱਚ 1ਬੀ. ਵੀਜ਼ਾ ਵਰਗੀਆਂ ਪ੍ਰੇਸ਼ਾਨੀਆਂ ਨੂੰ ਖਤਮ ਕਰਨ ਲਈ ਭਾਰਤੀ ਪਰਿਵਾਰ ਈਬੀ-5 ਵੀਜ਼ਾ ਪ੍ਰੋਗਰਾਮ ਨੂੰ ਅਪਣਾਉਣ, ਜਿਵੇਂ ਚੀਨ ਦੇ ਲੋਕ ਕਰ ਰਹੇ ਹਨ। ਈਬੀ-5 ਵੀਜ਼ਾ ਪ੍ਰੋਗਰਾਮ ਤਹਿਤ ਅਮਰੀਕੀ ਵੀਜ਼ਾ ਅਤੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲਿਆਂ ਨੂੰ 5 ਲੱਖ ਡਾਲਰ ਦਾ ਨਿਵੇਸ਼ ਕਰਨਾ ਹੋਵੇਗਾ।
ਯੂ. ਐੱਸ. ਇਮੀਗ੍ਰੇਸ਼ਨ ਫੰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨਿਕੋਲਸ ਮੈਸਤ੍ਰੋਈਯਾਨੀ ਦਿਵੀਤਯ ਨੇ ਕਿਹਾ ਕਿ ਅਮਰੀਕਾ 'ਚ ਭਾਰਤ ਦੀ ਵੱਡੀ ਗਿਣਤੀ 'ਚ ਆਈ. ਟੀ. ਅਤੇ ਹੋਰ ਖੇਤਰਾਂ ਦੇ ਉੱਦਮੀ ਕੰਮ ਕਰਦੇ ਹਨ। ਅਮਰੀਕਾ 'ਚ ਹੁਣ ਇਮੀਗ੍ਰੇਸ਼ਨ ਤੇ ਵੀਜ਼ਾ ਨੀਤੀ 'ਚ ਬਦਲਾਅ ਦੀ ਪ੍ਰਕਿਰਿਆ ਜਾਰੀ ਹੈ। ਅਜਿਹੇ 'ਚ ਭਾਰਤੀਆਂ ਲਈ ਈਬੀ-5 ਵੀਜ਼ਾ ਪ੍ਰੋਗਰਾਮ ਲਾਹੇਵੰਦ ਸਾਬਿਤ ਹੋ ਸਕਦਾ ਹੈ।
ਅਮਰੀਕਾ 'ਚ ਹੁਣ ਐੱਚ 1ਬੀ. ਵੀਜ਼ਾ 'ਚ ਕਟੌਤੀ 'ਤੇ ਜ਼ੋਰ :ਉਨ੍ਹਾਂ ਕਿਹਾ ਕਿ ਅਮਰੀਕਾ  'ਚ ਹੁਣ ਐੱਚ 1ਬੀ. ਵੀਜ਼ਾ 'ਚ ਕਟੌਤੀ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਦਾ ਕਰੀਬ 60-70 ਫੀਸਦੀ ਹਿੱਸਾ ਭਾਰਤ ਦੇ ਟੈਕਨਾਲੋਜੀ ਖੇਤਰ ਨਾਲ ਜੁੜੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਪ੍ਰਾਪਤ ਹੁੰਦਾ ਰਿਹਾ ਹੈ। ਅਜਿਹੇ 'ਚ ਈਬੀ-5 ਵੀਜ਼ਾ ਅਮਰੀਕਾ ਇਮੀਗ੍ਰੇਸ਼ਨ ਲਈ ਸੁਰੱਖਿਆ ਵਿਕਲਪ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੀਨ ਤੋਂ ਸਿੱਖਿਆ ਅਤੇ ਉੱਦਮਤਾ ਦੇ ਖੇਤਰ ਵਿਚ ਹੁਣ 70 ਫੀਸਦੀ ਲੋਕ ਈਬੀ-5 ਵੀਜ਼ਾ ਦਾ ਉੁਪਯੋਗ ਕਰ ਰਹੇ ਹਨ, ਅਜਿਹੇ ਵਿਚ ਭਾਰਤੀਆਂ ਨੂੰ ਵੀ ਈਬੀ-5 ਵੀਜ਼ਾ ਦਾ ਉਪਯੋਗ ਕਰਨਾ ਚਾਹੀਦਾ ਹੈ।


Related News