ਚੀਨੀ ਹੈਕਰਸ ਦੇ ਨਿਸ਼ਾਨੇ ''ਤੇ ਭਾਰਤੀ ਵਟਸਐਪ ਯੂਜਰਸ, ਫੌਜ ਨੇ ਜਾਰੀ ਕੀਤਾ ਅਲਰਟ

03/20/2018 12:52:16 AM

ਨਵੀਂ ਦਿੱਲੀ—ਵਟਸਐਪ ਯੂਜਰਸ ਲਈ ਇਕ ਬੁਰੀ ਖਬਰ ਹੈ। ਭਾਰਤੀ ਫੌਜ ਨੇ ਵਟਸਐਪ ਨੂੰ ਲੈ ਕੇ ਇਕ ਅਲਰਟ ਜਾਰੀ ਕੀਤਾ ਹੈ। ਭਾਰਤੀ ਫੌਜ ਦਾ ਕਹਿਣਾ ਹੈ ਕਿ ਚੀਨ ਦੇ ਹੈਕਰਸ ਵਟਸਐਪ ਦੇ ਰਾਹੀ ਭਾਰਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਐਡੀਸ਼ਨਲ ਡਾਇਰੇਕਟੋਰੇਟ ਆਫ ਪਬਲਿਕ ਇੰਟਰਫੇਸ ਦਾ ਕਹਿਣਾ ਹੈ ਕਿ ਚੀਨ ਦੇ ਹੈਕਰਸ ਡਿਜੀਟਲ ਵਰਲਡ 'ਚ ਪ੍ਰਵੇਸ਼ ਕਰ ਰਹੇ ਹਨ। ਹੈਕਿੰਗ ਜੋਰਾਂ 'ਤੇ ਹੈ। ਆਪਣੇ ਸੋਸ਼ਲ ਮੀਡੀਆ ਨੂੰ ਹਰ ਵਾਰ ਚੈੱਕ ਕਰਦੇ ਰਹੋ। ਫੌਜ ਨੇ ਵਟਸਐਪ ਯੂਜਰਸ ਨੂੰ ਸੂਚੇਤ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ +86 ਤੋਂ ਸ਼ੁਰੂ ਹੋਣ ਵਾਲਾ ਕੋਈ ਵੀ ਨੰਬਰ ਜੇਕਰ ਕਿਸੇ ਗਰੁਪ ਨੂੰ ਜੁਆਇਨ ਕਰਨ ਦੀ ਆਗਿਆ ਮੰਗਦਾ ਹੈ ਤਾਂ ਉਸ ਨੂੰ ਲੈ ਕੇ ਸੂਚੇਤ ਰਹੋ। 
ਇਸ ਨੂੰ ਲੈ ਕੇ ਭਾਰਤੀ ਫੌਜ ਨੇ ਐਤਵਾਰ ਨੂੰ ਇਕ ਵੀਡੀਓ ਰੀਲੀਜ਼ ਕੀਤਾ ਹੈ। ਇਸ ਵੀਡੀਓ 'ਚ ਕਿਹਾ ਗਿਆ ਹੈ ਕਿ ਚੀਨ ਦੇ ਹੈਕਰਸ ਵਟਸਐਪ ਦੇ ਰਾਹੀ ਭਾਰਤੀ ਯੂਜਰਸ ਨੂੰ ਨਿਸ਼ਾਨਾ ਬਣਾ ਰਹੇ ਹਨ। ਵੀਡੀਓ 'ਚ ਵਟਸਐਪ ਦਾ ਸਾਵਧਾਨੀ ਨਾਲ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤੀ ਫੌਜ ਨੇ ਐੱਲ.ਸੀ. (ਲਾਈਨ ਆਫ ਐਕਚੁਅਲ ਕੰਟਰੋਲ) 'ਤੇ ਤਾਇਨਾਤ ਫੌਜ ਨੂੰ ਵਟਸਐਪ ਵਰਗੇ ਐਪਲੀਕੇਸ਼ਨ ਦਾ ਇਸਤੇਮਾਲ ਕਰਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ। 


ਭਾਰਤੀ ਫੌਜ ਦੇ ਆਧਿਕਾਰਿਕ ਪੇਜ ਤੋਂ ਇਸ ਨੂੰ ਲੈ ਕੇ ਇਕ ਟਵੀਟ ਕੀਤਾ ਗਿਆ ਹੈ।

ਭਾਰਤੀ ਫੌਜ ਦਾ ਕਹਿਣਾ ਹੈ ਕਿ ਹੈਕਰਸ ਵਟਸਐਪ ਗਰੁਪ ਦੇ ਰਾਹੀ ਹੈਕਿੰਗ ਨੂੰ ਅੰਜਾਮ ਦੇ ਰਹੇ ਹਨ। ਵਟਸਐਪ ਗਰੁਪ ਹੈਕਰਸ ਦਾ ਹੈਕਿੰਗ ਦਾ ਨਵਾਂ ਹਥਿਆਰ ਹੈ। +86 ਤੋਂ ਸ਼ੁਰੂ ਹੋਣ ਵਾਲੇ ਚਾਈਨਿਜ ਨੰਬਰ ਵਟਸਐਪ ਗਰੁਪ ਨੂੰ ਨਿਸ਼ਾਨਾ ਬਣਾ ਤੁਹਾਡਾ ਡਾਟਾ ਚੋਰੀ ਕਰ ਰਹੇ ਹਨ। ਫੌਜ ਨੇ ਲਗਾਤਾਰ ਆਪਣੇ ਵਟਸਐਪ ਗਰੁਪ ਨੂੰ ਚੈੱਕ ਕਰਨ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਕਿ ਇਸ ਗੱਲ 'ਤੇ ਖਾਸ ਤੌਰ 'ਤੇ ਧਿਆਨ ਰੱਖੋ ਕਿ ਗਰੁਪ 'ਚ ਕੋਈ ਵੀ +86 ਤੋਂ ਸ਼ੁਰੂ ਹੋਣ ਵਾਲੇ ਅਨ-ਨਾਨ ਨੰਬਰ ਨਾ ਹੋਣ।ਉੱਥੇ ਹੀ ਫੌਜ ਦੇ ਇਸ ਵੀਡੀਓ ਨੂੰ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ।


Related News