ਭਾਰਤੀ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਓਲੰਪੀਆਡ ''ਚ ਜਿੱਤੇ ਇੱਕ ਸੋਨ ਤੇ ਚਾਰ ਚਾਂਦੀ ਦੇ ਤਗਮੇ
Thursday, Aug 29, 2024 - 01:42 AM (IST)

ਨਵੀਂ ਦਿੱਲੀ — ਭਾਰਤੀ ਵਿਦਿਆਰਥੀਆਂ ਨੇ ਬ੍ਰਾਜ਼ੀਲ 'ਚ ਆਯੋਜਿਤ 17ਵੇਂ ਅੰਤਰਰਾਸ਼ਟਰੀ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਓਲੰਪੀਆਡ (IOAA) 'ਚ ਇਕ ਸੋਨ ਅਤੇ ਚਾਰ ਚਾਂਦੀ ਦੇ ਤਗਮੇ ਜਿੱਤੇ ਹਨ। ਹੋਮੀ ਭਾਭਾ ਸੈਂਟਰ ਫਾਰ ਸਾਇੰਸ ਐਜੂਕੇਸ਼ਨ-ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ (ਐੱਚ.ਬੀ.ਸੀ.ਐੱਸ.ਈ.-ਟੀ.ਆਈ.ਐੱਫ.ਆਰ.) ਨੇ ਕਿਹਾ ਕਿ ਬੇਂਗਲੁਰੂ ਦੇ ਦਕਸ਼ ਤਾਲੀਆ ਨੇ ਸੋਨ ਤਗਮਾ ਜਿੱਤਿਆ ਜਦਕਿ ਪੁਣੇ ਦੇ ਆਯੂਸ਼ ਕੁਠਾਰੀ ਅਤੇ ਸੰਨਿਧਿਆ ਸਰਾਫ, ਹੈਦਰਾਬਾਦ ਦੇ ਬਨੀਬਰਤਾ ਮਾਜੀ ਅਤੇ ਬਿਹਾਰ ਦੇ ਪਾਣਿਨੀ ਨੇ ਸੋਨ ਤਗਮਾ ਜਿੱਤਿਆ।
ਇਸ ਸਾਲ IOAA ਵਿੱਚ 52 ਦੇਸ਼ਾਂ ਦੇ 232 ਵਿਦਿਆਰਥੀਆਂ ਨੇ ਭਾਗ ਲਿਆ। ਭਾਰਤ ਤਗਮਾ ਸੂਚੀ ਵਿੱਚ ਅੱਠਵੇਂ ਸਥਾਨ 'ਤੇ ਹੈ। ਈਰਾਨ ਨੂੰ ਪੰਜ ਸੋਨ ਤਗਮੇ, ਅਮਰੀਕਾ ਨੂੰ ਤਿੰਨ ਸੋਨ ਤਗਮੇ, ਰੋਮਾਨੀਆ, ਦੱਖਣੀ ਕੋਰੀਆ, ਸਿੰਗਾਪੁਰ, ਸਲੋਵੇਨੀਆ ਅਤੇ ਕੈਨੇਡਾ ਨੇ ਦੋ-ਦੋ ਸੋਨ ਤਗਮੇ ਹਾਸਲ ਕੀਤੇ ਹਨ। ਭਾਰਤ ਅਗਲੇ ਸਾਲ ਅਗਸਤ ਵਿੱਚ ਮੁੰਬਈ ਵਿੱਚ IOAA ਦੀ ਮੇਜ਼ਬਾਨੀ ਕਰੇਗਾ।