ਕੈਂਸਰ ਜਿਹੀ ਬੀਮਾਰੀ ਨੂੰ ਮਾਤ ਪਾਉਣ ਲਈ ਭਾਰਤੀ ਵਿਗਿਆਨੀਆਂ ਹੱਥ ਲੱਗੀ ਸਫਲਤਾ

12/28/2019 1:51:16 PM

ਨਵੀਂ ਦਿੱਲੀ— ਕੈਂਸਰ ਜਿਹੀ ਬੀਮਾਰੀ ਦੇ ਇਲਾਜ ਲਈ ਭਾਰਤੀ ਵਿਗਿਆਨੀਆਂ ਨੂੰ ਇਕ ਵੱਡੀ ਸਫਲਤਾ ਹੱਥ ਲੱਗੀ ਹੈ। ਜਿਸ 'ਚ ਡੈਮੇਜ ਹੋ ਚੁੱਕੇ ਡੀ. ਐੱਨ. ਏ. ਨੂੰ ਵੀ ਆਸਾਨੀ ਨਾਲ ਠੀਕ ਕੀਤਾ ਜਾ ਸਕੇਗਾ। ਵਿਗਿਆਨੀਆਂ ਮੁਤਾਬਕ ਕਿਸੇ ਵੀ ਬੀਮਾਰੀ ਵਿਚ ਸਭ ਤੋਂ ਪਹਿਲਾਂ ਡੀ. ਐੱਨ. ਏ. ਹੀ ਨਸ਼ਟ ਹੁੰਦਾ ਹੈ। ਵੱਡੀ ਗੱਲ ਇਹ ਹੈ ਕਿ ਕੈਂਸਰ ਜਿਹੀ ਬੀਮਾਰੀ 'ਚ ਦਵਾਈਆਂ ਵੀ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦੀਆਂ ਅਤੇ ਬੀਮਾਰੀਆਂ ਵਧ ਜਾਂਦੀਆਂ ਹਨ। ਅਜਿਹੇ ਵਿਚ ਡੀ. ਐੱਨ. ਏ. ਨੂੰ ਬਚਾਉਣ ਦਾ ਸਿੱਧਾ ਇਲਾਜ ਹੋ ਸਕੇਗਾ। ਵਿਗਿਆਨੀਆਂ ਨੇ ਅਜਿਹੇ ਪ੍ਰੋਟੀਨ ਦੀ ਖੋਜ ਕੀਤੀ ਗਈ ਹੈ, ਜੋ ਡੈਮੇਜ ਹੋ ਚੁੱਕੇ ਡੀ. ਐੱਨ. ਏ. ਨੂੰ ਨਸ਼ਟ ਹੋਣ ਤੋਂ ਬਚਾਏਗਾ। 

ਇਸ ਪ੍ਰੋਟੀਨ ਦੀ ਪਛਾਣ ਏਲਕ-ਬੀ ਹੋਮੋਲੌਗ-3 (ਏ. ਐੱਲ. ਕੇ. ਬੀ. ਐੱਚ-3) ਦੇ ਰੂਪ ਵਿਚ ਕੀਤੀ ਗਈ ਹੈ। ਭਾਰਤੀ ਵਿਗਿਆਨੀਆਂ ਨੂੰ ਇਹ ਸਫਲਤਾ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵਲੋਂ ਕੈਂਸਰ ਦੇ ਇਲਾਜ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਮਿਲੀ ਹੈ। ਫਿਲਹਾਲ ਇਸ ਨਾਲ ਜੁੜਿਆ ਸ਼ੋਧ ਦੇਸ਼ ਦੇ ਵੱਖ-ਵੱਖ ਕਈ ਸੰਸਥਾਵਾਂ 'ਚ ਅਜੇ ਵੀ ਚੱਲ ਰਿਹਾ ਹੈ। ਇਨ੍ਹਾਂ 'ਚ ਡੀ. ਐੱਨ. ਏ. ਨਾਲ ਜੁੜੇ ਸ਼ੋਧ ਦਾ ਜ਼ਿੰਮਾ ਆਈ. ਆਈ. ਟੀ. ਹੈਦਰਾਬਾਦ ਨੂੰ ਸੌਂਪਿਆ ਗਿਆ ਸੀ। ਸ਼ੋਧ 'ਚ ਆਈ. ਆਈ. ਟੀ. ਗੁਹਾਟੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੋਹਾਂ ਆਈ. ਆਈ. ਟੀ. ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਪਿਛਲੇ 5 ਸਾਲਾਂ ਤੋਂ ਜੋ ਵੱਡੀ ਸਫਲਤਾ ਹੱਥ ਲੱਗੀ ਹੈ, ਉਸ ਤਹਿਤ ਮਨੁੱਖੀ ਸਰੀਰ 'ਚ ਮੌਜੂਦ ਇਕ ਅਜਿਹੇ ਤੱਤ ਨੂੰ ਲੱਭਿਆ ਗਿਆ ਹੈ, ਜੋ ਕੁਦਰਤੀ ਰੂਪ ਨਾਲ ਡੀ. ਐੱਨ. ਏ. ਨੂੰ ਨਸ਼ਟ ਹੋਣ ਤੋਂ ਬਚਾਉਂਦਾ ਹੈ। 

ਇੱਥੇ ਦੱਸ ਦੇਈਏ ਕਿ ਦੁਨੀਆ ਦੀ ਤਮਾਮ ਦੇਸ਼ਾਂ ਵਿਚ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਭਾਰਤ ਵਿਚ ਇਹ ਕੁਝ ਜ਼ਿਆਦਾ ਹੀ ਖਤਰਨਾਕ ਪੱਧਰ 'ਤੇ ਪੁੱਜ ਰਿਹਾ ਹੈ। ਭਾਰਤ ਵਿਚ ਕੈਂਸਰ ਦੀ ਸਥਿਤੀ ਨੂੰ ਲੈ ਕੇ ਕੀਤੇ ਗਏ ਇਕ ਅਧਿਐਨ ਵਿਚ ਦੱਸਿਆ ਗਿਆ ਕਿ ਇੱਥੇ ਹਰ 20 ਸਾਲ ਵਿਚ ਇਸ ਦੇ ਮਰੀਜ਼ਾਂ ਦੀ ਗਿਣਤੀ ਦੋਗੁਣੀ ਹੋ ਰਹੀ ਹੈ। ਹਾਲ ਹੀ 'ਚ ਇਸ ਸ਼ੋਧ ਨੂੰ ਦੁਨੀਆ ਦੀ 'ਸ਼ੋਧ ਮੈਗਜ਼ੀਨ' ਪੀਅਰ ਰਿਵਿਊ ਜਨਰਲ 'ਚ ਪ੍ਰਕਾਸ਼ਿਤ ਕੀਤਾ ਹੈ। ਇਸ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਦੁਨੀਆ ਦੇ ਵਿਗਿਆਨੀਆਂ ਨੇ ਇਸ ਨੂੰ ਲੈ ਕੇ ਆਪਣੀ ਦਿਲਚਸਪੀ ਦਿਖਾਈ ਹੈ। 
 


Tanu

Content Editor

Related News