ਰੇਲਵੇ ਨੇ ਅਰੋਗਿਆ ਸੇਤੂ ਐਪ ਨੂੰ ਯਾਤਰਾ ਲਈ ਮੋਬਾਇਲ ''ਚ ਰੱਖਣਾ ਜ਼ਰੂਰੀ ਕੀਤਾ

Tuesday, May 12, 2020 - 11:37 AM (IST)

ਨਵੀਂ ਦਿੱਲੀ- ਭਾਰਤੀ ਰੇਲਵੇ ਨੇ ਮੰਗਲਵਾਰ ਤੋਂ ਸ਼ੁਰੂ ਹੋ ਰਹੀਆਂ ਵਿਸ਼ੇਸ਼ ਯਾਤਰੀ ਟਰੇਨਾਂ 'ਚ ਯਾਤਰਾ ਲਈ 'ਅਰੋਗਿਆ ਸੇਤੂ ਐਪ' ਨੂੰ ਫੋਨ 'ਚ ਡਾਊਨਲੋਡ ਕਰਨਾ ਜ਼ਰੂਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰੇਲਵੇ ਨੇ ਇਸ ਐਪ ਨੂੰ ਫੋਨ 'ਚ ਰੱਖਣ ਦੀ ਸਲਾਹ ਦਿੱਤੀ ਸੀ, ਜੋ ਕਿ ਜ਼ਰੂਰੀ ਨਹੀਂ ਸੀ। ਰੇਲਵੇ ਨੇ ਦਿੱਲੀ ਤੋਂ ਵੱਡੇ ਸ਼ਹਿਰਾਂ ਦਰਮਿਆਨ 15 ਜੋੜੀ ਵਿਸ਼ੇਸ਼ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਸੀ, ਜਿਸ ਦੇ ਯਾਤਰਾ ਦਿਸ਼ਾ-ਨਿਰੇਦਸ਼ਾਂ 'ਚ ਇਸ ਐਪ ਨੂੰ ਫੋਨ 'ਚ ਰੱਖਣਾ ਜ਼ਰੂਰ ਨਹੀਂ ਦੱਸਿਆ ਗਿਆ ਸੀ ਪਰ ਸੋਮਵਾਰ ਨੂੰ ਰੇਲ ਮੰਤਰਾਲੇ ਨੇ ਟਵੀਟ ਕਰ ਕੇ ਇਸ ਦੇ ਜ਼ਰੂਰੀ ਹੋਣ ਦੀ ਜਾਣਕਾਰੀ ਦਿੱਤੀ। ਟਵੀਟ 'ਚ ਕਿਹਾ ਗਿਆ ਹੈ,''ਭਾਰਤੀ ਰੇਲਵੇ ਕੁਝ ਯਾਤਰੀ ਟਰੇਨ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਯਾਤਰਾਸ਼ੁਰੂ ਕਰਨ ਤੋਂ ਪਹਿਲਾਂ ਯਾਤਰੀਆਂ ਲਈ ਫੋਨ 'ਚ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ।''

ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀਆਂ ਦੀ ਬੈਠਕ ਤੋਂ ਬਾਅਦ ਕੇਂਦਰ ਗ੍ਰਹਿ ਮੰਤਰਾਲੇ ਨੇ ਇਕ ਰਸਮੀ ਸੰਦੇਸ਼ 'ਚ ਇਸ ਨੂੰ ਜ਼ਰੂਰੀ ਬਣਾ ਦਿੱਤਾ। ਅਧਿਕਾਰੀਆਂ ਨੇ ਕਿਹਾ,''ਜਿਨਾਂ ਯਾਤਰੀਆਂ ਦੇ ਫੋਨ 'ਚ ਇਹ ਐਪ ਨਹੀਂ ਹੋਵੇਗਾ, ਉਨਾਂ ਨੂੰ ਸਟੇਸ਼ਨ ਪਹੁੰਚਣ ਤੋਂ ਬਾਅਦ ਇਸ ਨੂੰ ਡਾਊਨਲੋਡ ਕਰਨ ਲਈ ਕਿਹਾ ਜਾ ਸਕਦਾ ਹੈ।'' ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਹਾਲੇ ਇਸ ਨੂੰ ਲੈ ਕੇ ਸਪੱਸ਼ਟਤਾ ਨਹੀਂ ਹੈ, ਕਿਉਂਕਿ ਸੁਪਰੀਮ ਕੋਰਟ ਨੇ ਇਕ ਨਿਰਦੇਸ਼ 'ਚ ਇਸ ਨੂੰ ਜ਼ਰੂਰੀ ਬਣਾਉਣ ਨੂੰ ਗੈਰ-ਕਾਨੂੰ ਦੱਸਿਆ ਹੈ। ਅਰੋਗਿਆ ਸੇਤੂ ਐਪ ਨੂੰ ਹੁਣ ਤੱਕ 9.8 ਕਰੋੜ ਸਮਾਰਟਫੋਨ 'ਚ ਡਾਊਨਲੋਡ ਕੀਤਾ ਜਾ ਚੁਕਿਆ ਹੈ। ਇਸ ਦੀ ਵਰਤੋਂ ਸਰਕਾਰ ਵਲੋਂ ਇਨਫੈਕਸ਼ਨ ਦੇ ਮਾਮਲਿਆਂ 'ਚ ਸੰਪਰਕ ਦਾ ਪਤਾ ਲਗਾਉਣ ਅਤੇ ਉਪਯੋਗਕਰਤਾਵਾਂ ਨੂੰ ਮੈਡੀਕਲ ਸਲਾਹ ਦੇਣ 'ਚ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਜਿਨਾਂ ਖੇਤਰਾਂ 'ਚ ਕੋਵਿਡ-19 ਇਨਫੈਕਸ਼ਨ ਜ਼ਿਆਦਾ ਹੈ, ਉੱਥੇ ਵੀ ਇਸ ਐਪ ਨੂੰ ਡਾਊਨਲੋਡ ਕਰਨਾ ਜ਼ਰੂਰੀ ਦੱਸਿਆ ਹੈ।


DIsha

Content Editor

Related News