ਭਾਰਤੀ ਮੂਲ ਦੇ ਭਰਾ ਬ੍ਰਿਟੇਨ 'ਚ ਖਰੀਦਣਗੇ 65 ਹਜ਼ਾਰ ਕਰੋੜ ਰੁਪਏ ਦੀ ਕੰਪਨੀ

10/09/2020 2:15:01 AM

ਲੰਡਨ - ਭਾਰਤੀ ਮੂਲ ਦੇ ਕਾਰੋਬਾਰੀ ਭਰਾ ਮੋਹਸਿਨ ਅਤੇ ਜ਼ੁਬੇਰ ਬ੍ਰਿਟੇਨ ਦੇ ਸੁਪਰ ਮਾਰਟ ਏ. ਐੱਸ. ਡੀ. ਈ. ਨੂੰ ਅਮਰੀਕੀ ਕੰਪਨੀ ਵਾਲਮਾਰਟ ਤੋਂ ਖਰੀਦਣਗੇ। ਇਹ ਸੌਦਾ ਕਰੀਬ 65 ਹਜ਼ਾਰ ਕਰੋੜ ਰੁਪਏ (8.8 ਅਰਬ ਡਾਲਰ) ਵਿਚ ਹੋਣ ਦੀ ਉਮੀਦ ਹੈ। ਇਨ੍ਹਾਂ ਭਰਾਵਾਂ ਦੇ ਮਾਤਾ-ਪਿਤਾ 1970 ਵਿਚ ਗੁਜਰਾਤ ਤੋਂ ਬ੍ਰਿਟੇਨ ਗਏ ਸਨ। ਦੋਵੇਂ ਭਰਾ ਬ੍ਰਿਟੇਨ ਵਿਚ ਪੈਟਰੋਲ ਪੰਪ ਦੀ ਨਾਮਚੀਨ ਚੇਨ ਯੂਰੋ ਗੈਰਾਜ਼ ਦੇ ਮਾਲਕ ਵੀ ਹਨ। 71 ਸਾਲ ਪੁਰਾਣੀ ਇਸ ਸੁਪਰ ਮਾਰਕਿਟ ਚੇਨ ਦੀ ਕਮਾਨ 21 ਸਾਲ ਬਾਅਦ ਫਿਰ ਤੋਂ ਬ੍ਰਿਟੇਨ ਦੇ ਹੱਥਾਂ ਵਿਚ ਆ ਜਾਵੇਗੀ। ਭਾਰਤ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਇਸ ਨੂੰ ਬੇਹੱਦ ਖੁਸ਼ੀ ਦਾ ਪਲ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੁਨਕ ਇੰਫੋਸਿਸ ਦੇ ਸਹਿ-ਸੰਸਥਾਪਕ ਐੱਨ. ਨਾਰਾਇਣ ਮੂਰਤੀ ਦੇ ਜਵਾਈ ਹਨ। ਈਸਾ ਭਰਾ ਇਸ ਸੁਪਰ ਮਾਰਕਿਟ ਨੂੰ ਟੀ. ਡੀ. ਆਰ. ਕੈਪੀਟਲ ਦੇ ਨਾਲ ਮਿਲ ਕੇ ਖਰੀਦ ਰਹੇ ਹਨ।

PunjabKesari

ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਇਸ ਦਾ ਸੁਆਗਤ ਕਰਦੇ ਹੋਏ ਟਵੀਟ ਕੀਤਾ ਕਿ ਕਰੀਬ 2 ਦਹਾਕੇ ਤੋਂ ਬਾਅਦ ਐਸਡਾ ਵਿਚ ਫਿਰ ਤੋਂ ਬ੍ਰਿਤਾਨੀ ਮਾਲਕਾਂ ਦੀ ਜ਼ਿਆਦਾ ਹਿੱਸੇਦਾਰੀ ਹੋਵੇਗੀ। ਮੈਂ ਉਨ੍ਹਾਂ ਨੂੰ ਮੁਬਾਰਕਾਂ ਦਿੰਦਾ ਹਾਂ। ਸੁਨਕ ਨੇ ਆਖਿਆ ਕਿ ਐਸਡਾ ਦੇ ਨਵੇਂ ਮਾਲਕਾਂ ਨੇ ਕੰਪਨੀ ਵਿਚ ਅਗਲੇ 3 ਸਾਲ ਦੌਰਾਨ ਇਕ ਅਰਬ ਪਾਉਂਡ ਨਿਵੇਸ਼ ਕਰਨ ਦੀ ਵਚਨਬੱਧਤਾ ਜਤਾਈ ਹੈ ਨਾਲ ਹੀ ਬ੍ਰਿਟੇਨ ਸਥਿਤ ਸਪਲਾਈ ਦਾ ਹਿੱਸਾ ਵਧਾਉਣ ਦੀ ਗੱਲ ਵੀ ਆਖੀ ਹੈ, ਮੈਂ ਉਨ੍ਹਾਂ ਨੂੰ ਇਸ ਦੇ ਲਈ ਵਧਾਈਆਂ ਦਿੰਦਾ ਹਾਂ।

ਸੌਦੇ ਦੀ ਜਾਣਕਾਰੀ ਦਿੰਦੇ ਹੋਏ ਵਾਲਮਾਰਟ ਨੇ ਆਖਿਆ ਕਿ ਐਸਡਾ ਆਪਣਾ ਦਫਤਰ ਉੱਤਰੀ ਇੰਗਲੈਂਡ ਦੇ ਲੀਡਸ ਵਿਚ ਬਣਾਏ ਰੱਖੇਗੀ ਅਤੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਰ ਬਰਨਲੇ ਕੰਪਨੀ ਦੀ ਅਗਵਾਈ ਕਰਦੇ ਰਹਿਣਗੇ। ਈਸਾ ਭਰਾਵਾਂ ਨੇ ਇਕ ਬਿਆਨ ਵਿਚ ਆਖਿਆ ਕਿ ਐਸਡਾ ਵਿਚ ਨਿਵੇਸ਼ ਕਰਨ 'ਤੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਇਹ ਇਕ ਬ੍ਰਿਤਾਨੀ ਕਾਰੋਬਾਰ ਹੈ ਜਿਸ ਦੀ ਅਸੀਂ ਸਾਲਾਂ ਤੱਕ ਤਰੀਫ ਕਰਦੇ ਰਹੇ।


Khushdeep Jassi

Content Editor

Related News