ਇੰਡੀਅਨ ਆਇਲ ਦੀ ਏਅਰ ਇੰਡੀਆ ਨੂੰ ਧਮਕੀ, ਨਾ ਦਿੱਤਾ ਬਕਾਇਆ ਤਾਂ ਨਹੀਂ ਮਿਲੇਗਾ ਤੇਲ
Monday, Jul 15, 2019 - 10:21 PM (IST)

ਮੁੰਬਈ - ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਬਿੱਲਾਂ ਦਾ ਭੁਗਤਾਨ ਨਾ ਕਰਨ 'ਤੇ ਏਅਰ ਇੰਡੀਆ ਨੂੰ ਮੰਗਲਵਾਰ ਸ਼ਾਮ ਨੂੰ ਕੁਝ ਹਵਾਈ ਅੱਡਿਆਂ 'ਤੇ ਈਧਨ ਦੀ ਸਪਲਾਈ 'ਚ ਕਟੌਤੀ ਕਰਨ ਦੀ ਧਮਕੀ ਦਿੱਤੀ ਹੈ। ਇਸ ਨਾਲ ਕੁਝ ਉਡਾਣ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ।
ਏਅਰ ਇੰਡੀਆ 'ਤੇ ਪੈਟਰੋਲੀਅਮ ਕੰਪਨੀਆਂ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ.) ਸਮੇਤ ਹੋਰਨਾਂ ਦਾ ਕਾਫੀ ਬਕਾਇਆ ਹੈ। ਕੰਪਨੀ ਨੂੰ ਰੁਜ਼ਾਨਾ 15 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਸੂਤਰ ਨੇ ਆਖਿਆ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਬਕਾਏ ਦਾ ਭੁਗਤਾਨ ਨਾ ਹੋਣ 'ਤੇ ਮੰਗਲਵਾਰ ਸ਼ਾਮ 4 ਵਜੇ ਤੋਂ ਪਟਨਾ, ਪੁਣੇ, ਚੰਡੀਗੜ੍ਹ, ਕੋਚੀਨ, ਵਿਸ਼ਾਖਾਪਟਨਮ ਅਤੇ ਰਾਂਚੀ ਜਿਹੇ ਕੁਝ ਹਵਾਈ ਅੱਡਿਆਂ 'ਤੇ ਈਧਨ ਦੀ ਸਪਲਾਈ ਬੰਦ ਕਰਨ ਦੀ ਧਮਕੀ ਦਿੱਤੀ ਹੈ।
ਸੂਤਰ ਨੇ ਆਖਿਆ ਕਿ ਜੇਕਰ ਪੈਟਰੋਲੀਅਮ ਕੰਪਨੀ ਆਪਣੇ ਨੋਟਿਸ 'ਤੇ ਅਮਲ ਕਰਦੀ ਹੈ ਤਾਂ ਇਨਾਂ ਹਵਾਈ ਅੱਡਿਆਂ ਤੋਂ ਪਰਿਚਾਲਤ ਹੋਣ ਵਾਲੀਆਂ ਉਡਾਣਾਂ 'ਤੇ ਅਸਰ ਪੈ ਸਕਦਾ ਹੈ। ਸੂਤਰ ਮੁਤਾਬਕ ਇੰਡੀਅਨ ਆਇਲ ਦੇ ਨੋਟਿਸ ਨੂੰ ਦੇਖਦੇ ਹੋਏ ਏਅਰ ਇੰਡੀਆ ਨੇ ਆਪਣੇ ਚਾਲਕ ਦੀ ਸਥਿਤੀ ਆਮ ਨਾ ਹੋਣ ਤੱਕ ਅਗਲੇ ਖੇਤਰ ਲਈ ਈਧਨ ਲੈ ਕੇ ਚੱਲਣ ਲਈ ਕਿਹਾ ਹੈ।