ਮੁੱਕ ਗਿਆ ਪੈਟਰੋਲ ! ਰੇਵਾੜੀ 'ਚ ਵਾਹਨ ਚਾਲਕਾਂ ਦੀਆਂ ਵਧੀਆਂ ਮੁਸ਼ਕਲਾਂ
Tuesday, Mar 31, 2026 - 02:22 PM (IST)
ਰੇਵਾੜੀ- ਹਰਿਆਣਾ ਦੇ ਰੇਵਾੜੀ 'ਚ ਮੰਗਲਵਾਰ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇਕ ਪੰਪ 'ਤੇ ਪੈਟਰੋਲ ਖਤਮ ਹੋਣ ਨਾਲ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਪੰਪ ਸ਼ਹਿਰ ਦੇ ਬਾਈਪਾਸ 'ਤੇ ਰਾਜੇਸ਼ ਪਾਇਲਟ ਚੌਕ ਕੋਲ ਸਥਿਤ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸੋਮਵਾਰ ਰਾਤ ਨੂੰ ਹੀ ਪੰਪ 'ਤੇ ਪੈਟਰੋਲ ਖਤਮ ਹੋ ਗਿਆ ਸੀ। ਮੰਗਲਵਾਰ ਨੂੰ ਵੀ ਪੈਟਰੋਲ ਉਪਲੱਬਧ ਨਹੀਂ ਰਿਹਾ, ਜਿਸ ਕਾਰਨ ਪੰਪ ਕਰਮਚਾਰੀਆਂ ਨੂੰ ਵਾਹਨ ਚਾਲਕਾਂ ਨੂੰ ਵਾਪਸ ਭੇਜਣਾ ਪਿਆ।
ਹਾਲਾਂਕਿ ਪੰਪ 'ਤੇ ਡੀਜ਼ਲ ਦੀ ਉਪਲੱਬਧਤਾ ਬਣੀ ਹੋਈ ਹੈ। ਪੰਪ ਕਰਮਚਾਰੀਆਂ ਨੇ ਦੱਸਿਆ ਕਿ ਪੈਟਰੋਲ ਖਤਮ ਹੋਣ ਦੀ ਸੂਚਨਾ ਪੰਪ ਮਾਲਕ ਨੂੰ ਦੇ ਦਿੱਤੀ ਗਈ ਹੈ ਅਤੇ ਸ਼ਾਮ ਤੱਕ ਨਵੀਂ ਸਪਲਾਈ ਪਹੁੰਚਣ ਦੀ ਸੰਭਾਵਨਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰੇਵਾੜੀ 'ਚ ਇਸ ਤਰ੍ਹਾਂ ਦੀ ਸਥਿਤੀ ਪਹਿਲੇ ਕਦੇ ਦੇਖਣ ਨੂੰ ਨਹੀਂ ਮਿਲੀ। ਇੱਥੇ ਤੱਕ ਕਿ ਅੰਤਰਰਾਸ਼ਟਰੀ ਤਣਾਅ ਜਾਂ ਯੁੱਧ ਵਰਗੇ ਹਾਲਾਤ 'ਚ ਵੀ ਪੈਟਰਲ ਦੀ ਅਜਿਹੀ ਕਮੀ ਨਹੀਂ ਹੋਈ ਸੀ। ਇਕ ਬਾਈਕ ਸਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੈਟਰੋਲ ਰਸਤੇ 'ਚ ਹੀ ਖਤਮ ਹੋ ਗਿਆ, ਉਹ ਬਾਈਕ ਨੂੰ ਧੱਕਾ ਦੇ ਕੇ ਪੰਪ ਤੱਕ ਪਹੁੰਚੇ ਪਰ ਉੱਥੇ ਵੀ ਪੈਟਰੋਲ ਨਹੀਂ ਮਿਲਿਆ, ਜਿਸ ਨਾਲ ਉਨ੍ਹਾਂ ਨਿਰਾਸ਼ ਹੋ ਕੇ ਵਾਪਸ ਆਉਣਾ ਪਿਆ। ਪੈਟਰੋਲ ਦੀ ਕਮੀ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਵਾਹਨ ਚਾਲਕਾਂ ਨੂੰ ਵਿਕਲਪਿਕ ਇੰਤਜ਼ਾਮ ਕਰਨੇ ਪਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
