ਭਾਰਤੀ ਜਲ ਸੈਨਾ ਨੇ 12ਵੀਂ ਪਾਸ ਨੌਜਵਾਨਾਂ ਲਈ ਕੱਢੀ ਭਰਤੀ, ਪੜ੍ਹੋ ਪੂਰਾ ਵੇਰਵਾ
Monday, Jul 08, 2024 - 12:00 PM (IST)
ਨਵੀਂ ਦਿੱਲੀ- ਭਾਰਤੀ ਜਲ ਸੈਨਾ 'ਚ ਭਰਤੀ ਹੋਣ ਦਾ ਸੁਫ਼ਨਾ ਵੇਖ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਭਾਰਤੀ ਜਲ ਸੈਨਾ ਨੇ ਸਪੋਰਟਸ ਕੋਟੇ ਤਹਿਤ ਮਲਾਹ (02/2024) ਬੈਚ ਦੇ ਅਹੁਦੇ 'ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਤੋਂ ਬਾਅਦ ਨੇਵੀ ਦੀ ਅਧਿਕਾਰਤ ਵੈੱਬਸਾਈਟ http://www.joinindiannavy.gov.in 'ਤੇ ਇਨ੍ਹਾਂ ਅਸਾਮੀਆਂ ਲਈ ਫਾਰਮ ਭਰੇ ਜਾ ਰਹੇ ਹਨ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 20 ਜੁਲਾਈ 2024 ਹੈ। ਜਦੋਂ ਕਿ ਉੱਤਰੀ-ਪੂਰਬੀ, ਜੰਮੂ ਅਤੇ ਕਸ਼ਮੀਰ, ਅੰਡੇਮਾਨ ਅਤੇ ਨਿਕੋਬਾਰ, ਲਕਸ਼ਦੀਪ ਅਤੇ ਮਿਨੀਕੋਏ ਆਈਲੈਂਡ ਦੇ ਉਮੀਦਵਾਰ 25 ਜੁਲਾਈ ਤੱਕ ਇਸ ਭਰਤੀ ਲਈ ਫਾਰਮ ਭਰ ਸਕਦੇ ਹਨ।
ਵਿੱਦਿਅਕ ਯੋਗਤਾ
ਭਾਰਤੀ ਜਲ ਸੈਨਾ ਦੀ ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਖੇਡ ਕੋਟੇ ਲਈ ਤੈਅ ਯੋਗਤਾ ਅਤੇ ਸਬੰਧਤ ਸਰਟੀਫਿਕੇਟ ਵੀ ਹੋਣੇ ਚਾਹੀਦੇ ਹਨ।
ਉਮਰ ਹੱਦ
ਬਿਨੈਕਾਰਾਂ ਦੀ ਘੱਟੋ-ਘੱਟ ਉਮਰ 17 ਸਾਲ ਅਤੇ ਵੱਧ ਤੋਂ ਵੱਧ 25 ਸਾਲ ਹੋਣੀ ਚਾਹੀਦੀ ਹੈ। ਮਹਿਲਾ ਅਤੇ ਪੁਰਸ਼ ਉਮੀਦਵਾਰਾਂ ਲਈ ਸਰੀਰਕ ਯੋਗਤਾਵਾਂ ਵੀ ਤੈਅ ਕੀਤੀਆਂ ਗਈਆਂ ਹਨ।
ਇੰਨੀ ਹੋਣੀ ਚਾਹੀਦੀ ਹੈ ਲੰਬਾਈ
ਮਰਦ- 157 ਸੈਟੀਮੀਟਰ
ਔਰਤ-152 ਸੈਟੀਮੀਟਰ
ਕਿਵੇਂ ਹੋਵੇਗੀ ਚੋਣ?
ਨੇਵੀ ਮਲਾਹ ਦੇ ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਖੇਡ ਯੋਗਤਾ ਅਤੇ ਟਰਾਇਲ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਸਮੇਂ ਦੌਰਾਨ ਉਮੀਦਵਾਰਾਂ ਨੂੰ ਆਪਣੇ ਸਾਰੇ ਅਸਲ ਦਸਤਾਵੇਜ਼ ਨਾਲ ਰੱਖਣੇ ਪੈਣਗੇ। ਚੋਣ ਤੋਂ ਬਾਅਦ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਅਤੇ ਡਾਕਟਰੀ ਜਾਂਚ ਲਈ ਬੁਲਾਇਆ ਜਾਵੇਗਾ। ਇਸ ਤੋਂ ਬਾਅਦ ਫਾਈਨਲ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।
ਕਿਵੇਂ ਕਰੀਏ ਅਪਲਾਈ?
ਇਸ ਨੇਵੀ ਭਰਤੀ ਵਿਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ ਆਨਲਾਈਨ ਨਹੀਂ ਬਲਕਿ ਆਫ਼ਲਾਈਨ ਅਪਲਾਈ ਕਰਨਾ ਹੋਵੇਗਾ। ਅਰਜ਼ੀ ਫਾਰਮ ਨੂੰ ਡਾਊਨਲੋਡ ਕਰਨ ਤੋਂ ਬਾਅਦ ਸਾਰੇ ਵੇਰਵਿਆਂ ਨੂੰ ਧਿਆਨ ਨਾਲ ਭਰੋ ਅਤੇ ਇਸ ਨੂੰ ਨਿਰਧਾਰਤ ਪਤੇ 'ਤੇ ਭੇਜੋ। ਪਤਾ ਹੈ- "ਭਾਰਤੀ ਨੇਵੀ ਸਪੋਰਟਸ ਕੰਟਰੋਲ ਬੋਰਡ, 7ਵੀਂ ਮੰਜ਼ਿਲ, ਚਾਣਕੀਆ ਭਵਨ ਨੇਵਲ ਹੈੱਡਕੁਆਰਟਰ, ਰੱਖਿਆ ਮੰਤਰਾਲਾ, ਨਵੀਂ ਦਿੱਲੀ 110021"। ਭਰਤੀ ਨਾਲ ਸਬੰਧਤ ਹੋਰ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।