12ਵੀਂ ਪਾਸ ਨੌਜਵਾਨਾਂ ਲਈ ਭਾਰਤੀ ਜਲ ਸੈਨਾ ''ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ
Thursday, Sep 24, 2020 - 12:00 PM (IST)

ਨਵੀਂ ਦਿੱਲੀ : ਭਾਰਤੀ ਜਲ ਸੈਨਾ ਵਿਚ ਭਰਤੀ ਹੋਣ ਦਾ ਸੁਫ਼ਨਾ ਦੇਖ਼ ਰਹੇ ਨੌਜਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਭਾਰਤੀ ਜਲ ਸੈਨਾ ਨੇ 10+2 (ਬੀਟੇਕ) ਕੈਡੇਟ ਐਂਟਰੀ ਸਕੀਮ ਤਹਿਤ ਭਰਤੀ ਕੱਢੀ ਹੈ। ਇਨ੍ਹਾਂ ਅਹੁਦਿਆਂ ਲਈ 12ਵੀਂ ਪਾਸ ਨੌਜਵਾਨ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਮ
10+2 (ਬੀਟੇਕ) ਕੈਡੇਟ ਐਂਟਰੀ ਸਕੀਮ (ਜਨਵਰੀ 2021 ਵਿਚ ਕੋਰਸ ਸ਼ੁਰੂ)
ਅਹੁਦਿਆਂ ਦੀ ਗਿਣਤੀ - 34
ਬ੍ਰਾਂਚ ਅਨੁਸਾਰ ਅਹੁਦੇ
ਐਜੂਕੇਸ਼ਨਲ ਬ੍ਰਾਂਚ - 05
ਐਗਜ਼ੀਕਿਊਟਿਵ ਐਂਡ ਟੈਕਨੀਕਲ ਬ੍ਰਾਂਚ - 29
ਸਿੱਖਿਅਕ ਯੋਗਤਾ
ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਫਿਜ਼ੀਕਸ, ਕੈਮਿਸਟਰੀ ਅਤੇ ਮੈਥੇਮੈਟਿਕਸ ਵਿਚ 12ਵੀਂ ਪਾਸ ਹੋਣਾ ਜ਼ਰੂਰੀ ਹੈ।
ਉਮਰ ਹੱਦ
ਉਮੀਦਵਾਰਾਂ ਦਾ ਜਨਮ 02 ਜੁਲਾਈ 2001 ਅਤੇ 01 ਜਨਵਰੀ 2004 ਵਿਚਾਲੇ ਹੋਇਆ ਹੋਵੇ।
ਮਹੱਤਵਪੂਰਣ ਤਾਰੀਖ਼ਾਂ
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼ - 05 ਅਕਤੂਬਰ 2020
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ - 20 ਅਕਤੂਬਰ 2020
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਇਛੁੱਕ ਉਮੀਦਵਾਰ ਭਾਰਤੀ ਜਲ ਸੈਨ ਦੀ ਵੈਬਸਾਈਟ http://www.joinindiannavy.gov.in 'ਤੇ ਜਾ ਕੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰ ਸਕਦੇ ਹਨ।