ਦੁਖ਼ਦ ਖ਼ਬਰ: ਪੈਰਾਗਲਾਈਡਿੰਗ ਦੌਰਾਨ ਵਾਪਰਿਆ ਹਾਦਸਾ, ਭਾਰਤੀ ਜਲ ਸੈਨਾ ਦੇ ਕੈਪਟਨ ਦੀ ਮੌਤ

10/03/2020 5:20:42 PM

ਕਰਨਾਟਕ- ਭਾਰਤੀ ਜਲ ਸੈਨਾ ਦੇ ਇਕ ਕੈਪਟਨ ਦੀ ਪੈਰਾਗਲਾਈਡਿੰਗ ਦੌਰਾਨ ਹੋਏ ਹਾਦਸੇ 'ਚ ਮੌਤ ਹੋ ਗਈ ਹੈ। ਇਹ ਹਾਦਸਾ ਕਰਨਾਟਕ ਦੇ ਕਾਰਵਾਰ ਬੀਚ ਕੋਲ ਹੋਇਆ। ਮ੍ਰਿਤਕ ਕੈਪਟਨ ਦੀ ਪਛਾਣ 55 ਸਾਲਾ ਮਧੁਸੂਦਨ ਰੈੱਡੀ ਦੇ ਰੂਪ 'ਚ ਹੋਈ ਹੈ।ਮੀਡੀਆ ਨਾਲ ਗੱਲਬਾਤ ਦੌਰਾਨ ਪੁਲਸ ਨੇ ਦੱਸਿਆ ਕਿ ਕੈਪਟਨ ਮਧੁਸੂਦਨ ਰੈੱਡੀ ਨੂੰ ਜਿਸ ਸਮੇਂ ਸਮੁੰਦਰ ਕਿਨਾਰੇ ਤੱਕ ਲਿਆਂਦਾ ਗਿਆ ਸੀ, ਉਦੋਂ ਉਹ ਜਿਊਂਦੇ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਉਣ ਲਈ ਐਂਬੂਲੈਂਸ ਅੱਧੇ ਘੰਟੇ ਤੱਕ ਇੰਤਜ਼ਾਰ ਤੋਂ ਬਾਅਦ ਵੀ ਨਹੀਂ ਪਹੁੰਚੀ। ਜਦੋਂ ਕਿ ਜਿੱਥੇ ਇਹ ਹਾਦਸਾ ਵਾਪਰਿਆ, ਉੱਥੋਂ ਸਿਰਫ਼ ਅੱਧੇ ਘੰਟੇ ਦੀ ਦੂਰੀ 'ਤੇ ਹੀ ਹਸਪਤਾਲ ਹੈ। 

PunjabKesariਇਕ ਨਿਊਜ਼ ਰਿਪੋਰਟ ਅਨੁਸਾਰ ਕਾਰਵਾਰ ਸਥਿਤ 55 ਸਾਲਾ ਕੈਪਟਨ ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਰਵਿੰਦਰਨਾਥ ਟੈਗੋਰ ਸਮੁੰਦਰ ਕਿਨਾਰੇ ਗਏ ਸਨ। ਉਨ੍ਹਾਂ ਦਾ ਪਰਿਵਾਰ ਮੂਲ ਰੂਪ ਨਾਲ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਆਉਣ ਤੋਂ ਬਾਅਦ ਇਨਫੈਕਸ਼ਨ ਤੋਂ ਬਚਾਅ ਲਈ ਜਦੋਂ ਤਾਲਾਬੰਦੀ ਹੋਈ ਸੀ, ਉਦੋਂ ਤੋਂ ਇਸ ਤਰ੍ਹਾਂ ਦੀ ਗਤੀਵਿਧੀ 'ਤੇ ਰੋਕ ਲੱਗ ਗਈ ਸੀ। ਤਾਲਾਬੰਦੀ ਤੋਂ ਬਾਅਦ ਸ਼ੁੱਕਰਵਾਰ ਹੀ ਪਹਿਲਾ ਦਿਨ ਸੀ, ਜਦੋਂ ਮੁੜ ਪੈਰਾਗਲਾਈਡਿੰਗ ਗਤੀਵਿਧੀ ਸ਼ੁਰੂ ਕੀਤੀ ਗਈ।


DIsha

Content Editor

Related News