ਭਾਰਤੀ ਸਮੁੰਦਰੀ ਫੌਜ ਨੂੰ ਐਡਵਾਂਸਡ ਗਾਈਡੇਡ ਮਿਜ਼ਾਈਲ ਫ੍ਰੀਗੇਟ ਤੇ ਪਣਡੁੱਬੀ ਰੋਕੂ ਜਹਾਜ਼ ਮਿਲਿਆ

Tuesday, Mar 31, 2026 - 07:55 AM (IST)

ਭਾਰਤੀ ਸਮੁੰਦਰੀ ਫੌਜ ਨੂੰ ਐਡਵਾਂਸਡ ਗਾਈਡੇਡ ਮਿਜ਼ਾਈਲ ਫ੍ਰੀਗੇਟ ਤੇ ਪਣਡੁੱਬੀ ਰੋਕੂ ਜਹਾਜ਼ ਮਿਲਿਆ

ਕੋਲਕਾਤਾ (ਭਾਸ਼ਾ) : ਰੱਖਿਆ ਖੇਤਰ ਦੀ ਕੰਪਨੀ ਗਾਰਡਨ ਰੀਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਜ਼ ਲਿਮਟਿਡ (ਜੀ. ਆਰ. ਐੱਸ. ਈ.) ਨੇ ਸੋਮਵਾਰ ਭਾਰਤੀ ਸਮੁੰਦਰੀ ਫੌਜ ਨੂੰ ਇਕ ਗਾਈਡੇਡ ਮਿਜ਼ਾਈਲ ਫ੍ਰੀਗੇਟ ਤੇ ਦੋ ਹੋਰ ਅਹਿਮ ਜਹਾਜ਼ ਸੌਂਪੇ। ਇਹ ਸਵਦੇਸ਼ੀ ਰੱਖਿਆ ਨਿਰਮਾਣ ’ਚ ਇਕ ਅਹਿਮ ਮੀਲ ਪੱਥਰ ਹੈ। ਅਧਿਕਾਰੀਆਂ ਨੇ ਕਿਹਾ ਕਿ ਜੰਗੀ ਜਹਾਜ਼ ਨਿਰਮਾਤਾ ਨੇ ਸਮੁੰਦਰੀ ਫੌਜ ਨੂੰ ਐਡਵਾਂਸਡ ਗਾਈਡੇਡ ਮਿਜ਼ਾਈਲ ਫ੍ਰੀਗੇਟ ‘ਦੁਨਾਗਿਰੀ’, ਸਰਵੇਖਣ ਜਹਾਜ਼ ‘ਸੰਧੋਧਕ’ ਤੇ ਐਂਟੀ ਸਬ-ਮੈਰੀਨ ਜੰਗੀ ਜਹਾਜ਼ ‘ਅਗ੍ਰਯਾ’ ਸੌਂਪੇ। 

ਇਹ ਵੀ ਪੜ੍ਹੋ - ਬੈਂਕ ਲਾਕਰ 'ਚ ਰੱਖੇ ਸਮਾਨ ਦਾ ਹੋਇਆ ਨੁਕਸਾਨ ਤਾਂ ਕਿੰਨਾ ਮਿਲੇਗਾ ਮੁਆਵਜ਼ਾ! ਵਿੱਤ ਮੰਤਰੀ ਨੇ ਦਿੱਤਾ ਜਵਾਬ

ਇਸ ਸਬੰਧੀ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ‘ਦੁਨਾਗਿਰੀ’ ਜੋ ਤਬਾਹਕੁੰਨ ਬ੍ਰਹਿਮੋਸ ਤੇ ਜ਼ਮੀਨ ’ਤੇ ਹਮਲਾ ਕਰਨ ਵਾਲੀਆਂ ਕਰੂਜ਼ ਮਿਜ਼ਾਈਲਾਂ ਸਮੇਤ ਉੱਨਤ ਰੱਖਿਆ ਪ੍ਰਣਾਲੀਆਂ ਨਾਲ ਲੈਸ ਹੈ, ਸਮੁੰਦਰੀ ਫੌਜ ਦੀ ਮਾਰ ਕਰਨ ਤੇ ਰੱਖਿਆ ਸਮਰੱਥਾਵਾਂ ਦਾ ਇਕ ਅਹਿਮ ਪ੍ਰਤੀਬਿੰਬ ਹੈ। ਬਿਆਨ ਅਨੁਸਾਰ ਜੀ. ਆਰ. ਐੱਸ. ਈ. ਵੱਲੋਂ ਬਣਾਏ ਗਏ 4 ਵੱਡੇ ਸਰਵੇਖਣ ਜਹਾਜ਼ਾਂ ’ਚੋਂ ਆਖਰੀ ‘ਸੰਧੋਧਕ’ ਸਮੁੰਦਰੀ ਫੌਜ ਦੀ ਸਰਵੇਖਣ ਸਮਰੱਥਾਵਾਂ ’ਚ ਇਕ ਅਹਿਮ ਵਾਧਾ ਦਰਸਾਉਂਦਾ ਹੈ। 8 ਹੋਰ ਬਣਾਏ ਜਾ ਰਹੇ ਐਂਟੀ-ਪਣਡੁੱਬੀ ਜੰਗੀ ਜਹਾਜ਼ਾਂ ’ਚੋਂ ਇਕ ‘ਅਗ੍ਰਯਾ’ ਨੂੰ ਸਮੁੰਦਰੀ ਕੰਢਿਆਂ ਨੇੜੇ ਪਾਣੀ ’ਚ ਵੱਖ-ਵੱਖ ਮੰਤਵਾਂ ਲਈ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਮਾਤਾ-ਪਿਤਾ ਦੀ ਸੇਵਾ ਨਾ ਕਰਨ 'ਤੇ ਮੁਲਾਜ਼ਮਾਂ ਦੀ ਕੱਟੀ ਜਾਵੇਗੀ 15 ਫ਼ੀਸਦੀ ਤਨਖ਼ਾਹ, ਇਸ ਸੂਬੇ ਦੀ ਸਰਕਾਰ ਦਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News