ਕਿਸਾਨ ਅੰਦੋਲਨ: ਖੇਤੀਬਾੜੀ ਮੰਤਰੀ ਬੋਲੇ- ਸਰਕਾਰ ਖੁੱਲ੍ਹੇ ਮਨ ਨਾਲ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ

12/23/2020 5:06:51 PM

ਨਵੀਂ ਦਿੱਲੀ– ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ 28 ਦਿਨ ਹੋ ਗਏ ਹਨ ਅਤੇ ਇਸ ਵਿਚਕਾਰ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਕਿਸਾਨਾਂ ਨਾਲ ਸਰਕਾਰ ਖੁੱਲ੍ਹੇ ਮਨ ਨਾਲ ਗਲਬਾਤ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹ (ਕਿਸਾਨ ਜਥੇਬੰਦੀਆਂ) ਜਲਦ ਹੀ ਵਿਚਾਰ-ਵਟਾਂਦਰਾ ਪੂਰਾ ਕਰਨਗੇ ਅਤੇ ਸਰਕਾਰ ਨਾਲ ਗੱਲਬਾਤ ਲਈ ਅੱਗੇ ਆਉਣਗੇ। ਅਸੀਂ ਸਫਲਤਾਪੂਰਨ ਕੋਈ ਹੱਲ ਕੱਢ ਸਕਾਂਗੇ।

ਇਹ ਵੀ ਪੜ੍ਹੋ– ਕਿਸਾਨੀ ਘੋਲ ਦਾ 28ਵਾਂ ਦਿਨ, ਸਿੰਘੂ ਸਰਹੱਦ ’ਤੇ ਸ਼ਰਧਾਪੂਰਵਕ ਮਨਾਇਆ ਜਾ ਰਿਹੈ ਸਾਹਿਬਜ਼ਾਦਿਆਂ ਦਾ ‘ਸ਼ਹੀਦੀ ਦਿਹਾੜਾ’

ਤੋਮਰ ਨੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜਨੀਤਿਕ ਸਵਾਰਥ ਲਈ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਫੈਲਾਏ ਜਾ ਰਹੇ ਭਰਮ ਤੋਂ ਬਚਣ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਝੂਠ ਦੀ ਕੰਧ ਖੜ੍ਹੀ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਤੋਮਰ ਨੇ ਦਾਅਵਾ ਕੀਤਾ ਕਿ ਤਿੰਨ ਖੇਤੀ ਕਾਨੂੰਨ ਭਾਰਤੀ ਖੇਤੀ ’ਚ ਨਵੇਂ ਅਧਿਐਨ ਦੀ ਨੀਂਹ ਬਣਨਗੇ, ਕਿਸਾਨਾਂ ਨੂੰ ਹੋਰ ਸੁਤੰਤਰ ਅਤੇ ਤਾਕਤਵਰ ਬਣਾਉਣਗੇ। ਖੇਤੀ ਕਾਨੂੰਨਾਂ ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਤੋਮਰ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਨੂੰ ਲੈ ਕੇ ਉਨ੍ਹਾਂ ਦੀ ਕਈ ਰਾਜਾਂ ਦੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਹੋਈ ਹੈ ਅਤੇ ਕਈ ਕਿਸਾਨ ਸੰਗਠਨਾਂ ਨੇ ਇਨ੍ਹਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਬਹੁਤ ਖੁਸ਼ ਹਨ ਅਤੇ ਕਿਸਾਨਾਂ ’ਚ ਇਕ ਨਵੀਂ ਉਮੀਦ ਜਗੀ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਅਜਿਹੇ ਕਿਸਾਨਾਂ ਦੇ ਉਦਾਹਰਣ ਵੀ ਲਗਾਤਾਰ ਮਿਲ ਰਹੇ ਹਨ ਜਿਨ੍ਹਾਂ ਨੇ ਨਵੇਂ ਕਾਨੂੰਨਾਂ ਦਾ ਲਾਭ ਚੁੱਕਣਾ ਵੀ ਸ਼ੁਰੂ ਕਰ ਦਿੱਤਾ ਹੈ। 

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤੀ ਸੁਧਾਰ ਕਾਨੂੰਨਾਂ ਦਾ ਦੂਜਾ ਪੱਖ ਇਹ ਹੈ ਕਿ ਕਿਸਾਨ ਸੰਗਠਨਾਂ ’ਚ ਇਕ ਭਰਮ ਪੈਦਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਖੇਤੀ ਮੰਤਰੀ ਹੋਣ ਦੇ ਨਾਤੇ ਮੇਰਾ ਕਰਤਵ ਹੈ ਕਿ ਹਰ ਕਿਸਾਨ ਦਾ ਭਰਮ ਦੂਰ ਕਰਾਂ। ਮੇਰਾ ਕਰਤਵ ਹੈ ਕਿ ਸਰਕਾਰ ਅਤੇ ਕਿਸਨਾਂ ਵਿਚਕਾਰ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰ ’ਚ ਜੋ ਝੂਟ ਦੀ ਕੰਧ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉਸ ਦੀ ਸੱਚਾਈ ਤੁਹਾਡੇ ਸਾਹਮਣੇ ਰੱਖਾਂ। ਤੋਮਰ ਨੇ ਕਿਹਾ ਕਿ ਨਵੇਂ ਕਾਨੂੰਨ ਲੱਗੂ ਹੋਣ ਤੋਂ ਬਾਅਦ ਇਸ ਵਾਰ ਖ਼ਰੀਦ ਲਈ ਪਿਛਲੇ ਰਿਕਾਰਡ ਟੁੱਟ ਗਏ ਹਨ। ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਦੇ ਨਵੇਂ ਰਿਕਾਰਡ ਬਣਾਏ ਹਨ ਅਤੇ ਉਹ ਖ਼ਰੀਦ ਕੇਂਦਰਾਂ ਦੀ ਗਿਣਤੀ ਵੀ ਵਧਾ ਰਹੀ ਹੈ। ਉਨ੍ਹਾਂ ਕਿਹਾ ਪਰ ਕੁਝ ਕਿਸਾਨਾਂ ਨਾਲ ਝੂਟ ਬੋਲ ਰਹੇ ਹਨ ਕਿ ਐੱਮ.ਐੱਸ.ਪੀ. ਬੰਦ ਕਰ ਦਿੱਤੀ ਜਾਵੇਗੀ। ਕਿਸਾਨਾਂ ਨੂੰ ਅਪੀਲ ਹੈ ਕਿ ਰਾਜਨੀਤਿਕ ਸਵਾਰਥ ਤੋਂ ਪ੍ਰੇਰਿਤ ਕੁਝ ਲੋਕਾਂ ਦੁਆਰਾ ਫੈਲਾਏ ਜਾ ਰਹੇ ਇਸ ਝੂਠ ਨੂੰ ਪਛਾਣਨ ਅਤੇ ਇਸ ਨੂੰ ਸਿਰੇ ਤੋਂ ਰੱਦ ਕਰਨ। ਤੋਮਰ ਨੇ ਕਿਹਾ ਕਿ ਜੋ ਸਰਕਾਰ ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਐੱਮ.ਐੱਸ.ਪੀ. ਦੇ ਰਹੀ ਹੈ ਅਤੇ ਜਿਸ ਨੇ ਪਿਛਲੇ 6 ਸਾਲਾਂ ’ਚ ਐੱਮ.ਐੱਸ.ਪੀ. ਜ਼ਰੀਏ ਲਗਭਗ ਦੁਗਣੀ ਰਾਸ਼ੀ ਕਿਸਾਨਾਂ ਦੇ ਖਾਤਿਆਂ ’ਚ ਪਹੁੰਚਾਈ ਹੈ, ਉਹ ਸਰਕਾਰ ਐੱਮ.ਐੱਸ.ਪੀ. ਕਦੇ ਬੰਦ ਨਹੀਂ ਕਰੇਗੀ।

ਨੋਟ: ਇਸ ਖ਼ਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Rakesh

Content Editor

Related News