ਭਾਰਤੀ ਕੋਸਟ ਗਾਰਡ ਨੇ ਡੁੱਬੇ ਜਹਾਜ਼ ਦੇ ਚਾਲਕ ਦਲ ਦੇ 12 ਮੈਂਬਰਾਂ ਨੂੰ ਪਾਕਿ ਏਜੰਸੀ ਦੀ ਮਦਦ ਨਾਲ ਬਚਾਇਆ

Thursday, Dec 05, 2024 - 04:38 PM (IST)

ਭਾਰਤੀ ਕੋਸਟ ਗਾਰਡ ਨੇ ਡੁੱਬੇ ਜਹਾਜ਼ ਦੇ ਚਾਲਕ ਦਲ ਦੇ 12 ਮੈਂਬਰਾਂ ਨੂੰ ਪਾਕਿ ਏਜੰਸੀ ਦੀ ਮਦਦ ਨਾਲ ਬਚਾਇਆ

ਪੋਰਬੰਦਰ (ਏਜੰਸੀ)- ਭਾਰਤੀ ਕੋਸਟ ਗਾਰਡ (ICG) ਨੇ ਗੁਜਰਾਤ ਦੇ ਪੋਰਬੰਦਰ ਤੋਂ ਈਰਾਨ ਦੇ ਬੰਦਰ ਅੱਬਾਸ ਬੰਦਰਗਾਹ 'ਤੇ ਜਾਂਦੇ ਸਮੇਂ ਉੱਤਰੀ ਅਰਬ ਸਾਗਰ ਵਿਚ ਡੁੱਬੇ ਇਕ ਭਾਰਤੀ ਜਹਾਜ਼ ਦੇ ਚਾਲਕ ਦਲ ਦੇ 12 ਮੈਂਬਰਾਂ ਨੂੰ ਸੁਰੱਖਿਅਤ ਬਚਾਅ ਲਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 'ਐੱਮਐੱਸਵੀ ਏਐੱਲ ਪੀਰਾਨਪੀਰ' ਜਹਾਜ਼ ਬੁੱਧਵਾਰ ਨੂੰ ਭਾਰਤੀ ਜਲ ਸੀਮਾ ਤੋਂ ਬਾਹਰ ਪਾਕਿਸਤਾਨ ਦੇ ਖੋਜ ਅਤੇ ਬਚਾਅ ਖੇਤਰ ਵਿੱਚ ਡੁੱਬ ਗਿਆ। ICG ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਕੋਸਟ ਗਾਰਡ ਨੇ ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ (ਪੀ.ਐੱਮ.ਐੱਸ.ਏ.) ਦੇ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ।

ਇਹ ਵੀ ਪੜ੍ਹੋ: ਕੀ ਤੁਸੀਂ ਵੀ ਕਰਦੇ ਹੋ UPI Lite ਦੀ ਵਰਤੋਂ, RBI ਨੇ ਟ੍ਰਾਂਜੈਕਸ਼ਨ ਲਿਮਿਟ ਨੂੰ ਲੈ ਕੇ ਕਰ'ਤਾ ਵੱਡਾ ਐਲਾਨ

PunjabKesari

ਬਿਆਨ ਵਿੱਚ ਕਿਹਾ ਗਿਆ ਹੈ, "ਇਸ ਮਾਨਵਤਾਵਾਦੀ ਖੋਜ ਅਤੇ ਬਚਾਅ ਮਿਸ਼ਨ ਵਿੱਚ ਭਾਰਤੀ ਕੋਸਟ ਗਾਰਡ ਅਤੇ ਪੀ.ਐੱਮ.ਐੱਸ.ਏ. ਵਿਚਕਾਰ ਨਜ਼ਦੀਕੀ ਸਹਿਯੋਗ ਦੇਖਿਆ ਗਿਆ। ਦੋਵਾਂ ਦੇਸ਼ਾਂ ਦੇ ਸਮੁੰਦਰੀ ਬਚਾਅ ਤਾਲਮੇਲ ਕੇਂਦਰਾਂ (MRCC) ਨੇ ਪੂਰੇ ਆਪ੍ਰੇਸ਼ਨ ਦੌਰਾਨ ਲਗਾਤਾਰ ਸੰਪਰਕ ਬਣਾਈ ਰੱਖਿਆ। ਇਹ ਵਪਾਰਕ ਜਹਾਜ਼ 2 ਦਸੰਬਰ ਨੂੰ ਮਾਲ ਲੈ ਕੇ ਪੋਰਬੰਦਰ ਤੋਂ ਈਰਾਨੀ ਬੰਦਰਗਾਹ ਲਈ ਰਵਾਨਾ ਹੋਇਆ ਸੀ ਅਤੇ ਬੁੱਧਵਾਰ ਸਵੇਰੇ ਤੂਫਾਨ ਅਤੇ ਹੜ੍ਹ ਕਾਰਨ ਇਹ ਡੁੱਬ ਗਿਆ। ਭਾਰਤੀ ਕੋਸਟ ਗਾਰਡ ਦੇ MRCC, ਮੁੰਬਈ ਨੂੰ ਸੰਕਟ ਕਾਲ ਪ੍ਰਾਪਤ ਹੋਈ, ਅਤੇ ਉਸ ਨੇ ਗਾਂਧੀਨਗਰ ਵਿਖੇ ICG ਖੇਤਰੀ ਹੈੱਡਕੁਆਰਟਰ (ਉੱਤਰ ਪੱਛਮੀ) ਨੂੰ ਸੂਚਿਤ ਕੀਤਾ। ਇਸ ਮਗਰੋਂ ICG ਦੇ ਜਹਾਜ਼ 'ਸਾਰਥਕ' ਨੂੰ ਤੁਰੰਤ ਨਿਰਧਾਰਿਤ ਸਥਾਨ 'ਤੇ ਰਵਾਨਾ ਕੀਤਾ ਗਿਆ। MRCC ਨੇ ਖੇਤਰ ਵਿੱਚ ਮਲਾਹਾਂ ਨੂੰ ਸੁਚੇਤ ਕਰਨ ਲਈ ਪਾਕਿਸਤਾਨ ਨਾਲ ਵੀ ਸੰਪਰਕ ਕੀਤਾ। ਬਿਆਨ ਅਨੁਸਾਰ, ਚਾਲਕ ਦਲ ਦੇ 12 ਮੈਂਬਰਾਂ ਨੂੰ ਦਵਾਰਕਾ ਤੋਂ ਲਗਭਗ 270 ਕਿਲੋਮੀਟਰ ਪੱਛਮ ਵਿੱਚ, ਪਾਕਿਸਤਾਨ ਦੇ ਖੋਜ ਅਤੇ ਬਚਾਅ ਖੇਤਰ ਲੱਭਿਆ ਗਿਆ ਅਤੇ ਬਚਾਅ ਲਿਆ ਗਿਆ। ਇਨ੍ਹਾਂ ਮੈਂਬਰਾਂ ਨੇ ਆਪਣਾ ਜਹਾਜ਼ ਛੱਡ ਕੇ ਇਕ ਛੋਟੀ ਕਿਸ਼ਤੀ ਵਿਚ ਸ਼ਰਨ ਲਈ ਹੋਈ ਸੀ।

ਇਹ ਵੀ ਪੜ੍ਹੋ: ਭਾਰਤ ਦੀ 'ਮੇਕ ਇਨ ਇੰਡੀਆ' ਨੀਤੀ ਦੇ ਮੁਰੀਦ ਹੋਏ ਰੂਸੀ ਰਾਸ਼ਟਰਪਤੀ ਪੁਤਿਨ, PM ਮੋਦੀ ਦੀ ਵੀ ਕੀਤੀ ਸ਼ਲਾਘਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News