ਭਾਰਤੀ ਚੀਤਾ ਅਲੋਪ ਹੋਣ ਕੰਢੇ, ਪ੍ਰਯੋਗਿਕ ਤੌਰ ’ਤੇ ਨਾਮੀਬੀਆ ਤੋਂ ਚੀਤੇ ਨੂੰ ਲਿਆਂਦਾ ਜਾਵੇਗਾ

01/29/2020 1:44:12 AM

ਨਵੀਂ ਦਿੱਲੀ (ਸ.ਟ.)–ਹਾਈ ਕੋਰਟ ਨੇ ਅਫਰੀਕਾ ਤੋਂ ਨਾਮੀਬੀਆਈ ਚੀਤਾ ਪ੍ਰਯੋਗਿਕ ਤੌਰ ’ਤੇ ਭਾਰਤ ਲਿਆਉਣ ਲਈ ਮੰਗਲਵਾਰ ਨੂੰ ਕੇਂਦਰ ਨੂੰ ਮਨਜ਼ੂਰੀ ਦੇ ਦਿੱਤੀ। ਕੌਮੀ ਬਾਘ ਸੁਰੱਖਿਆ ਅਥਾਰਟੀ (ਐੱਨ. ਟੀ. ਸੀ. ਏ.) ਨੇ ਇਹ ਕਹਿੰਦੇ ਹੋਏ ਇਕ ਐਪਲੀਕੇਸ਼ਨ ਦਿੱਤੀ ਕਿ ਦੁਰਲੱਭ ਭਾਰਤੀ ਚੀਤਾ ਦੇਸ਼ ਵਿਚ ਲਗਭਗ ਅਲੋਪ ਹੋਣ ਕੰਢੇ ਹੈ, ਇਸ ਲਈ ਨਾਮੀਬੀਆ ਤੋਂ ਅਫਰੀਕਾ ਚੀਤਾ ਲਿਆਉਣ ਦੀ ਇਜਾਜ਼ਤ ਿਦੱਤੀ ਜਾਵੇ। ਹਾਈ ਕੋਰਟ ਦੇ ਸਾਹਮਣੇ ਦਲੀਲ ਦਿੱਤੀ ਗਈ ਕਿ ਅਫਰੀਕੀ ਚੀਤੇ ਨੂੰ ਸਹੀ ਵਾਤਾਵਰਣ ਵਿਚ ਲਿਆਉਣ ਦਾ ਕੰਮ ਪ੍ਰਯੋਗਿਕ ਤੌਰ ’ਤੇ ਕੀਤਾ ਜਾਵੇਗਾ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਉਹ ਭਾਰਤੀ ਸਥਿਤੀਆਂ ਦੇ ਅਨੁਕੂਲ ਢਲ ਸਕਦੇ ਹਨ ਕਿ ਨਹੀਂ।

ਸੀਨੀਅਰ ਜੱਜ ਐੱਸ. ਏ. ਬੋਬੜੇ, ਬੀ. ਆਰ. ਗਵਈ ਅਤੇ ਸੂਰਿਆਕਾਂਤ ਦੀ ਬੈਂਚ ਨੇ ਕਿਹਾ ਕਿ ਅਫਰੀਕੀ ਚੀਤਾ ਵਸਾਉਣ ਦਾ ਫੈਸਲਾ ਸਹੀ ਸਰਵੇਖਣ ਤੋਂ ਬਾਅਦ ਲਿਆ ਜਾਵੇਗਾ। ਇਸ ਜੰਗਲੀ ਜੀਵ ਨੂੰ ਭਾਰਤ ਲਿਆਉਣ ਦਾ ਕਦਮ ਐੱਨ. ਟੀ. ਸੀ. ਏ. ’ਤੇ ਛੱਡਿਆ ਜਾਵੇਗਾ। ਐੱਨ. ਟੀ. ਸੀ. ਏ. ਦਾ ਮਾਰਗਦਰਸ਼ਨ ਮਾਹਿਰਾਂ ਦੀ ਕਮੇਟੀ ਕਰੇਗੀ, ਜੋ ਬਿਹਤਰ ਸਥਾਨ ਲਈ ਸਰਵੇਖਣ ਕਰੇਗੀ। ਉੱਚ ਅਦਾਲਤ ਨੇ ਤਿੰਨ ਮੈਂਬਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਜੰਗਲੀ ਜੀਵ ਦੇ ਸਾਬਕਾ ਡਾਇਰੈਕਟਰ ਰਣਜੀਤ ਸਿੰਘ, ਧਨੰਜੇ ਮੋਹਨ ਅਤੇ ਜੰਗਲਾਤ ਮੰਤਰਾਲੇ ਦੇ ਡੀ. ਆਈ. ਜੀ. ਸ਼ਾਮਲ ਹੋਣਗੇ। ਇਹ ਕਮੇਟੀ ਐੱਨ. ਟੀ. ਸੀ. ਏ. ਦਾ ਮਾਰਗਦਰਸ਼ਨ ਕਰੇਗੀ।


Sunny Mehra

Content Editor

Related News