ਪੁਣੇ ਦੇ ਮਿਲਟਰੀ ਕਾਲਜ 'ਚ ਵਾਪਰਿਆ ਭਿਆਨਕ ਹਾਦਸਾ, 2 ਜਵਾਨਾਂ ਦੀ ਮੌਤ

Thursday, Dec 26, 2019 - 06:40 PM (IST)

ਪੁਣੇ ਦੇ ਮਿਲਟਰੀ ਕਾਲਜ 'ਚ ਵਾਪਰਿਆ ਭਿਆਨਕ ਹਾਦਸਾ, 2 ਜਵਾਨਾਂ ਦੀ ਮੌਤ

ਪੁਣੇ—ਭਾਰਤੀ ਫੌਜ ਦੇ ਦੋ ਜਵਾਨਾਂ ਦੀ ਪੁਣੇ ਦੇ ਕਾਲਜ ਆਫ ਮਿਲਟਰੀ ਇੰਜੀਨੀਅਰਿੰਗ 'ਚ ਪ੍ਰੈਕਟਿਸ ਦੌਰਾਨ ਮੌਤ ਹੋ ਕਾਰਨ ਹੜਤੰਪ ਮੱਚ ਗਿਆ। ਦੱਸ ਦੇਈਏ ਕਿ ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆਂ, ਜਦੋਂ ਅੱਜ ਸਵੇਰ 11.50 'ਤੇ ਜਵਾਨ ਬੈਲੀ ਸਸਪੈਂਸ਼ਨ ਬ੍ਰਿਜ ਨੂੰ ਲਾਂਚ ਕਰਨ ਦੀ ਟ੍ਰੇਨਿੰਗ ਦੇ ਰਹੇ ਸੀ। ਇਸ ਦੌਰਾਨ ਇੱਕ ਪਾਸਿਓ ਬ੍ਰਿਜ ਟਾਵਰ ਡਿੱਗ ਗਿਆ। ਹਾਦਸੇ ਦੌਰਾਨ 2 ਜਵਾਨਾਂ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਹੋ ਗਏ। 

PunjabKesari

ਦੱਸਣਯੋਗ ਹੈ ਕਿ ਕਾਲਜ ਆਫ ਮਿਲਟਰੀ ਇੰਜੀਨੀਅਰਿੰਗ ਭਾਰਤੀ ਫੌਜ ਦੇ ਇੰਜੀਨੀਅਰਾਂ ਦਾ ਇਕ ਮੁੱਖ ਤਕਨੀਕੀ ਅਤੇ ਸਮਾਰਿਕ ਟ੍ਰੇਨਿੰਗ ਸਥਾਨ ਹੈ, ਜਿਸ 'ਚ ਕ੍ਰਾਮਬੈਟ ਇੰਜੀਨੀਅਰ, ਮਿਲਟਰੀ ਇੰਜੀਨੀਅਰਿੰਗ ਸਰਵਿਸ, ਬਾਰਡਰ ਰੋਡਜ਼ ਇੰਜੀਨੀਅਰਿੰਗ ਸਰਵਿਸਿਜ਼ ਅਤੇ ਸਰਵੇਅ ਸ਼ਾਮਲ ਹਨ।


author

Iqbalkaur

Content Editor

Related News