ਭਾਰਤੀ ਫੌਜ ਦੀ ਵੱਡੀ ਕਾਰਵਾਈ, POK ''ਚ ਪਾਕਿਸਤਾਨੀ ਚੌਕੀਆਂ ਨੂੰ ਕੀਤਾ ਤਬਾਹ

12/21/2019 12:56:39 PM

ਸ਼੍ਰੀਨਗਰ— ਪਾਕਿਸਤਾਨ ਪਿਛਲੇ ਕਈ ਦਿਨਾਂ ਤੋਂ ਨੀਲਮ ਘਾਟੀ ਅਤੇ ਐੱਲ.ਓ.ਸੀ. 'ਤੇ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਸੀ, ਜਿਸ ਦਾ ਭਾਰਤੀ ਫੌਜ ਨੇ ਕਰਾਰਾ ਜਵਾਬ ਦਿੰਦੇ ਹੋਏ ਐੱਲ.ਓ.ਸੀ. 'ਤੇ ਸਥਿਤ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਨੂੰ ਤਬਾਹ ਕਰ ਦਿੱਤਾ ਅਤੇ ਨਾਲ ਹੀ ਨੀਲਮ ਘਾਟੀ 'ਚ ਸਥਿਤੀ ਕਈ ਅੱਤਵਾਦੀ ਲਾਂਚ ਪੈਡ ਨੂੰ ਆਪਣਾ ਨਿਸ਼ਾਨਾ ਬਣਾਇਆ। ਪਾਕਿਸਤਾਨ ਵਲੋਂ ਹੋਈ ਗੋਲੀਬਾਰੀ 'ਚ ਕਿਸੇ ਦੇ ਹਤਾਹਤ ਹੋਣ ਦੀ ਖਬਰ ਨਹੀਂ ਹੈ। ਉੱਥੇ ਹੀ ਸੂਤਰਾਂ ਅਨੁਸਾਰ ਭਾਰਤੀ ਫੌਜ ਨੇ ਮਕਬੂਜ਼ਾ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) 'ਚ ਦਾਖਲ ਹੋ ਕੇ ਕਰੇਨ ਪਿੰਡ 'ਤੇ ਕਬਜ਼ਾ ਕਰ ਲਿਆ ਹੈ।

ਦੱਸਣਯੋਗ ਹੈ ਕਿ 16 ਦਸੰਬਰ ਦੀ ਰਾਤ ਨੂੰ ਕੰਟਰੋਲ ਰੇਖਾ 'ਤੇ ਕਥਿਤ ਸੁੰਦਰਬਨੀ ਸੈਕਟਰ ਦੇ ਲਾਲੇਏਲੀ ਪਿੰਡ 'ਚ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਨੇ ਫੌਜ ਦੇ ਇਕ ਜਵਾਨ ਦਾ ਕਤਲ ਕਰ ਦਿੱਤਾ ਸੀ। ਇਸ ਦੇ ਬਾਅਦ ਤੋਂ ਹੀ ਲਗਾਤਾਰ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਬਣਿਆ ਹੋਇਆ ਹੈ।


DIsha

Content Editor

Related News