''ਨਿਆਂ ਹੋਇਆ'' : ਭਾਰਤੀ ਫ਼ੌਜ ਨੇ ''ਆਪਰੇਸ਼ਨ ਸਿੰਦੂਰ'' ਦਾ ਵੀਡੀਓ ਕੀਤਾ ਜਾਰੀ
Sunday, May 18, 2025 - 01:42 PM (IST)

ਨਵੀਂ ਦਿੱਲੀ- ਭਾਰਤੀ ਫ਼ੌਜ ਦੀ ਪੱਛਮੀ ਕਮਾਨ ਨੇ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਐਕਸ' 'ਤੇ ਆਪਰੇਸ਼ਨ ਸਿੰਦੂਰ ਦਾ ਇਕ ਵੀਡੀਓ ਪੋਸਟ ਕੀਤਾ। ਕਲਿੱਪ ਨਾਲ ਕੈਪਸ਼ਨ ਦਿੱਤਾ ਗਿਆ ਹੈ,''ਯੋਜਨਾ ਬਣਾਈ ਗਈ, ਸਿਖਲਾਈ ਦਿੱਤੀ ਗਈ ਅਤੇ ਅਮਲ ਕੀਤਾ ਗਿਆ'' ਅਤੇ ਕਿਹਾ ਗਿਆ ਹੈ,''ਨਿਆਂ ਕੀਤਾ ਗਿਆ।'' ਫ਼ੌਜ ਦੀ ਪੱਛਮੀ ਕਮਾਨ ਵਲੋਂ 'ਐਕਸ' 'ਤੇ ਸਾਂਝੀ ਕੀਤੀ ਗਈ ਵੀਡੀਓ 'ਚ ਭਾਰਤੀ ਫ਼ੌਜ ਦੇ ਜਵਾਨ ਫ਼ੌਜ ਵਰਦੀ ਅਤੇ ਹਥਿਆਰਾਂ ਨਾਲ ਲੈੱਸ ਨਜ਼ਰ ਆ ਰਹੇ ਹਨ। ਇਕ ਫ਼ੌਜ ਕਰਮੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਆਪਰੇਸ਼ਨ ਸਿੰਦੂਰ ਪਾਕਿਸਤਾਨ ਲਈ ਸਬਕ ਸੀ, ਜਿਸ ਨੂੰ ਉਸ ਨੇ ਦਹਾਕਿਆਂ ਤੱਕ ਨਹੀਂ ਸਿਖਿਆ ਸੀ।''
#StrongAndCapable#OpSindoor
— Western Command - Indian Army (@westerncomd_IA) May 18, 2025
Planned, trained & executed.
Justice served.@adgpi@prodefencechan1 pic.twitter.com/Hx42p0nnon
ਫ਼ੌਜ ਨੇ ਕਿਹਾ,''ਇਹ ਸ਼ੁਰੂਆਤ ਪਹਿਲਗਾਮ ਅੱਤਵਾਦੀ ਹਮਲੇ ਨਾਲ ਹੋਈ, ਗੁੱਸਾ ਨਹੀਂ ਲਾਵਾ ਸੀ। ਦਿਮਾਗ 'ਚ ਸਿਰਫ਼ ਇਕ ਹੀ ਗੱਲ, ਇਸ ਵਾਰ ਅਜਿਹਾ ਸਬਕ ਸਿਖਾਵਾਂਗੇ ਕਿ ਇਨ੍ਹਾਂ ਦੀਆਂ ਪੀੜ੍ਹੀਆਂ ਯਾਦ ਰੱਖਣਗੀਆਂ। (ਇਹ ਸਭ ਪਹਿਲਗਾਮ ਅੱਤਵਾਦੀ ਹਮਲੇ ਤੋਂ ਸ਼ੁਰੂ ਹੋਇਆ, ਗੁੱਸਾ ਲਾਵਾ ਦੀ ਤਰ੍ਹਾਂ ਸੀ। ਸਿਰਫ਼ ਇਕ ਹੀ ਵਿਚਾਰ ਸੀ : ਇਸ ਵਾਰ ਅਜਿਹਾ ਸਬਕ ਸਿਖਾਵਾਂਗੇ ਕਿ ਉਨ੍ਹਾਂ ਦੀਆਂ ਪੀੜ੍ਹੀਆਂ ਯਾਦ ਰੱਖਣਗੀਆਂ)।'' ਇਸ ਤੋਂ ਬਾਅਦ ਫੁਟੇਜ 'ਚ ਧਮਾਕਿਆਂ ਅਤੇ ਲਗਾਤਾਰ ਫਾਇਰਿੰਗ ਦੇ ਦ੍ਰਿਸ਼ ਦਿਖਾਈ ਦਿੰਦੇ ਹਨ, ਜਿਸ 'ਚ ਵਾਇਸਓਵਰ ਕਿਹਾ ਜਾਂਦਾ ਹੈ,''9 ਮਈ ਦੀ ਰਾਤ ਨੂੰ ਕਰੀਬ 9 ਵਜੇ ਜਿਸ ਵੀ ਦੁਸ਼ਮਣ ਦੀ ਪੋਸਟ ਨੇ ਜੰਗਬੰਦੀ ਦੀ ਉਲੰਘਣਾ ਕੀਤੀ, ਉਨ੍ਹਾਂ ਸਾਰੀਆਂ ਪੋਸਟਾਂ ਨੂੰ ਭਾਰਤੀ ਫ਼ੌਜ ਨੇ ਮਿੱਟੀ 'ਚ ਮਿਲਾ ਦਿੱਤਾ। ਦੁਸ਼ਮਣ ਆਪਣੀ ਪੋਸਟ ਛੱਡ ਦੌੜਦਾ ਨਜ਼ਰ ਆਇਆ। ਆਪਰੇਸ਼ਨ ਸਿੰਦੂਰ ਸਿਰਫ਼ ਇਕ ਕਾਰਵਾਈ ਨਹੀਂ, ਪਾਕਿਸਤਾਨ ਦੇ ਲਈ ਉਹ ਸਬਕ ਸੀ, ਜੋ ਉਸ ਨੇ ਦਹਾਕਿਆਂ ਤੋਂ ਨਹੀਂ ਸਿਖਿਆ। ਜੈ ਹਿੰਦ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e