ਘੁਸਪੈਠ ਦੀ ਕੋਸ਼ਿਸ਼ ਕਰਨ ਵਾਲੇ ਪਾਕਿਸਤਾਨੀ ਅੱਤਵਾਦੀਆਂ ਨੂੰ ਫੌਜ ਨੇ ਦੌੜਾਇਆ

Friday, Sep 27, 2019 - 03:44 PM (IST)

ਘੁਸਪੈਠ ਦੀ ਕੋਸ਼ਿਸ਼ ਕਰਨ ਵਾਲੇ ਪਾਕਿਸਤਾਨੀ ਅੱਤਵਾਦੀਆਂ ਨੂੰ ਫੌਜ ਨੇ ਦੌੜਾਇਆ

ਸ਼੍ਰੀਨਗਰ— ਭਾਰਤੀ ਫੌਜ ਨੇ ਕਸ਼ਮੀਰ 'ਚ ਪਾਕਿਸਤਾਨ ਵਲੋਂ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੀ ਇਕ ਵੱਡੀ ਕੋਸ਼ਿਸ਼ ਨੂੰ ਜੁਲਾਈ ਮਹੀਨੇ ਦੇ ਅੰਤ 'ਚ ਅਸਫ਼ਲ ਕਰ ਦਿੱਤਾ ਸੀ। ਹਾਲ ਹੀ 'ਚ ਇਸ ਨਾਲ ਜੁੜਿਆ ਇਕ ਵੀਡੀਓ ਫੌਜ ਨੇ ਜਾਰੀ ਕੀਤਾ ਹੈ। ਇਹ ਘਟਨਾ ਜੰਮੂ-ਕਸ਼ਮੀਰ 'ਚ ਧਾਰਾ 370 ਖਤਮ ਕੀਤੇ ਜਾਣ ਤੋਂ ਕੁਝ ਦਿਨ ਪਹਿਲਾਂ ਦੀ ਦੱਸੀ ਜਾਂਦੀ ਹੈ। ਫੌਜ ਦਾ ਇਹ ਵੀਡੀਓ 30 ਜੁਲਾਈ ਦਾ ਹੈ। ਇਸ 'ਚ ਕਸ਼ਮੀਰ ਦੇ ਕੁਪਵਾੜਾ 'ਚ ਐੱਲ.ਓ.ਸੀ. ਕੋਲ ਪਾਕਿਸਤਾਨੀ ਅੱਤਵਾਦੀਆਂ ਦਾ ਇਕ ਵੱਡਾ ਸਮੂਹ ਦੇਖਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਭਾਰਤੀ ਫੌਜੀਆਂ ਦੀਆਂ ਇਨ੍ਹਾਂ ਘੁਸਪੈਠੀਆਂ 'ਤੇ ਨਜ਼ਰ ਪਈ, ਉਨ੍ਹਾਂ ਨੇ ਬਿਨਾਂ ਸਮੇਂ ਗਵਾਏ ਇਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਇਹ ਪਾਕਿਸਤਾਨੀ ਅੱਤਵਾਦੀ ਭਾਰਤੀ ਫੌਜਾਂ ਵਲੋਂ ਹੋਣ ਵਾਲੀ ਫਾਇਰਿੰਗ ਦਾ ਮੁਕਾਬਲਾ ਨਹੀਂ ਕਰ ਸਕੇ ਅਤੇ ਦੌੜ ਕੇ ਵਾਪਸ ਪਾਕਿਸਤਾਨ ਦੀ ਸਰਹੱਦ 'ਚ ਆ ਗਏ। ਪਾਕਿਸਤਾਨ ਸਮੇਂ-ਸਮੇਂ 'ਤੇ ਹਲਕੀ ਅਤੇ ਭਾਰੀ ਗੋਲੀਬਾਰੀ ਦੀ ਆੜ ਲੈ ਕੇ ਘੁਸਪੈਠੀਆਂ ਨੂੰ ਕੰਟਰੋਲ ਰੇਖਾ ਪਾਰ ਕਰਨ 'ਚ ਮਦਦ ਕਰਦਾ ਰਹਿੰਦਾ ਹੈ ਪਰ ਇਸ ਵਾਰ ਸਰਗਰਮ ਸੁਰੱਖਿਆ ਫੋਰਸਾਂ ਕਾਰਨ ਉਸ ਦੀ ਇਹ ਯੋਜਨਾ ਅਸਫ਼ਲ ਹੋ ਗਈ।


author

DIsha

Content Editor

Related News