ਪੂਰਬੀ ਲੱਦਾਖ ਤੋਂ ਪਿੱਛੇ ਹਟ ਰਿਹੈ ਚੀਨ, ਤਸਵੀਰਾਂ ’ਚ ਵੇਖੋ ਟੈਂਕਾਂ ਅਤੇ ਫ਼ੌਜੀਆਂ ਦੀ ਵਾਪਸੀ

Tuesday, Feb 16, 2021 - 04:55 PM (IST)

ਪੂਰਬੀ ਲੱਦਾਖ ਤੋਂ ਪਿੱਛੇ ਹਟ ਰਿਹੈ ਚੀਨ, ਤਸਵੀਰਾਂ ’ਚ ਵੇਖੋ ਟੈਂਕਾਂ ਅਤੇ ਫ਼ੌਜੀਆਂ ਦੀ ਵਾਪਸੀ

ਨਵੀਂ ਦਿੱਲੀ— ਪੂਰਬੀ ਲੱਦਾਖ ਦੇ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਯੋਜਨਾ ਮੁਤਾਬਕ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਅਗਲੇ 6-7 ਦਿਨਾਂ ਵਿਚ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਰੱਖਿਆ ਸੂਤਰਾਂ ਨੇ ਦਿੱਤੀ। ਸੂਤਰਾਂ ਨੇ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਨੇ ਕਈ ਬੰਕਰ, ਅਸਥਾਈ ਚੌਕੀਆਂ ਅਤੇ ਹੋਰ ਢਾਂਚਿਆਂ ਨੂੰ ਉੱਤਰੀ ਇਲਾਕਿਆਂ ਤੋਂ ਹਟਾ ਲਿਆ ਹੈ। ਇਸ ਤਰ੍ਹਾਂ ਦੀ ਕਾਰਵਾਈ ਝੀਲ ਦੇ ਦੱਖਣੀ ਕਿਨਾਰੇ ’ਤੇ ਵੀ ਹੋਵੇਗੀ। 

PunjabKesari

ਚੀਨੀ ਫ਼ੌਜ ਨੇ ਪਿਛਲੇ ਸਾਲ ‘ਫਿੰਗਰ-4’ ਅਤੇ ‘ਫਿੰਗਰ-8’ ਦਰਮਿਆਨ ਕਈ ਬੰਕਰ ਅਤੇ ਹੋਰ ਢਾਂਚੇ ਬਣਾ ਲਏ ਸਨ। ਫਿੰਗਰ-4 ਦੇ ਅੱਗੇ ਭਾਰਤੀ ਫ਼ੌਜੀਆਂ ਦੇ ਗਸ਼ਤ ’ਤੇ ਜਾਣ ’ਤੇ ਰੋਕ ਲਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਭਾਰਤੀ ਫ਼ੌਜ ਨੇ ਸਖਤ ਪ੍ਰਤੀਕਿਰਿਆ ਦਿੱਤੀ ਸੀ। 9 ਦੌਰ ਦੀ ਫ਼ੌਜੀ ਗੱਲਬਾਤ ਵਿਚ ਭਾਰਤ ਨੇ ਵਿਸ਼ੇਸ਼ ਰੂਪ ਨਾਲ ਜ਼ੋਰ ਦਿੱਤਾ ਕਿ ਚੀਨ ਦੀ ਫ਼ੌਜ ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ ’ਤੇ ‘ਫਿੰਗਰ-4’ ਅਤੇ ‘ਫਿੰਗਰ-8’ ਦੇ ਵਿਚੋਂ ਹਟੇ। ਵਾਪਸੀ ਦੀ ਪ੍ਰਕਿਰਿਆ 10 ਫਰਵਰੀ ਨੂੰ ਸ਼ੁਰੂ ਹੋਈ ਸੀ। 

PunjabKesari

ਇਸ ਬਾਬਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿਚ ਵਾਪਸੀ ਸਹਿਮਤੀ ਸਮਝੌਤੇ ’ਤੇ ਵਿਸਥਾਰ ਪੂਰਵਕ ਬਿਆਨ ਦਿੱਤਾ ਸੀ। ਸਿੰਘ ਨੇ ਕਿਹਾ ਸੀ ਕਿ ਸਮਝੌਤੇ ਮੁਤਾਬਕ ਚੀਨ ਨੂੰ ਉੱਤਰੀ ਕਿਨਾਰੇ ’ਤੇ ‘ਫਿੰਗਰ-8’ ਦੇ ਪੂਰਬੀ ਇਲਾਕਿਆਂ ਵੱਲੋਂ ਫ਼ੌਜੀਆਂ ਨੂੰ ਲੈ ਕੇ ਜਾਣਾ ਹੈ, ਜਦਕਿ ਭਾਰਤੀ ਫ਼ੌਜ ਖੇਤਰ ਵਿਚ ‘ਫਿੰਗਰ-3’ ਕੋਲ ਸਥਾਈ ਅੱਡੇ ’ਤੇ ਪਰਤੇਗੀ।

PunjabKesari

9 ਮਹੀਨੇ ਦੇ ਗਤੀਰੋਧ ਤੋਂ ਬਾਅਦ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਵਾਪਸੀ ’ਤੇ ਰਜ਼ਾਮੰਦੀ ਹੋਈਆਂ ਹਨ, ਜਿਸ ਦੇ ਤਹਿਤ ਦੋਹਾਂ ਦੇਸ਼ਾਂ ਨੂੰ ਲੜੀਬੱਧ, ਤਾਲਮੇਲ ਅਤੇ ਪ੍ਰਮਾਣਿਤ ਤਰੀਕੇ ਨਾਲ ਫ਼ੌਜੀਆਂ ਨੂੰ ਮੋਹਰੀ ਮੋਰਚੇ ਤੋਂ ਹਟਾਉਣਾ ਹੈ। 

PunjabKesari

ਦੋਹਾਂ ਦੇਸ਼ਾਂ ਦੇ ਫ਼ੌਜੀ ਕਮਾਂਡਰ ਲੱਗਭਗ ਰੋਜ਼ਾਨਾ ਬੈਠਕਾਂ ਕਰ ਰਹੇ ਹਨ, ਤਾਂ ਕਿ ਵਾਪਸੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ। ਜਿਸ ਨੂੰ 9 ਦੌਰ ਦੀ ਉੱਚ ਪੱਧਰੀ ਫ਼ੌਜੀ ਗੱਲਬਾਤ ਤੋਂ ਬਾਅਦ ਪਿਛਲੇ ਹਫ਼ਤੇ ਅੰਤਿਮ ਰੂਪ ਦਿੱਤਾ ਗਿਆ ਸੀ। ਰਿਪੋਰਟਾਂ ਮੁਤਾਬਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਉੱਤਰੀ ਕਿਨਾਰੇ ਵਾਲੇ ਇਲਾਕਿਆਂ ਤੋਂ ਕਈ ਬੰਕਰ, ਅਸਥਾਈ ਚੌਕੀਆਂ, ਹੈਲੀਪੇਡ ਅਤੇ ਹੋਰ ਢਾਂਚਿਆਂ ਨੂੰ ਹਟਾ ਲਿਆ ਹੈ।

PunjabKesari


author

Tanu

Content Editor

Related News