12ਵੀਂ ਪਾਸ ਨੌਜਵਾਨਾਂ ਲਈ ਭਾਰਤੀ ਹਵਾਈ ਫ਼ੌਜ 'ਚ ਨੌਕਰੀ ਦਾ ਸੁਨਹਿਰੀ ਮੌਕਾ
Tuesday, Nov 24, 2020 - 11:24 AM (IST)
ਨਵੀਂ ਦਿੱਲੀ— ਦੇਸ਼ ਦੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਪਾਸ ਕਰ ਚੁੱਕੇ ਨੌਜਵਾਨਾਂ ਲਈ ਭਾਰਤੀ ਹਵਾਈ ਫ਼ੌਜ (ਆਈ. ਏ. ਐੱਫ.) ਜੁਆਇੰਨ ਕਰਨ ਦਾ ਸੁਨਹਿਰੀ ਮੌਕਾ ਹੈ। ਦੇਸ਼ ਦੀ ਹਵਾਈ ਫ਼ੌਜ ਅਜਿਹੇ ਨੌਜਵਾਨਾਂ ਦੀ ਭਰਤੀ ਲਈ ਕਈ ਸੂਬਿਆਂ 'ਚ ਰੈਲੀ ਆਯੋਜਿਤ ਕਰਨ ਜਾ ਰਹੀ ਹੈ। ਇਸ ਰੈਲੀ ਜ਼ਰੀਏ ਹਵਾਈ ਫ਼ੌਜ ਦੇ ਵੱਖ-ਵੱਖ ਅੰਗਾਂ 'ਚ ਗਰੁੱਪ ਐੱਕਸ ਅਤੇ ਗਰੁੱਪ ਵਾਈ ਦੇ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਇਸ ਲਈ ਸੂਬਿਆਂ ਮੁਤਾਬਕ ਵੱਖ-ਵੱਖ ਨੋਟੀਫ਼ਿਕੇਸ਼ਨ ਜਾਰੀ ਕੀਤੀਆਂ ਗਈਆਂ ਹਨ।
ਜ਼ਰੂਰੀ ਯੋਗਤਾ—
ਗਣਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਅੰਗਰੇਜ਼ੀ ਨਾਲ ਘੱਟ ਤੋਂ ਘੱਟ 50 ਫ਼ੀਸਦੀ ਅੰਕਾਂ ਨਾਲ 12ਵੀਂ ਪਾਸ ਕਰਨ ਵਾਲੇ ਜਾਂ ਫਿਰ ਇੰਜੀਨੀਅਰਿੰਗ ਦੇ ਕਿਸੇ ਵੀ ਸਟਰੀਮ ਵਿਚ 3 ਸਾਲ ਦਾ ਡਿਪਲੋਮਾ ਕਰਨ ਵਾਲੇ ਅਣਵਿਆਹੇ ਪੁਰਸ਼ ਇਸ ਲਈ ਬੇਨਤੀ ਕਰ ਸਕਦੇ ਹਨ। ਤੁਹਾਡਾ ਜਨਮ 17 ਜਨਵਰੀ 2000 ਅਤੇ 30 ਦਸੰਬਰ 2003 ਦਰਮਿਆਨ ਹੋਇਆ ਹੋਵੇ।
ਜ਼ਰੂਰੀ ਤਾਰੀਖ਼ਾਂ—
ਯੋਗ ਉਮੀਦਵਾਰ ਬੇਨਤੀ ਲਈ 27 ਨਵੰਬਰ 2020 ਨੂੰ ਦਿਨ ਦੇ 11 ਵਜੇ ਤੋਂ ਲੈ ਕੇ 28 ਨਵੰਬਰ 2020 ਸ਼ਾਮ 5 ਵਜੇ ਤੱਕ ਦਾ ਸਮਾਂ ਮਿਲੇਗਾ। ਇਸ ਲਈ ਅਰਜ਼ੀ ਫ਼ੀਸ ਨਹੀਂ ਲੱਗੇਗੀ।
ਕਿੱਥੇ-ਕਿੱਥੇ ਹੋਵੇਗੀ ਰੈਲੀ—
ਭਾਰਤੀ ਹਵਾਈ ਫ਼ੌਜ ਵਲੋਂ ਏਅਰਮੈਨ ਭਰਤੀ ਰੈਲੀ 2020 ਦਾ ਆਯੋਜਨ 4 ਸ਼ਹਿਰਾਂ ਵਿਚ ਕੀਤਾ ਜਾਵੇਗਾ। ਇਹ ਰੈਲੀਆਂ ਪਟਨਾ (ਬਿਹਾਰ), ਭੋਪਾਲ (ਮੱਧ ਪ੍ਰਦੇਸ਼), ਕਾਨਪੁਰ (ਉੱਤਰ ਪ੍ਰਦੇਸ਼) ਅਤੇ ਨਵੀਂ ਦਿੱਲੀ ਸਥਿਤ ਏਅਰਫੋਰਸ ਸਟੇਸ਼ਨਸ 'ਚ ਆਯੋਜਿਤ ਕੀਤੀਆਂ ਜਾਣਗੀਆਂ।
ਕਿਵੇਂ ਹੋਵੇਗੀ ਚੋਣ—
ਲਿਖਤੀ ਪ੍ਰੀਖਿਆ ਅਤੇ ਸਰੀਰਕ ਕੁਸ਼ਲਤਾ ਟੈਸਟ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ। ਇਸ ਦਾ ਆਯੋਜਨ 10 ਦਸੰਬਰ 2020 ਤੋਂ ਲੈ ਕੇ 19 ਦਸੰਬਰ 2020 ਦਰਮਿਆਨ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ—
ਯੋਗ ਉਮੀਦਵਾਰਾਂ ਨੂੰ ਸੈਂਟਰਲ ਏਅਰਮੈਨ ਸਲੈਕਸ਼ਨ ਬੋਰਡ (CASB) ਦੀ ਵੈੱਬਸਾਈਟ https://airmenselection.cdac.in ਜ਼ਰੀਏ ਆਨਲਾਈਨ ਅਪਲਾਈ ਕਰਨਾ ਹੋਵੇਗਾ।
ਕਿਹੜੇ ਸੂਬਿਆਂ ਦੇ ਨੌਜਵਾਨ ਲੈ ਸਕਦੇ ਨੇ ਹਿੱਸਾ—
ਭਾਰਤੀ ਹਵਾਈ ਫ਼ੌਜ ਵਲੋਂ ਕੱਢੀ ਗਈ ਭਰਤੀ ਲਈ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ, ਨਵੀਂ ਦਿੱਲੀ ਅਤੇ ਝਾਰਖੰਡ ਦੇ ਨੌਜਵਾਨ ਅਪਲਾਈ ਕਰ ਸਕਦੇ ਹਨ। ਇਨ੍ਹਾਂ 5 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਜ਼ਿਲ੍ਹਿਆਂ ਦੇ ਨੌਜਵਾਨ ਭਰਤੀ ਰੈਲੀ ਵਿਚ ਸ਼ਾਮਲ ਹੋ ਸਕਦੇ ਹਨ।