ਦੁਬਈ ''ਚ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਦਿਖਾਏ ਆਪਣੇ ਜਲਵੇ, ਅਮਰੀਕਾ-ਫਰਾਂਸ ਨਾਲ ਕੀਤਾ ਜੰਗੀ ਅਭਿਆਸ
Sunday, Mar 28, 2021 - 01:56 AM (IST)
ਦੁਬਈ/ਨਵੀਂ ਦਿੱਲੀ - ਭਾਰਤ ਅਤੇ ਖਾੜੀ ਮੁਲਕਾਂ ਵਿਚਾਲੇ ਵੱਧਦੇ ਰੱਖਿਆ ਸਬੰਧਾਂ ਵਿਚ ਇਕ ਨਵਾਂ ਪੜਾਅ ਜੁੜ ਗਿਆ ਹੈ। ਸ਼ਨੀਵਾਰ ਭਾਰਤੀ ਹਵਾਈ ਫੌਜ ਨੇ ਯੂ. ਏ. ਈ. ਵਿਚ ਬਹੁਰਾਸ਼ਟਰੀ ਫੌਜੀ ਅਭਿਆਸ 'ਡੈਜਰਟ ਫਲੈਗ' ਵਿਚ ਹਿੱਸਾ ਲਿਆ। ਯੂ. ਏ. ਈ. ਵਿਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਅਮਰੀਕਾ, ਫਰਾਂਸ, ਸਾਊਦੀ ਅਰਬ ਦੇ ਨਾਲ ਭਾਰਤੀ ਹਵਾਈ ਫੌਜ ਨੇ ਜੰਗੀ ਅਭਿਆਸ ਕੀਤਾ। ਉਕਤ 6 ਮੁਲਕਾਂ ਤੋਂ ਇਲਾਵਾ ਜਾਰਡਨ, ਗ੍ਰੀਸ, ਕਤਰ, ਮਿਸ਼ਰ ਅਤੇ ਦੱਖਣੀ ਕੋਰੀਆ ਨੇ ਇਸ ਅਭਿਆਸ ਵਿਚ ਸੁਪਰਵਾਈਜ਼ਰ ਫੋਰਸਾਂ ਦੇ ਰੂਪ ਵਿਚ ਹਿੱਸਾ ਲਿਆ।
ਇਹ ਵੀ ਪੜੋ - ਜਰਮਨੀ ਨੇ ਕੋਰੋਨਾ ਕਾਰਣ ਇਨ੍ਹਾਂ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਲਈ ਜਾਰੀ ਕੀਤੀ 'ਟ੍ਰੈਵਲ ਵਾਰਨਿੰਗ', ਜਾਣੋ ਕੀ ਇਹ
ਇਸ ਅਭਿਆਸ ਵਿਚ ਭਾਰਤੀ ਹਵਾਈ ਫੌਜ ਦੇ ਐੱਸ. ਯੂ.-30-ਐੱਮ. ਕੇ. ਆਈ. (ਸੁਖੋਈ) ਜੰਗੀ ਜਹਾਜ਼ ਨੇ ਪਹਿਲੀ ਵਾਰ ਹਿੱਸਾ ਲਿਆ। ਭਾਰਤੀ ਹਵਾਈ ਫੌਜ ਦੇ ਅਧਿਕਾਰੀ ਮੁਤਾਬਕ ਸੰਯੁਕਤ ਅਰਬ ਅਮੀਰਾਤ ਵਿਚ ਹੋਏ ਇਸ ਹਵਾਈ ਜੰਗੀ ਅਭਿਆਸ ਵਿਚਾਲੇ ਭਾਰਤੀ ਹਵਾਈ ਫੌਜ ਦੇ 2 ਸੀ-17 ਗਲੋਬ-ਮਾਸਟਰ ਜਹਾਜ਼ ਨੇ ਵੀ ਹਿੱਸਾ ਲਿਆ। ਹਵਾਈ ਫੌਜ ਨੇ ਹਾਲ ਹੀ ਵਿਚ ਜੋਧਪੁਰ ਵਿਚ ਫਰਾਂਸ ਨਾਲ ਫੌਜੀ ਅਭਿਆਸ ਕੀਤਾ ਸੀ। ਡੈਜਰਟ ਨਾਈਟ-2021 ਅਧੀਨ ਫਰਾਂਸ ਅਤੇ ਭਾਰਤ ਦੇ ਰਾਫੇਲ ਜਹਾਜ਼ਾਂ ਨੇ ਇਕੱਠੇ ਫੌਜੀ ਅਭਿਆਸ ਕੀਤਾ ਸੀ।
ਇਹ ਵੀ ਪੜੋ - ਅਮਰੀਕਾ ਦੇ ਅਲਬਾਮਾ ਤੇ ਜਾਰਜੀਆ 'ਚ ਤੂਫਾਨ ਨੇ ਮਚਾਈ ਤਬਾਹੀ, 6 ਲੋਕਾਂ ਦੀ ਮੌਤ ਤੇ 38000 ਘਰਾਂ ਬਿਜਲੀ ਠੱਪ
ਖਾੜੀ ਦੇਸ਼ਾਂ ਨਾਲ ਵੱਧ ਰਿਹਾ ਸਹਿਯੋਗ
ਭਾਰਤ ਅਤੇ ਖਾੜੀ ਮੁਲਕਾਂ ਦਰਮਿਆਨ ਹਾਲ ਹੀ ਦੇ ਸਮੇਂ ਵਿਚ ਸਹਿਯੋਗ ਵੱਧਦਾ ਜਾ ਰਿਹਾ ਹੈ। ਫੌਜ ਮੁਖੀ ਮਨੋਜ ਮੁਕੁੰਦ ਨਰਵਣੇ ਦੋਹਾਂ ਮੁਲਕਾਂ ਵਿਚਾਲੇ ਫੌਜੀ ਗਠਜੋੜ ਮਜ਼ਬੂਤ ਕਰਨ ਲਈ ਸਾਊਦੀ ਅਰਬ ਅਤੇ ਯੂ. ਏ. ਈ. ਦਾ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖਾੜੀ ਮੁਲਕਾਂ ਦਾ ਕਈ ਵਾਰ ਦੌਰਾ ਕਰ ਚੁੱਕੇ ਹਨ।
ਇਹ ਵੀ ਪੜੋ - ਅਮਰੀਕਾ ਨੇ ਭਾਰਤ ਵਿਰੁੱਧ ਚੁੱਕਿਆ ਵੱਡਾ ਕਦਮ, ਲਗਾਇਆ ਭਾਰੀ ਟੈਰਿਫ