ਭਾਰਤ ਫਿਲਹਾਲ ਦੁਸ਼ਟ ਤਾਲਿਬਾਨ ਨੂੰ ਨਾ ਦੇਵੇ ਵੈਧਤਾ

06/08/2020 1:06:14 AM

ਨਵੀਂ ਦਿੱਲੀ - ਰਾਜਨੀਤੀ, ਕੂਟਨੀਤੀ ਅਤੇ ਫਿਲਾਸਫੀ ਵਿਚ ਯੂ-ਟਰਨ ਦਾ ਹਮੇਸ਼ਾ ਇਕ ਵਿਸ਼ੇਸ਼ ਮਹੱਤਵ ਰਿਹਾ ਹੈ। ਕਾਰਲ ਮਾਰਕਸ ਨੇ ਹੈਗੇਲ ਦੇ ਅਧਿਆਤਮਕ ਦੋਗਲੇਪਨ ਨੂੰ ਉਲਟਾ ਦਿੱਤਾ ਅਤੇ ਇਸ ਨੂੰ ਦੋਗਲੇਪਨ ਭੌਤਿਕਵਾਦ ਦਾ ਨਾਂ ਦੇ ਦਿੱਤਾ, ਇਸ ਦੇ ਝਟਕੇ ਹੁਣ ਵੀ ਦੁਨੀਆ ਨੂੰ ਹਿਲਾ ਰਹੇ ਹਨ। ਫਿਰ ਅਮਰੀਕੀ ਆਏ, ਜਿਨ੍ਹਾਂ ਨੇ 1980 ਦੇ ਦਹਾਕੇ ਵਿਚ ਗਾਡਲੈਸ ਰੂਸੀਆਂ ਨੂੰ ਕੁਚਲਣ ਲਈ ਵਹਾਬੀ ਸਾਊਦੀ ਦੋਸਤਾਂ ਅਤੇ ਪਾਕਿਸਤਾਨ ਦੇ ਨਾਲ ਤਾਲਿਬਾਨ ਮੁਜ਼ਾਹਿਦਾਂ ਨੂੰ ਲਾਂਚ ਕੀਤਾ। 11 ਸਤੰਬਰ ਦੀ ਘਟਨਾ ਨਾਲ ਦੋਸਤੀ ਵਿਚ ਦਰਾਰ ਆਈ ਅਤੇ ਅਮਰੀਕਾ ਦੇ ਲਈ ਤਾਲਿਬਾਨ ਦੁਸ਼ਮਣ ਨੰਬਰ ਵਨ ਬਣ ਗਿਆ, ਜਿਸ ਦੇ ਨਾਲ ਹੀ ਜ਼ਿਹਾਦ ਅੱਤਵਾਦ ਦਾ ਫੁਆਰਾ ਵੀ ਫੁੱਟ ਪਿਆ। ਇਕ ਵਾਰ ਫਿਰ ਰਾਸ਼ਟਰਪਤੀ ਚੋਣਾਂ 2020 ਨੇ ਚੀਜ਼ਾਂ ਨੂੰ ਉਲਟਾ ਕਰ ਦਿੱਤਾ ਹੈ, ਜਿਸ ਦੇ ਚੱਲਦੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੂੰ ਤਾਲਿਬਾਨ ਨੂੰ ਅੱਤਵਾਦ ਵਿਰੋਧੀ ਸਾਂਝੇਦਾਰ ਐਲਾਨ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ।

ਭਾਰਤ ਵਿਚ ਸੁਧਾਰਵਾਦੀ ਲੇਖਕ ਅਭਿਵਨ ਪਾਂਡਿਆ ਆਖਦੇ ਹਨ ਕਿ ਏਸ਼ੀਆਈ ਦੇਸ਼ਾਂ ਵਿਚ ਸਿਰਫ ਭਾਰਤ ਇਕੱਲਾ ਅਜਿਹਾ ਦੇਸ਼ ਹੈ, ਜਿਸ ਦੇ ਤਾਲਿਬਾਨ ਦੇ ਨਾਲ ਰਸਮੀ ਸਬੰਧ ਨਹੀਂ ਹਨ ਪਰ ਤਾਲਿਬਾਨ ਦੇ ਨਾਲ ਜੁੜਾਅ ਦੇ ਪੈਰੋਕਾਰ ਅਫਗਾਨਿਸਤਾਨ ਮਾਹਿਰ ਜ਼ਾਲਮੇ ਖਲੀਲਜ਼ਾਦ, ਜੋ ਯੂ. ਐਸ.-ਤਾਲਿਬਾਨ ਦੋਹਾ ਡੀਲ ਦੇ ਪ੍ਰਮੁੱਖਾਂ ਵਿਚੋਂ ਇਕ ਹਨ, ਦਾ ਆਖਣਾ ਹੈ ਕਿ 2020 ਦਾ ਤਾਲਿਬਾਨ ਆਪਣੇ 1994-95 ਐਡੀਸ਼ਨ ਤੋਂ ਕਾਫੀ ਅਲੱਗ ਹੈ ਅਤੇ ਉਹ ਇਸਲਾਮਕ ਸਟੇਟ ਖੁਰਾਸਾਨ ਸੂਬੇ (ਆਈ. ਐਸ.-ਕੇ. ਪੀ.) ਦਾ ਦੁਸ਼ਮਣ ਵੀ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ, ਮੀਡੀਆ ਹਾਊਸ ਅਤੇ ਰਣਨੀਤਕ ਮਾਮਲਿਆਂ ਦੇ ਮਾਹਿਰ ਵੀ ਇਹੀ ਗੱਲ ਆਖ ਚੁੱਕੇ ਹਨ।

ਭਾਰਤ ਨੂੰ ਤਾਲਿਬਾਨ ਦੇ ਨਾਲ ਉਦੋਂ ਤੱਕ ਦੋਸਤੀ ਨਹੀਂ ਕਰਨੀ ਚਾਹੀਦੀ, ਜਦ ਤੱਕ ਉਹ ਮੁੱਖ ਧਾਰਾ ਵਿਚ ਨਹੀਂ ਪਰਤ ਜਾਂਦਾ ਅਤੇ ਰਾਜਨੀਤੀ ਵਿਚ ਪ੍ਰਵੇਸ਼ ਨਹੀਂ ਕਰਦਾ। ਜੇਕਰ ਤਾਲਿਬਾਨ ਲੋਕਤੰਤਰ ਅਤੇ ਘੱਟ ਗਿਣਤੀ ਅਧਿਕਾਰਾਂ ਦਾ ਸਨਮਾਨ ਕਰਦਾ ਹੈ, ਸੁਤੰਤਰ ਰੂਪ ਤੋਂ ਇਕ ਅਫਗਾਨ ਰਾਸ਼ਟਰਵਾਦੀ ਸ਼ਕਤੀ ਦੇ ਰੂਪ ਵਿਚ ਕਾਰਜ ਕਰਦਾ ਹੈ, ਅਲਕਾਇਦਾ ਅੱਤਵਾਦੀਆਂ ਦੀ ਘੁਸਪੈਠ ਰੋਕਣ ਦਾ ਵਿਸ਼ਵਾਸ ਦਿੰਦਾ ਹੈ ਤਾਂ ਭਾਰਤ ਨੂੰ ਇਸ ਵਿਸ਼ੇ 'ਤੇ ਵਿਚਾਰ ਕਰਨਾ ਚਾਹੀਦਾ।

ਪਾਕਿਸਤਾਨ ਦਾ ਰੋਲ ਵੀ ਸ਼ੱਕੀ
ਪਾਕਿਸਤਾਨ ਦਾ ਰੋਲ ਵੀ ਸ਼ੱਕੀ ਰਿਹਾ ਹੈ। ਉਸ ਨੇ ਡੈਨੀਅਲ ਪਰਲ ਦੇ ਹੱਤਿਆਰੇ ਨੂੰ ਰਿਹਾਅ ਕਰ ਦਿੱਤਾ, ਮਸੂਦ ਅਜ਼ਹਰ ਹੁਣ ਵੀ ਪਾਕਿਸਤਾਨ ਵਿਚ ਆਜ਼ਾਦ ਰੂਪ ਨਾਲ ਕੰਮ ਕਰ ਰਿਹਾ ਹੈ ਅਤੇ ਘੁਸਪੈਠ ਅਤੇ ਅੱਤਵਾਦੀ ਹਮਲਿਆਂ ਵਿਚ ਅਹਿਮ ਵਾਧਾ ਦੇਖਿਆ ਗਿਆ ਹੈ। ਅਫਗਾਨਿਸਤਾਨ ਵਿਚ ਦੋਹਾ ਡੀਲ ਤੋਂ ਬਾਅਦ ਹਿੰਸਾ ਤੇਜ਼ੀ ਨਾਲ ਵਧੀ ਹੈ। ਸੁਰੱਖਿਆ ਬਲਾਂ 'ਤੇ ਤਾਲਿਬਾਨ ਦੇ ਹਮਲਿਆਂ ਦੀਆਂ 4,500 ਘਟਨਾਵਾਂ ਹੋਈਆਂ ਹਨ। ਜਣੇਪਾ ਹਸਪਤਾਲ 'ਤੇ ਹਮਲਾ, ਨਵਜੰਮੇ ਸ਼ੀਸ਼ੂਆਂ ਦੀ ਹੱਤਿਆ, ਕਾਬੁਲ ਗੁਰਦੁਆਰੇ ਵਿਚ 27 ਸਿੱਖਾਂ ਦੀ ਹੱਤਿਆ ਅਤੇ ਕਤਲੇਆਮ ਵਿਚ ਇਕ ਅੰਤਿਮ ਸੰਸਕਾਰ ਜਲੂਸ 'ਤੇ ਆਤਮਘਾਤੀ ਹਮਲਾ ਆਦਿ-ਆਦਿ। ਅਜਿਹੇ ਵਿਚ ਤਾਲਿਬਾਨ ਨਾਲ ਸਬੰਧ ਕਿਉਂ ਉਚਿਤ ਹਨ?

ਆਈ. ਐਸ. ਆਈ. ਲਸ਼ਕਰ, ਜੈਸ਼ ਅਤੇ ਹੱਕਾਨੀ ਨਾਲ ਨਾਤਾ
ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੂੰ ਉਮੀਦ ਹੈ ਕਿ ਤਾਲਿਬਾਨ ਆਈ. ਐਸ. ਆਈ. ਅਤੇ ਆਪਣੇ ਸਮਰਥਕਾਂ ਲਸ਼ਕਰ, ਜੈਸ਼ ਅਤੇ ਹੱਕਾਨੀ ਨਾਲ ਸਬੰਧ ਤੋੜ ਲਵੇਗਾ ਤਾਂ ਅਜਿਹਾ ਹੋਣ ਦੀ ਸੰਭਾਵਨਾ ਨਹੀਂ ਹੈ, ਇਸ ਲਈ ਭਾਰਤ ਨੂੰ ਫਿਲਹਾਲ ਇਕ ਦੁਸ਼ਟ ਅੱਤਵਾਦੀ ਸੰਗਠਨ ਨੂੰ ਵੈਧਤਾ ਨਹੀਂ ਦੇਣਾ ਚਾਹੀਦੀ, ਕਿਉਂਕਿ ਇਹ ਤਰਕਸ਼ੀਲ ਨਹੀਂ ਹੈ। ਪੈਂਟਾਗਨ ਦੀ ਨਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿ ਤਾਲਿਬਾਨ ਅਤੇ ਹੱਕਾਨੀਆਂ ਨੂੰ ਲਗਾਤਾਰ ਪਨਾਹ ਦਿੰਦਾ ਰਿਹਾ ਹੈ। ਰਿਪੋਰਟ ਵਿਚ ਸਵਾਲ ਚੁੱਕਿਆ ਗਿਆ ਹੈ ਕਿ ਤਾਲਿਬਾਨ ਨੂੰ ਭਾਰਤ ਦੇ ਨਾਲ ਕਿਉਂ ਜੁੜਣਾ ਚਾਹੀਦਾ ? ਹੁਣ ਜੇਕਰ ਭਾਰਤ ਨੂੰ ਪਾਕਿਸਤਾਨ ਦੇ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਦੁਸ਼ਟ ਅੱਤਵਾਦੀ ਨੇਤਾਵਾਂ ਦੇ ਇਕ ਸਮੂਹ ਨੂੰ ਸ਼ਾਮਲ ਕਰਨਾ ਹੈ ਤਾਂ ਸਵਾਲ ਆਉਂਦਾ ਹੈ ਕਿ ਭਾਰਤ ਪਾਕਿਸਤਾਨ ਦੇ ਹੋਰ ਸਮਰਥਕ ਜਿਵੇਂ ਹਿਜ਼ਬੁਲ, ਲਸ਼ਕਰ ਅਤੇ ਜੈਸ਼ ਨੂੰ ਕਿਉਂ ਨਹੀਂ ਸ਼ਾਮਲ ਕਰਦਾ ? ਤਾਲਿਬਾਨ ਨਾਲ ਸਬੰਧ 'ਤੇ ਭਾਰਤੀ ਰਾਜਨੀਤਕ ਸੁਰੱਖਿਆ ਤੰਤਰ ਨੂੰ ਇਹ ਵਿਚਾਰ ਕਰਨਾ ਹੋਵੇਗਾ ਕਿ ਕੀ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਧਰਮ-ਨਿਰਪੱਖ ਉਦਾਰ ਲੋਕਤੰਤਰ ਹੈ ਜੋ ਅਫਗਾਨਿਸਤਾਨ ਵਿਚ ਇਸਲਾਮੀ ਵੱਖਵਾਦੀਆਂ ਦਾ ਸਮਰਥਨ ਕਰ ਸਕਦਾ ਹੈ।


Khushdeep Jassi

Content Editor

Related News