UK ਜਾਣ ਦੇ ਇੰਤਜ਼ਾਰ ''ਚ ਬੈਠੇ ਭਾਰਤ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ

Saturday, Jan 02, 2021 - 07:55 PM (IST)

ਨਵੀਂ ਦਿੱਲੀ- ਬ੍ਰਿਟੇਨ ਜਾਣ ਦੀ ਉਡੀਕ ਵਿਚ ਬੈਠੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਭਾਰਤ ਤੋਂ ਯੂ. ਕੇ. ਲਈ ਉਡਾਣਾਂ 6 ਜਨਵਰੀ ਤੋਂ ਸ਼ੁਰੂ ਹੋ ਜਾਣਗੀਆਂ। ਉੱਥੇ ਹੀ, 8 ਜਨਵਰੀ ਤੋਂ ਬ੍ਰਿਟੇਨ ਤੋਂ ਭਾਰਤ ਲਈ ਉਡਾਣਾਂ ਬਹਾਲ ਹੋ ਜਾਣਗੀਆਂ। ਸ਼ਨੀਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸਰਕਾਰ ਨੇ ਭਾਰਤ-ਯੂ. ਕੇ. ਵਿਚਕਾਰ 8 ਜਨਵਰੀ ਤੋਂ ਉਡਾਣਾਂ ਸ਼ੁਰੂ ਕਰਨ ਦੀ ਗੱਲ ਕਹੀ ਸੀ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਅਤੇ ਯੂ. ਕੇ. ਵਿਚਕਾਰ ਹਰ ਹਫ਼ਤੇ 30 ਉਡਾਣਾਂ ਹੋਣਗੀਆਂ। 15 ਉਡਾਣਾਂ ਭਾਰਤੀ ਏਅਰਲਾਈਨਾਂ ਚਲਾਉਣਗੀਆਂ ਅਤੇ ਇੰਨੀਆਂ ਹੀ ਦਾ ਯੂ. ਕੇ. ਦੀਆਂ ਏਅਰਲਾਈਨਾਂ ਵੱਲੋਂ ਸੰਚਾਲਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰਣੀ 23 ਜਨਵਰੀ 2021 ਤੱਕ ਜਾਰੀ ਰਹੇਗੀ ਅਤੇ ਉਸ ਮਗਰੋਂ ਸਮੀਖਿਆ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਦਿੱਲੀ ਤੋਂ ਉਡਾਣ ਭਰਨਾ ਹੋਵੇਗਾ ਮਹਿੰਗਾ, 1 ਫਰਵਰੀ ਤੋਂ ਲੱਗੇਗਾ ਨਵਾਂ ਚਾਰਜ

ਗੌਰਤਲਬ ਹੈ ਕਿ ਯੂ. ਕੇ. ਵਿਚ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਕਾਰਨ ਭਾਰਤ ਨੇ ਦੋਹਾਂ ਮੁਲਕਾਂ ਵਿਚ ਉਡਾਣਾਂ ਨੂੰ 23 ਦਸੰਬਰ 2020 ਤੋਂ 7 ਜਨਵਰੀ 2021 ਤੱਕ ਰੱਦ ਕਰਨ ਦਾ ਫ਼ੈਸਲਾ ਕੀਤਾ ਸੀ।

ਭਾਰਤ ਤੋਂ ਇਲਾਵਾ ਫਰਾਂਸ, ਜਰਮਨੀ, ਨੀਦਰਲੈਂਡਸ ਸਣੇ ਕਈ ਯੂਰਪੀ ਦੇਸ਼ਾਂ ਨੇ ਵੀ ਬ੍ਰਿਟੇਨ ਲਈ ਹਵਾਈ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਸੀ। ਨਾਰਵੇ ਨੇ ਨੈਗੇਟਿਵ ਰਿਪੋਰਟ ਲਾਜ਼ਮੀ ਕਰਨ ਦੇ ਨਾਲ ਹੀ ਪਾਬੰਦੀ ਹਟਾ ਦਿੱਤੀ ਹੈ। ਭਾਰਤ ਸਣੇ ਕਈ ਦੇਸ਼ਾਂ ਵਿਚ ਯੂ. ਕੇ. ਤੋਂ ਪਰਤੇ ਲੋਕਾਂ ਵਿਚ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਮਾਮਲੇ ਮਿਲੇ ਹਨ। ਕੋਰੋਨਾ ਵਾਇਰਸ ਦਾ ਇਹ ਸਟ੍ਰੇਨ 70 ਫ਼ੀਸਦੀ ਜ਼ਿਆਦਾ ਸੰਕਰਾਮਕ ਹੈ, ਯਾਨੀ ਅਸਲ ਨਾਲੋਂ ਇਹ ਜਲਦ ਨਾਲ ਇਕ ਤੋਂ ਕਈਆਂ ਵਿਚ ਫੈਲਦਾ ਹੈ। ਬ੍ਰਿਟੇਨ ਵਿਚ ਇਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ।

ਇਹ ਵੀ ਪੜ੍ਹੋ- ਸਿਡਨੀ 'ਚ ਕ੍ਰਿਕਟ ਟੈਸਟ ਮੈਚ ਤੋਂ ਪਹਿਲਾਂ NSW 'ਚ ਸਖ਼ਤ ਪਾਬੰਦੀਆਂ ਲਾਗੂ


Sanjeev

Content Editor

Related News