Ukraine Crisis: ਜੰਗ ਵਿਚਾਲੇ ਭਾਰਤ ਦੀ ਵੱਡੀ ਪਹਿਲ, ਮਨੁੱਖੀ ਸਹਾਇਤਾ ਸਣੇ ਯੂਕ੍ਰੇਨ 'ਚ ਭੇਜੇਗਾ ਦਵਾਈਆਂ

Monday, Feb 28, 2022 - 07:58 PM (IST)

ਨਵੀਂ ਦਿੱਲੀ (ਪੀ. ਟੀ. ਆਈ.) : ਯੂਕ੍ਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ’ਚ ਭਾਵੇਂ ਭਾਰਤ ਨੇ ਕਿਸੇ ਦਾ ਵੀ ਪੱਖ ਨਹੀਂ ਲਿਆ ਹੈ ਪਰ ਉਸ ਨੇ ਮਨੁੱਖੀ ਆਧਾਰ ’ਤੇ ਵੱਡਾ ਦਖਲ ਦੇਣ ਦਾ ਫ਼ੈਸਲਾ ਕੀਤਾ ਹੈ। ਸੋਮਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਯੂਕ੍ਰੇਨ ’ਚ ਮਨੁੱਖੀ ਸਹਾਇਤਾ ਭੇਜਾਂਗੇ, ਇਸ ਵਿਚ ਦਵਾਈਆਂ ਵੀ ਸ਼ਾਮਿਲ ਹਨ। ਭਾਰਤ ਨੇ ਸੋਮਵਾਰ ਨੂੰ ਕਿਹਾ ਕਿ ਯੂਕ੍ਰੇਨ 'ਚ ਜ਼ਮੀਨੀ ਹਾਲਾਤ ਬਹੁਤ ਮੁਸ਼ਕਿਲ ਅਤੇ ਗੁੰਝਲਦਾਰ ਹੋਣ ਦੇ ਬਾਵਜੂਦ ਉਹ ਯੁੱਧ ਤੋਂ ਪ੍ਰਭਾਵਿਤ ਦੇਸ਼ ਤੋਂ ਆਪਣੇ ਹਰ ਨਾਗਰਿਕ ਨੂੰ ਲਿਆਏਗਾ। ''ਅਜਿਹੇ 'ਚ (ਉੱਥੇ ਫਸੇ ਭਾਰਤੀ) ਘਬਰਾਉਣ ਨਾ, ਵਿਦੇਸ਼ ਮੰਤਰਾਲੇ ਦੀ ਟੀਮ ਨਾਲ ਸੰਪਰਕ ਕਰਨ ਅਤੇ ਸਿੱਧਾ ਸਰਹੱਦ 'ਤੇ ਨਾ ਆਉਣ।'' ਸਰਕਾਰੀ ਸੂਤਰਾਂ ਮੁਤਾਬਕ ਯੂਕ੍ਰੇਨ 'ਚ ਫਸੇ 1396 ਭਾਰਤੀਆਂ ਨੂੰ ਅਜੇ ਤੱਕ ਦੇਸ਼ 'ਚ ਵਾਪਸ ਲਿਆਂਦਾ ਜਾ ਚੁੱਕਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਯੂਕ੍ਰੇਨ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸਾਰੀਆਂ ਧਿਰਾਂ ਨਾਲ ਸੰਪਰਕ ਵਿੱਚ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਦੇਸ਼ਾਂ ਦੇ 4 ਸੀਨੀਅਰ ਮੰਤਰੀਆਂ ਨੂੰ ਤਾਲਮੇਲ ਅਤੇ ਕਾਰਵਾਈ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ ’ਤੇ ਜਲਦ ਹੀ ਇਕ ਹੋਰ ਉੱਚ ਪੱਧਰੀ ਮੀਟਿੰਗ ਕਰਨਗੇ  PM ਮੋਦੀ

ਉਨ੍ਹਾਂ ਕਿਹਾ ਕਿ  “ਅਸੀਂ ਭਾਰਤੀਆਂ ਨੂੰ ਯੂਕ੍ਰੇਨ ਦੇ ਪੱਛਮੀ ਹਿੱਸੇ 'ਚ ਜਾਣ ਲਈ ਉਤਸ਼ਾਹਿਤ ਕਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਇਸ ਗੱਲ 'ਤੇ ਵੀ ਜ਼ੋਰ ਦੇ ਰਹੇ ਹਾਂ ਕਿ ਲੋਕ ਸਿੱਧੇ ਸਰਹੱਦੀ ਖੇਤਰ 'ਚ ਨਾ ਪਹੁੰਚਣ। ਉਹ (ਭਾਰਤੀ) ਪੱਛਮੀ ਹਿੱਸੇ 'ਚ ਪਹੁੰਚਣ ਤੇ ਨੇੜੇ ਦੇ ਕਸਬੇ ਵਿਚ ਰੁਕਣ।'' ਬਾਗਚੀ ਨੇ ਕਿਹਾ ਕਿ ਜੇਕਰ ਉੱਥੇ ਫਸੇ ਭਾਰਤੀ ਸਿੱਧੇ ਸਰਹੱਦ 'ਤੇ ਪਹੁੰਚ ਜਾਣਗੇ ਤਾਂ ਉੱਥੇ ਬਹੁਤ ਭੀੜ ਹੋ ਜਾਵੇਗੀ, ਅਜਿਹੇ 'ਚ ਉਨ੍ਹਾਂ ਨੂੰ ਕੱਢਣ 'ਚ ਕਾਫੀ ਸਮਾਂ ਲੱਗੇਗਾ। ਬੁਲਾਰੇ ਨੇ ਕਿਹਾ, ''ਘਬਰਾਓ ਨਾ। ਸਾਡੀ ਟੀਮ (ਵਿਦੇਸ਼ ਮੰਤਰਾਲਾ) ਨਾਲ ਸੰਪਰਕ ਕਰੋ। ਆਪਣਾ ਟਿਕਾਣਾ ਸਾਂਝਾ ਕਰੋ।'' ਉਨ੍ਹਾਂ ਕਿਹਾ ਕਿ ਜਹਾਜ਼ਾਂ ਦੀ ਉਡਾਣ ਸਾਡੇ ਲਈ ਕੋਈ ਸਮੱਸਿਆ ਨਹੀਂ ਹੈ ਅਤੇ ਹੋਰ ਉਡਾਣਾਂ ਲਗਾਈਆਂ ਜਾ ਸਕਦੀਆਂ ਹਨ। ਇਕ ਵਾਰ ਜਦੋਂ ਲੋਕ ਯੂਕ੍ਰੇਨ ਦੀ ਸਰਹੱਦ ਪਾਰ ਕਰਨਗੇ ਤਾਂ ਉਨ੍ਹਾਂ ਨੂੰ ਬਾਹਰ ਕੱਢ ਲਿਆ ਜਾਵੇਗਾ।

ਇਹ ਵੀ ਪੜ੍ਹੋ : Russia-Ukraine War: ਮਾਤਭੂਮੀ ਦੀ ਰੱਖਿਆ ਲਈ ਵਿਦੇਸ਼ਾਂ ’ਚੋਂ ਵਤਨ ਪਰਤ ਰਹੇ ਯੂਕ੍ਰੇਨੀ

ਬਾਗਚੀ ਨੇ ਕਿਹਾ, “ਯੂਕ੍ਰੇਨ 'ਚ ਸਥਿਤੀ ਬਹੁਤ ਮੁਸ਼ਕਿਲ ਹੈ ਪਰ ਇਸ ਵਿੱਚ ਕਿੰਨਾ ਵੀ ਸਮਾਂ ਲੱਗੇ, ਅਸੀਂ ਹਰ ਨਾਗਰਿਕ ਨੂੰ ਵਾਪਸ ਲਿਆਵਾਂਗੇ।” ਜ਼ਿਕਰਯੋਗ ਹੈ ਕਿ ਯੂਕ੍ਰੇਨ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਭਾਰਤ ਉਥੇ ਫਸੇ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ, ਪੋਲੈਂਡ ਤੇ ਸਲੋਵਾਕੀਆ ਦੇ ਨਾਲ ਆਪਣੀਆਂ (ਯੂਕ੍ਰੇਨ ਦੀਆਂ) ਸਰਹੱਦੀ ਚੌਕੀਆਂ ਰਾਹੀਂ ਉਥੋਂ ਬਾਹਰ ਕੱਢ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 4 ਕੇਂਦਰੀ ਮੰਤਰੀਆਂ ਨੂੰ ਯੂਕ੍ਰੇਨ ਦੇ ਗੁਆਂਢੀ ਮੁਲਕਾਂ ਵਿੱਚ ਪਹੁੰਚ ਕੇ ਭਾਰਤੀਆਂ ਨੂੰ ਸੁਰੱਖਿਅਤ ਤੇ ਸੁਚਾਰੂ ਢੰਗ ਨਾਲ ਕੱਢਣ ਲਈ ਤਾਲਮੇਲ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਤਹਿਤ ਕੇਂਦਰੀ ਮੰਤਰੀ ਵੀ. ਕੇ. ਸਿੰਘ ਪੋਲੈਂਡ ਵਿੱਚ, ਕਿਰਨ ਰਿਜਿਜੂ ਸਲੋਵਾਕੀਆ 'ਚ, ਹਰਦੀਪ ਪੁਰੀ ਹੰਗਰੀ 'ਚ, ਜਦੋਂਕਿ ਜੋਤੀਰਾਦਿੱਤਿਆ ਸਿੰਧੀਆ ਰੋਮਾਨੀਆ ਅਤੇ ਮੋਲਡੋਵਾ ਵਿੱਚ ਤਾਲਮੇਲ ਕਰਨਗੇ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਾਗਚੀ ਨੇ ਕਿਹਾ ਕਿ ਅਗਲੇ 24 ਘੰਟਿਆਂ ਵਿੱਚ 3 ਹੋਰ ਉਡਾਣਾਂ ਤੈਅ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 2 ਬੁਖਾਰੇਸਟ ਅਤੇ ਇਕ ਬੁਡਾਪੇਸਟ ਤੋਂ ਭਾਰਤੀਆਂ ਨੂੰ ਲੈ ਕੇ ਭਾਰਤ ਆਉਣਗੀਆਂ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੀ ਵਿਦਿਆਰਥਣ ਨੇ ਦੱਸੀਆਂ ਦਿਲ ਨੂੰ ਝੰਜੋੜਨ ਵਾਲੀਆਂ ਗੱਲਾਂ, PM ਮੋਦੀ ਤੋਂ ਮੰਗੀ ਮਦਦ

ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਗੰਗਾ ਅਭਿਆਨ ਤਹਿਤ ਹੁਣ ਤੱਕ 6 ਉਡਾਣਾਂ ਵਿੱਚ 1396 ਭਾਰਤੀਆਂ ਨੂੰ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਤੋਂ ਇਕ ਰੁਪਿਆ ਵੀ ਨਹੀਂ ਲਿਆ ਗਿਆ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪੋਲੈਂਡ ਅਤੇ ਲਿਥੁਆਨੀਆ ਵਿੱਚ ਭਾਰਤੀ ਮਿਸ਼ਨਾਂ ਦੇ ਟਵੀਟ ਨੂੰ ਰੀਟਵੀਟ ਕੀਤਾ, ਜਿਸ ਵਿੱਚ ਕਿਹਾ ਗਿਆ ਹੈ, "ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਭੀੜ-ਭੜੱਕੇ ਵਾਲੇ ਸ਼ਹਿਯਾਨੀ ਤੋਂ ਹੋਰ ਚੌਕੀਆਂ 'ਤੇ ਜਾਣ ਵਿੱਚ ਮਦਦ ਕਰ ਰਹੇ ਹਾਂ। ਉਮੀਦ ਕਰਦੇ ਹਾਂ ਕਿ ਅੱਜ ਦਿਨ ਵਿੱਚ ਬਾਅਦ 'ਚ ਪੋਲੈਂਡ ਵਿੱਚ ਉਨ੍ਹਾਂ ਦਾ ਸਵਾਗਤ ਕਰਨਗੇ।'' ਯੂਕ੍ਰੇਨ 'ਚ ਫਸੇ ਭਾਰਤ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ‘ਆਪ੍ਰੇਸ਼ਨ ਗੰਗਾ’ ਮੁਹਿੰਮ ਤਹਿਤ ਛੇਵੀਂ ਫਲਾਈਟ ਬੁਡਾਪੇਸਟ ਤੋਂ ਦਿੱਲੀ ਪਹੁੰਚੀ, ਜਿਸ ਵਿੱਚ 240 ਭਾਰਤੀ ਨਾਗਰਿਕ ਸਨ।

ਇਹ ਵੀ ਪੜ੍ਹੋ : DGCA ਵੱਲੋਂ ਅੰਤਰਰਾਸ਼ਟਰੀ ਉਡਾਣਾਂ 'ਤੇ ਲੱਗੇ ਬੈਨ ਨੂੰ ਲੈ ਕੇ ਨਵੇਂ ਆਦੇਸ਼ ਜਾਰੀ

ਯੂਕ੍ਰੇਨ ਵਿੱਚ ਭਾਰਤੀ ਦੂਤਾਵਾਸ ਨੇ ਸੋਮਵਾਰ ਨੂੰ ਕੀਵ 'ਚ ਫਸੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਯੁੱਧ ਪ੍ਰਭਾਵਿਤ ਦੇਸ਼ ਦੇ ਪੱਛਮੀ ਹਿੱਸਿਆਂ ਵਿੱਚ ਹੋਰ ਯਾਤਰਾ ਕਰਨ ਲਈ ਯੂਕ੍ਰੇਨ ਦੀ ਰਾਜਧਾਨੀ ਦੇ ਰੇਲਵੇ ਸਟੇਸ਼ਨ ਤੱਕ ਪਹੁੰਚਣ ਦੀ ਸਲਾਹ ਦਿੱਤੀ। ਦੂਤਾਵਾਸ ਨੇ ਕਿਹਾ ਕਿ ਕੀਵ ਵਿੱਚ ਵੀਕੈਂਡ ਕਰਫਿਊ ਹਟਾ ਲਿਆ ਗਿਆ ਹੈ ਅਤੇ ਉਹ ਸ਼ਹਿਰ ਤੋਂ ਬਾਹਰ ਨਿਕਲਣ ਲਈ ਰੇਲਵੇ ਸਟੇਸ਼ਨ ਜਾ ਸਕਦੇ ਹਨ। ਦੂਤਾਵਾਸ ਨੇ ਟਵੀਟ ਕੀਤਾ, “ਕੀਵ ਵਿੱਚ ਵੀਕੈਂਡ ਕਰਫਿਊ ਹਟਾ ਲਿਆ ਗਿਆ ਹੈ। ਸਾਰੇ ਵਿਦਿਆਰਥੀਆਂ ਨੂੰ ਪੱਛਮੀ ਹਿੱਸਿਆਂ ਤੱਕ ਪਹੁੰਚਣ ਲਈ ਰੇਲਵੇ ਸਟੇਸ਼ਨ 'ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਯੂਕ੍ਰੇਨ ਰੇਲਵੇ ਲੋਕਾਂ ਨੂੰ ਕੱਢਣ ਲਈ ਵਿਸ਼ੇਸ਼ ਟਰੇਨਾਂ ਚਲਾ ਰਿਹਾ ਹੈ।


Anuradha

Content Editor

Related News