ਦੇਸ਼ ''ਚ ਸਵਾਈਨ ਫਲੂ ਦਾ ਕਹਿਰ, ਹੁਣ ਤੱਕ 77 ਲੋਕਾਂ ਦੀ ਮੌਤ

Friday, Jan 25, 2019 - 11:22 AM (IST)

ਦੇਸ਼ ''ਚ ਸਵਾਈਨ ਫਲੂ ਦਾ ਕਹਿਰ, ਹੁਣ ਤੱਕ 77 ਲੋਕਾਂ ਦੀ ਮੌਤ

ਨਵੀਂ ਦਿੱਲੀ- ਦੇਸ਼ 'ਚ ਵੱਧ ਰਹੇ ਸਵਾਈਨ ਫਲੂ ਦੇ ਕਹਿਰ ਕਾਰਨ ਹੁਣ ਤੱਕ 2,575 ਤੋਂ ਜ਼ਿਆਦਾ ਲੋਕ ਇਸ ਦੀ ਚਪੇਟ 'ਚ ਆ ਚੁੱਕੇ ਹਨ, ਜਿਨ੍ਹਾਂ 'ਚ 77 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆ ਮੁਤਾਬਕ ਹੁਣ ਤੱਕ ਸਵਾਈਨ ਫਲੂ ਦਾ ਸਭ ਤੋਂ ਜ਼ਿਆਦਾ ਕਹਿਰ ਰਾਜਸਥਾਨ 'ਚ ਹੈ, ਜਿੱਥੇ ਹੁਣ ਤੱਕ 1,508 ਮਾਮਲੇ ਸਾਹਮਣੇ ਆਏ ਹਨ ਅਤੇ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਦੂਜੇ ਸਥਾਨ 'ਤੇ ਗੁਜਰਾਤ ਹੈ, ਜਿੱਥੇ 438 ਲੋਕਾਂ ਸਵਾਈਨ ਫਲੂ ਦੀ ਚਪੇਟ 'ਚ ਹਨ।

PunjabKesari

ਇਸ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ਦਿੱਲੀ 'ਚ 387 ਲੋਕ ਇਸ ਦੇ ਸ਼ਿਕਾਰ ਹੋਏ ਚੁੱਕੇ ਹਨ ਪਰ ਹੁਣ ਤੱਕ ਸਵਾਈਨ ਫਲੂ ਕਾਰਨ ਕਿਸੇ ਦੀ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਹੈ। ਵੀਰਵਾਰ ਨੂੰ ਹਰਿਆਣਾ 'ਚ 272 ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਦੂਜੇ ਪਾਸੇ ਉਤਰਾਖੰਡ 'ਚ ਸਵਾਈਨ ਫਲੂ ਨਾਲ ਇਕ ਫਰਾਂਸੀਸੀ ਨਾਗਰਿਕ ਸਮੇਤ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 19 ਲੋਕ ਹਸਪਤਾਲ 'ਚ ਹਨ। ਇਸ ਬੀਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਨੂੰ ਦੇਖਦੇ ਹੋਏ ਸਿਹਤ ਮੰਤਰੀ ਨੇ ਹਾਲ ਹੀ 'ਚ ਸੂਬਿਆਂ ਦੇ ਨਾਲ ਬੈਠ ਕੇ ਉਨ੍ਹਾਂ ਦੇ ਨਮੂਨਿਆਂ ਦੀ ਜਾਂਚ ਕਰਨ ਅਤੇ ਹਸਪਤਾਲਾਂ 'ਚ ਬੈੱਡ ਰਿਜ਼ਰਵ ਕਰਨ ਨੂੰ ਕਿਹਾ ਸੀ।


author

Iqbalkaur

Content Editor

Related News