LOC ''ਤੇ ਜੰਗਬੰਦੀ ਉਲੰਘਣ ''ਤੇ ਭਾਰਤ ਸਖਤ, ਪਾਕਿ ਹਾਈ ਕਮਿਸ਼ਨ ਨੂੰ ਭੇਜਿਆ ਸਮਨ

Monday, Nov 16, 2020 - 11:48 PM (IST)

LOC ''ਤੇ ਜੰਗਬੰਦੀ ਉਲੰਘਣ ''ਤੇ ਭਾਰਤ ਸਖਤ, ਪਾਕਿ ਹਾਈ ਕਮਿਸ਼ਨ ਨੂੰ ਭੇਜਿਆ ਸਮਨ

ਨੈਸ਼ਨਲ ਡੈਸਕ- ਪਾਕਿਸਤਾਨ ਵਲੋਂ ਸ਼ੁੱਕਰਵਾਰ ਨੂੰ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਭਾਰਤ ਨੇ ਸਖਤੀ ਦਿਖਾਉਂਦੇ ਹੋਏ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਸਮਨ ਭੇਜਿਆ ਹੈ। ਭਾਰਤ ਨੇ ਇਸ ਐਕਟ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਪਾਕਿਸਤਾਨ ਨੂੰ ਖੂਬ ਲਤਾੜ ਲਗਾਈ ਹੈ। ਭਾਰਤ ਨੇ ਪਾਕਿਸਕਾਨ ਵਲੋਂ ਸਰਹੱਦ ਤੋਂ ਅੱਤਵਾਦੀਆਂ ਨੂੰ ਘੁਸਪੈਠ ਦੀ ਕੋਸ਼ਿਸ਼ ਨੂੰ ਲੈ ਕੇ ਵੀ ਵਿਰੋਧ ਜਤਾਇਆ। ਭਾਰਤੀ ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਪਾਕਿਸਤਾਨ ਨੂੰ ਆਪਣੀ ਧਰਤੀ ਦਾ ਕਿਸੇ ਵੀ ਅੱਤਵਾਦੀ ਗਤੀਵਿਧੀ ਲਈ ਇਸਤੇਮਾਲ ਨਾ ਹੋਣ ਦੀ ਦੁਵੱਲੇ ਵਚਨਬੱਧਤਾ ਨੂੰ ਯਾਦ ਕਰਵਾਇਆ। ਭਾਰਤ ਨੇ ਪਾਕਿਸਕਾਨ ਨੂੰ ਲਤਾੜ ਲਗਾਉਂਦੇ ਹੋਏ ਕਿਹਾ ਕਿ ਗੁਆਂਢੀ ਦੇਸ਼ ਦੀ ਫ਼ੌਜ ਨੇ ਸਥਾਨਕ ਨਾਗਰਿਕਾਂ ਦੀ ਫ਼ੌਜ ਨੂੰ ਨਿਸ਼ਾਨਾ ਬਣਾਇਆ, ਜੋ ਬਹੁਤ ਸ਼ਰਮਨਾਕ ਹੈ।
ਭਾਰਤ ਨੇ ਕਿਹਾ ਕਿ ਤਿਉਹਾਰਾਂ 'ਚ ਪਾਕਿਸਤਾਨ ਨੇ ਐੱਲ. ਓ. ਸੀ. 'ਤੇ ਗੋਲੀਬਾਰੀ ਕਰਕੇ ਘਾਟੀ 'ਚ ਸ਼ਾਂਤੀ ਭੰਗ ਕਰਨ ਤੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪਾਕਿਸਤਾਨੀ ਫ਼ੌਜੀਆਂ ਨੇ ਜੰਮੂ-ਕਸ਼ਮੀਰ 'ਚ ਉੜੀ ਸੈਕਟਰ ਤੋਂ ਲੈ ਕੇ ਗੁਰੇਜ ਸੈਕਟਰ ਦੇ ਵਿਚ ਕਈ ਸਥਾਨਾਂ 'ਤੇ ਕੰਰਟਰੋਲ ਰੇਖਾ 'ਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ, ਜਿਸ 'ਚ ਭਾਰਤੀ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ, ਉੱਥੇ ਹੀ 11 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਭਾਰਤੀ ਫ਼ੌਜੀਆਂ ਨੇ ਜਵਾਬੀ ਕਾਰਵਾਈ ਕੀਤੀ, ਜਿਸ 'ਚ ਪਾਕਿਸਤਾਨ ਫ਼ੌਜ ਦੇ 8 ਫ਼ੌਜੀਆਂ ਨੂੰ ਮਾਰਿਆ ਤੇ 12 ਹੋਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਉਸਦੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਭਾਰਤ ਦੀ ਜਵਾਬੀ ਕਾਰਵਾਈ ਨਾਲ ਬੌਖਲਾਏ ਪਾਕਿਸਤਾਨ ਨੇ ਭਾਰਤ ਨੂੰ ਸਮਨ ਭੇਜਿਆ।


author

Gurdeep Singh

Content Editor

Related News