ਵੱਡੀ ਖ਼ਬਰ: ਭਾਰਤ ਨੇ ਪਾਕਿਸਤਾਨ ਦਾ ਫਾਈਟਰ ਜੈੱਟ ਕੀਤਾ ਢੇਰ
Wednesday, May 07, 2025 - 03:45 AM (IST)

ਨੈਸ਼ਨਲ ਡੈਸਕ - ਭਾਰਤ ਨੇ ਪਾਕਿਸਤਾਨ ਦੇ ਫਾਈਟਰ ਜੈੱਟ ਨੂੰ ਮਾਰ ਗਿਰਾਇਆ ਹੈ। ਜੰਮੂ ਕਸ਼ਮੀਰ ਦੇ ਪੈਂਪੋਰ ਵਿੱਚ ਭਾਰਤੀ ਫੌਜ ਨੇ ਪਾਕਿਸਤਾਨੀ ਲੜਾਕੂ ਜਹਾਜ਼ ਨੂੰ ਢੇਰ ਕਰ ਦਿੱਤਾ ਹੈ। ਇਹ ਲੜਾਕੂ ਜਹਾਜ਼ ਭਾਰਤੀ ਸਰਹੱਦ ਵਿੱਚ ਵੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਭਾਰਤੀ ਹਵਾਈ ਫੌਜ ਨੇ ਹਮਲੇ ਤੋਂ ਬਾਅਦ ਹਵਾਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਫੌਜ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਹੈ। ਪਾਕਿਸਤਾਨ ਦੇ ਜਵਾਬੀ ਹਮਲੇ ਦਾ ਸਾਹਮਣਾ ਕਰਨ ਲਈ ਭਾਰਤੀ ਫੌਜ ਚੌਕਸ ਹੈ।
ਦੱਸ ਦਈਏ ਕਿ ਭਾਰਤ ਨੇ ਮੰਗਲਵਾਰ ਨੂੰ ਦੇਰ ਰਾਤ ਪਾਕਿਸਾਤਨ 'ਤੇ ਏਅਰ ਸਟ੍ਰਾਈਕ ਕੀਤਾ ਅਤੇ ਉਸ ਦੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਭਾਰਤ ਨੇ ਮਿਜ਼ਾਈਲ ਹਮਲਿਆਂ ਰਾਹੀਂ ਪਾਕਿਸਤਾਨ ਵਿੱਚ ਖਤਰਨਾਕ ਅੱਤਵਾਦੀ ਮਸੂਦ ਅਜ਼ਹਰ ਅਤੇ ਹਾਫਿਜ਼ ਸਈਦ ਦੇ ਟਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ ਹੈ। ਭਾਰਤ ਨੇ ਕੋਟਲੀ, ਮੁਜ਼ੱਫਰਾਬਾਦ ਅਤੇ ਬਹਾਵਲਪੁਰ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ।