ਅਕਤੂਬਰ 'ਚ 5 ਫ਼ੀਸਦੀ ਵਧਿਆ ਭਾਰਤ ਦਾ DOC ਨਿਰਯਾਤ, ਰੈਪਸੀਡ ਖੇਪ 'ਚ ਗਿਰਾਵਟ
Tuesday, Nov 19, 2024 - 06:59 PM (IST)

ਨਵੀਂ ਦਿੱਲੀ : ਅਕਤੂਬਰ 'ਚ ਭਾਰਤ ਦਾ ਆਇਲਮੀਲ (ਡੀ-ਆਇਲਡ ਕੇਕ ਜਾਂ ਡੀਓਸੀ) ਨਿਰਯਾਤ 5 ਫ਼ੀਸਦੀ ਵਧ ਕੇ 3.05 ਲੱਖ ਟਨ ਹੋ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 2.89 ਲੱਖ ਟਨ ਸੀ। ਉਦਯੋਗਿਕ ਸੰਸਥਾ SEA ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ, ਵਿੱਤੀ ਸਾਲ 2024-25 ਦੀ ਅਪ੍ਰੈਲ-ਅਕਤੂਬਰ ਦੀ ਮਿਆਦ ਦੌਰਾਨ ਕੁੱਲ DOC ਨਿਰਯਾਤ ਪਿਛਲੇ ਸਾਲ ਦੀ ਇਸੇ ਮਿਆਦ ਦੇ 25.66 ਲੱਖ ਟਨ ਦੇ ਮੁਕਾਬਲੇ 7 ਫ਼ੀਸਦੀ ਘੱਟ ਕੇ 23.88 ਲੱਖ ਟਨ ਹੋ ਗਿਆ, ਜਿਸ ਦਾ ਮੁੱਖ ਕਾਰਨ ਰੈਪਸੀਡ ਖਲੀ ਅਤੇ ਕੈਸਟਰ ਡੀਓਸੀ ਦਾ ਘੱਟ ਨਿਰਯਾਤ ਹੋਣਾ ਸੀ।
ਇਹ ਵੀ ਪੜ੍ਹੋ - ਸਟੇਜ 'ਤੇ ਸੀਟ ਨਾ ਮਿਲਣ 'ਤੇ ਭੜਕੇ ਭਾਜਪਾ ਵਿਧਾਇਕ, ਗੁੱਸੇ 'ਚ ਲਾਲ ਹੋਏ ਨੇ ਕਿਹਾ...
ਸਾਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ (SEA) ਨੇ ਇਕ ਬਿਆਨ ਵਿਚ ਕਿਹਾ ਕਿ ਰੈਪਸੀਡ ਕੇਕ ਦੀ ਬਰਾਮਦ ਅਕਤੂਬਰ ਵਿਚ ਘਟ ਕੇ 1.60 ਲੱਖ ਟਨ ਰਹਿ ਗਈ, ਜੋ ਇਕ ਸਾਲ ਪਹਿਲਾਂ 1.69 ਲੱਖ ਟਨ ਸੀ। ਭਾਰਤ, ਜੋ ਰਵਾਇਤੀ ਤੌਰ 'ਤੇ ਪਸ਼ੂਆਂ ਦੇ ਚਾਰੇ ਵਜੋਂ ਰੈਪਸੀਡ ਕੇਕ ਦਾ ਪ੍ਰਮੁੱਖ ਨਿਰਯਾਤਕ ਹੈ, ਨੇ ਵਿੱਤੀ ਸਾਲ 2023-24 ਵਿੱਚ ਲਗਭਗ 22 ਲੱਖ ਟਨ ਰੇਪਸੀਡ ਕੇਕ ਦਾ ਨਿਰਯਾਤ ਕੀਤਾ, ਜਿਸ ਨਾਲ ਕਿਸਾਨਾਂ ਨੂੰ ਬਿਹਤਰ ਕੀਮਤਾਂ ਪ੍ਰਾਪਤ ਕਰਨ ਵਿੱਚ ਮਦਦ ਮਿਲੀ। SEA ਨੇ ਕਿਹਾ, “ਹਾਲਾਂਕਿ, ਇਸ ਸਾਲ ਨਵੀਆਂ ਚੁਣੌਤੀਆਂ ਲੈ ਕੇ ਆਇਆ ਹੈ।”
ਇਹ ਵੀ ਪੜ੍ਹੋ - Air India ਦੇ ਪਾਇਲਟ ਦਾ ਹੈਰਾਨੀਜਨਕ ਕਾਰਾ: ਏਅਰਪੋਰਟ 'ਤੇ 9 ਘੰਟੇ ਫਸੇ ਰਹੇ 180 ਯਾਤਰੀ
ਰੈਪਸੀਡ ਕੇਕ ਦਾ ਨਿਰਯਾਤ ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ 'ਚ 25 ਫੀਸਦੀ ਘੱਟ ਕੇ 11.8 ਲੱਖ ਟਨ ਰਹਿ ਗਿਆ ਹੈ, ਜੋ ਇਕ ਸਾਲ ਪਹਿਲਾਂ ਦੀ ਮਿਆਦ 'ਚ 15.1 ਲੱਖ ਟਨ ਸੀ। ਉਦਯੋਗਿਕ ਸੰਸਥਾ ਨੇ ਇਸ ਗਿਰਾਵਟ ਦਾ ਕਾਰਨ ਅੰਤਰਰਾਸ਼ਟਰੀ ਬਜ਼ਾਰ ਵਿੱਚ ਉੱਚ ਕੀਮਤਾਂ ਨੂੰ ਮੰਨਿਆ ਅਤੇ ਸਰਕਾਰ ਨੂੰ ਉੱਚ ਆਰਡੀਟੀਈਪੀ ਦਰਾਂ, ਟਰਾਂਸਪੋਰਟ ਸਬਸਿਡੀ ਅਤੇ ਵਿਆਜ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ 15 ਫ਼ੀਸਦੀ ਪ੍ਰੋਤਸਾਹਨ ਪ੍ਰਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਨਿਰਯਾਤ ਮੁਕਾਬਲੇਬਾਜ਼ੀ ਨੂੰ ਉਤਸ਼ਾਹਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ - ਬਣਾਉਟੀ ਮੀਂਹ ਪਵਾਉਣ ਦੀ ਤਿਆਰੀ, ਖ਼ਰਚੇ ਜਾਣਗੇ ਕਰੋੜਾਂ ਰੁਪਏ, ਜਾਣੋ ਕੀ ਹੈ ਪੂਰੀ ਯੋਜਨਾ
ਅਕਤੂਬਰ ਵਿੱਚ ਸੋਇਆਬੀਨ ਡੀਓਸੀ ਦਾ ਨਿਰਯਾਤ ਇੱਕ ਸਾਲ ਪਹਿਲਾਂ 87,060 ਟਨ ਤੋਂ ਵਧ ਕੇ 1.14 ਲੱਖ ਟਨ ਹੋ ਗਿਆ, ਜਦੋਂ ਕਿ ਮੂੰਗਫਲੀ ਡੀਓਸੀ ਦੀ ਬਰਾਮਦ 1,990 ਟਨ ਤੋਂ ਵਧ ਕੇ 2,733 ਟਨ ਹੋ ਗਈ। ਕੈਸਟਰ ਡੀਓਸੀ ਦਾ ਨਿਰਯਾਤ ਇੱਕ ਸਾਲ ਪਹਿਲਾਂ 31,469 ਟਨ ਤੋਂ ਘਟ ਕੇ 27,960 ਟਨ ਰਹਿ ਗਿਆ। ਮੁੱਖ ਨਿਰਯਾਤ ਸਥਾਨਾਂ ਵਿੱਚ ਦੱਖਣੀ ਕੋਰੀਆ, ਵੀਅਤਨਾਮ, ਥਾਈਲੈਂਡ, ਬੰਗਲਾਦੇਸ਼, ਈਰਾਨ ਅਤੇ ਤਾਈਵਾਨ ਸ਼ਾਮਲ ਹਨ।
ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8